ਮੁੰਬਈ, 14 ਅਕਤੂਬਰ: ਮੁੰਬਈ ਦੇ ਨਾਮੀ ਸਿਆਸਤਦਾਨ ਅਤੇ ਬਾਲੀਵੁੱਡ ਜਗਤ ਵਿਚ ਚੰਗਾ ਸਥਾਨ ਰੱਖਣ ਵਾਲੇ ਸਾਬਕਾ ਮੰਤਰੀ ਬਾਬਾ ਸਿਦੀਕੀ ਦੇ ਕਤਲ ਕਾਂਡ ’ਚ ਹੁਣ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਹੋਰ ਨੌਜਵਾਨ ਪ੍ਰਵੀਨ ਨੂੰ ਪੂਨੇ ਤੋਂ ਗ੍ਰਿਫਤਾਰ ਕੀਤਾ ਹੈ। ਪ੍ਰਵੀਨ ਦੇ ਭਰਾ ਸੁਭਮ ਨੇ ਇਸ ਕਤਲ ਕਾਂਡ ਦੀ ਜਿੰਮੇਵਾਰੀ ਲਈ ਸੀ। ਇਸਤੋਂ ਇਲਾਵਾ ਪਰਸੋਂ ਸ਼ਾਮ ਵਾਪਰੀ ਇਸ ਘਟਨਾ ਤੋਂ ਥੋੜੀ ਦੇਰ ਬਾਅਦ ਗ੍ਰਿਫਤਾਰ ਕੀਤੇ ਗਏ ਦੋ ਜਣਿਆਂ ਵਿਚੋਂ ਧਰਮਰਾਜ ਨਾਂ ਦਾ ਇੱਕ ਮੁਲਜਮ ਬਾਲਿਗ ਨਿਕਲਿਆ ਹੈ।
ਇਹ ਵੀ ਪੜ੍ਹੋ:ਜੰਮੂ-ਕਸ਼ਮੀਰ ’ਚੋਂ ਰਾਸਟਰਪਤੀ ਰਾਜ ਹਟਾਇਆ, 16 ਨੂੰ ਉਮਰ ਅਬਦੁੱਲਾ ਚੁੱਕਣਗੇ ਸਹੁੰ
ਧਰਮਰਾਜ ਨੇ ਦਾਅਵਾ ਕੀਤਾ ਸੀ ਕਿ ਉਹ ਨਾਬਾਲਿਗ ਹੈ, ਜਿਸਤੋਂ ਬਾਅਦ ਅਦਾਲਤ ਦੇ ਹੁਕਮਾਂ ‘ਤੇ ਪੁਲਿਸ ਨੇ ਟੀਮ ਨੇ ਉਸਦਾ ਮੈਡੀਕਲ ਕਰਵਾਇਆ ਸੀ, ਜਿਸ ਵਿਚ ਇਹ ਪੁਸ਼ਟੀ ਹੋਈ ਹੈ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਸ ਮਾਮਲੇ ਦਾ ਕੁਨੈਕਸ਼ਨ ਪੰਜਾਬ ਨਾਲ ਵੀ ਜੁੜ ਗਿਆ ਹੈ, ਕਿਉਂਕਿ ਜਲੰਧਰ ਦੇ ਨਕੋਦਰ ਦੇ ਰਹਿਣ ਵਾਲੇ ਜੀਸ਼ਾਨ ਅਖ਼ਤਰ ਦਾ ਨਾਮ ਸਾਹਮਣੇ ਆਇਆ ਹੈ, ਜਿਸਨੇ ਇਸ ਕਤਲ ਕਾਂਡ ਵਿਚ ਮੁਲਜ਼ਮਾਂ ਦੀ ਮੱਦਦ ਕੀਤੀ ਸੀ।
ਇਹ ਵੀ ਪੜ੍ਹੋ:panchayat election punjab: ਪੰਜਾਬ ਦੇ ਵਿਚ ਚੋਣ ਪ੍ਰਚਾਰ ਹੋਇਆ ਬੰਦ
ਇਹ ਵੀ ਪਤਾ ਲੱਗਿਆ ਹੈ ਕਿ ਜੀਸ਼ਾਨ 7 ਜੂਨ ਨੂੰ ਪਟਿਆਲਾ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਅਧਿਕਾਰੀਆਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਇਸ ਕਤਲ ਦੇ ਲਈ ਸੂਟਰਾਂ ਨੂੰ ਡੇਢ ਲੱਖ ਮਿਲੇ ਸਨ। ਬਹਰਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਚਰਚਾ ਹੈ ਕਿ ਇਸ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਪੀ ਜਾ ਸਕਦੀ ਹੈ।