ਬਠਿੰਡਾ, 4 ਜਨਵਰੀ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ ਰਮਨਦੀਪ ਸਿੰਗਲਾ ਦੀ ਦੇਖਰੇਖ ਵਿੱਚ ਦਫ਼ਤਰ ਸਿਵਲ ਸਰਜਨ ਵਿਖੇ ਜਿਲ੍ਹੇ ਦੇ ਸਮੂਹ ਸਹਾਇਕ ਮਲੇਰੀਆ ਅਫ਼ਸਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ, ਮਾਸ ਮੀਡੀਆ ਵਿੰਗ ਦੀ ਸਵਾਇਨ ਫਲੂ, ਕੋਰੋਨਾ ਅਤੇ ਨਿਮੋਨੀਏ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿੱਚ ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫਸਰ, ਡਾ ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫ਼ਸਰ, ਡਾ ਮਯੰਕਜੋਤ ਸਿੰਘ, ਡਾ ਰੂਪਾਲੀ ਜਿਲ੍ਹਾ ਐਪੀਡਮੈਲੋਜਿਸਟ, ਵਿਨੋਦ ਖੁਰਾਣਾ, ਮੱਘਰ ਸਿੰਘ, ਹਰਵਿੰਦਰ ਸਿੰਘ, ਹਰਜੀਤ ਸਿੰਘ, ਬੂਟਾ ਸਿੰਘ, ਨਿਰਦੇਵ ਸਿੰਘ ਨੇ ਭਾਗ ਲਿਆ।
ਸਰਾਬ ਦੇ ਨਸ਼ੇ ਦੀ ਲੋਰ ’ਚ ਹੋਇਆ ਤਕਰਾਰ ਬਣਿਆ ਸੀ ਡੀਐਸਪੀ ਦੇ ਕਤਲ ਦਾ ਕਾਰਨ
ਪੰਜਾਬ ਵਿੱਚ ਆ ਰਹੇ ਸਵਾਇਨ ਫਲੂ ਅਤੇ ਕੋਰੋਨਾ ਦੇ ਮਰੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਡਾ ਊਸ਼ਾ ਗੋਇਲ ਨੇ ਦੱਸਿਆ ਕਿ ਜਾਣਕਾਰੀ, ਬਚਾਅ ਤੇ ਸੰਤੁੁਲਿਤ ਭੋਜਨ ਖਾਣ ਨਾਲ ਹੀ ਸਵਾਇਨ ਫਲੂ ਅਦੇ ਕਰੋਨਾ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਸਵਾਇਨ ਫਲੂ ਇੰਫਲੂਐਂਜਾਂ ਵਾਇਰਸ ਨਾਲ ਹੰੁਦੀ ਹੈ। ਸਵਾਇਨ ਫਲੂ ਅਤੇ ਕੋਰੋਨਾ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਖੰਘ ਨਾਲ, ਛਿੱਕਾਂ, ਵਗਦੀ ਨੱਕ, ਹੱਥ ਮਿਲਾਉਣ ਨਾਲ, ਛੂਹਣ ਨਾਲ ਖੁੱਲੇ ਵਿੱਚ ਥੁੱਕਣ ਨਾਲ ਫੈਲਦੀ ਹੈ। ਇਸ ਸਮੇਂ ਡਾ ਮੀਨਾਕਸ਼ੀ ਸਿੰਗਲਾ ਨੇ ਸਮੂਹ ਭਾਗੀਦਾਰਾਂ ਨੂੰ ਸਾਂਸ ਮੁਹਿੰਮ ਅਧੀਨ ਨਿਮੋਨੀਏ ਦੀ ਜਲਦੀ ਪਹਿਚਾਣ, ਇਲਾਜ ਅਤੇ ਰੈਫ਼ਰ ਕਰਨ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਸਮੇਂ ਮਹੀਨੇ ਦੌਰਾਨ ਕੀਤੀਆਂ ਗਤੀਵਿਧੀਆਂ ਤੇ ਰਿਪੋਰਟਾਂ ਦੀ ਸਮੀਖਿਆ ਕੀਤੀ ਗਈ ਅਤੇ ਟੀਚੇ 100 ਪ੍ਰਤੀਸ਼ਤ ਪ੍ਰਾਪਤ ਕਰਨ ਲਈ ਕਿਹਾ ਗਿਆ।
Share the post "ਸਿਹਤ ਵਿਭਾਗ ਵਲੋਂ ਸਵਾਇਨ ਫਲੂ, ਕੋਰੋਨਾ ਅਤੇ ਨਿਮੋਨੀਏ ਤੋਂ ਬਚਣ ਲਈ ਕੀਤਾ ਜਾਗਰੂਕਤਾ ਸਮਾਗਮ"