ਫ਼ਤਿਹਗੜ੍ਹ ਸਾਹਿਬ, 27 ਅਪ੍ਰੈਲ (Baba Banda Singh Bahadur Engineering College): ਪਿਛਲੇ ਲੰਮੇ ਸਮੇਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਦੇ ਕਰਮਚਾਰੀ ਐਸੋਸੀਏਸ਼ਨ ਵੱਲੋਂ ਅੱਜ ਮੁੜ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਿੰਸੀਪਲ ਅਤੇ ਕਾਲਜ ਪ੍ਰਸਾਸ਼ਨ ਦੀਆਂ ਮਿਨੰਤਾਂ ਤਰਲੇ ਕਰ ਰਹੇ ਹਨ ਪ੍ਰੰਤੂ ਹਾਲੇ ਤੱਕ ਪ੍ਰਿੰਸੀਪਲ ਅਤੇ ਮੈਨੇਜਮੈਂਟ ਦੇ ਕੰਨ ’ਤੇ ਜੂੰਅ ਤੱਕ ਨਹੀਂ ਸਰਕੀ ਹੈ। ਜਿਸਦੇ ਚੱਲਦੇ ਨਿਰਾਸ਼ ਕਰਮਚਾਰੀਆਂ ਨੇ ਹੁਣ ਆਪਣਾ ਰੋਸ ਆਮ ਜਨਤਾ ਵਿੱਚ ਲੈ ਕੇ ਜਾਣ ਦਾ ਫੈਸਲਾ ਲਿਆ ਹੈ।
ਦੋ ਦਿਨ ਪਹਿਲਾ ਜਾਰੀ ਹੋਈ ਲੋਕ ਸਭਾ ਟਿਕਟ, ਅਦਾਲਤ ਨੇ ਐਲਾਨਿਆ ਭਗੌੜਾ
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਿੰਸੀਪਲ ਸਿਰਫ਼ ਆਪਣੀ ਕੁਰਸੀ ਬਚਾਉਣ ਲਈ ਹੀ ਨੱਠ-ਭੱਜ ਕਰ ਰਿਹਾ ਹੈ ਪਰ ਉਸਨੂੰ ਕਰਮਚਾਰੀਆਂ ਦੇ ਹਿੱਤਾਂ ਦਾ ਅਤੇ ਕਾਲਜ ਦੇ ਹਿੱਤਾਂ ਦਾ ਕੋਈ ਖਿਆਲ ਨਹੀਂ ਹੈ। ਮੁੱਖ ਬੁਲਾਰੇ ਸਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਕਾਲਜ ਕਰਮਚਾਰੀਆਂ ਦੇ ਰੋਸ ਨੂੰ ਮੈਨੇਜਮੈਂਟ ਸਾਹਮਣੇ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਹੁਣ ਇਹ ਸੰਘਰਸ਼ ਆਰ ਪਾਰ ਦਾ ਹੋਵੇਗਾ।
Share the post "Baba Banda Singh Bahadur Engineering College: ਕਾਲਜ ਦੇ ਕਰਮਚਾਰੀਆਂ ਦੀ ਐਸੋਸੀਏਸ਼ਨ ਨੇ ਕੱਢਿਆ ਰੋਸ ਮਾਰਚ"