ਪੁਲਿਸ ਨੂੰ ਧੱਕਾ ਦੇ ਕੇ ਹਸਪਤਾਲ ਵਿਚੋਂ ਭੱਜਣ ਦੀ ਕੋਸ਼ਿਸ਼ ਕਰਦਾ ਬਦਮਾਸ ਮੁੜ ਕਾਬੂ

0
100

ਤਰਨਤਾਰਨ, 8 ਜਨਵਰੀ: ਬੀਤੀ ਦੇਰ ਰਾਤ ਸਥਾਨਕ ਜ਼ਿਲ੍ਹਾ ਹਸਪਤਾਲ ਵਿਚ ਇਲਾਜ਼ ਅਧੀਨ ਭਰਤੀ ਇੱਕ ਬਦਮਾਸ਼ ਦੇ ਵੱਲੋਂ ਗਾਰਦ ਮੁਲਾਜਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਸੂਚਨਾ ਮਿਲਦੇ ਹੀ ਪੁਲਿਸ ਨੇ ਇਸਨੂੰ ਥੋੜੀ ਦੂਰ ਤੋਂ ਬਾਅਦ ਹੀ ਕਾਬੂ ਕਰ ਲਿਆ। ਇਸ ਮੁਲਜਮ ਦੀ ਪਹਿਚਾਣ ਗੁਰਲਾਲ ਸਿੰਘ ਵਜੋਂ ਹੋਈ ਹੈ। ਪੁਲਿਸ ਸੂਤਰਾਂ ਮੁਤਾਬਕ ਮੰਗਲਵਾਰ ਤੜਕਸਾਰ ਹੀ ਗੁਰਲਾਲ ਅਤੇ ਉਸਦੇ ਇੱਕ ਹੋਰ ਸਾਥੀ ਕਰਨਜੀਤ ਨੂੰ ਇੱਕ ਮੁਕਾਬਲੇ ਤੋਂ ਬਾਅਦ ਕਾਬੁੂ ਕੀਤਾ ਗਿਆ ਸੀ

ਇਹ ਵੀ ਪੜ੍ਹੋ ਫਰੀਦਕੋਟ ’ਚ ਅੱਧੀ ਰਾਤ ਨੂੰ ਪੁਲਿਸ ਤੇ ਬੰਬੀਹਾ ਗੈਗ ਦੇ ਗੈਗਸਟਰਾਂ ’ਚ ਹੋਇਆ ਮੁਕਾਬਲਾ, ਦੋ ਜਖ਼ਮੀ

ਤੇ ਜਖ਼ਮੀ ਹੋਣ ਕਾਰਨ ਪਹਿਲਾਂ ਖੇਮਕਰਨ ਤੇ ਫ਼ਿਰ ਤਰਨਤਾਰਨ ਦੇ ਹਸਪਤਾਲ ਵਿਚ ਲਿਆਂਦਾ ਗਿਆ ਸੀ। ਹੁਣ ਇੰਨ੍ਹਾਂ ਨੂੰ ਸੁਰੱਖਿਆ ਗਾਰਦ ਦੀ ਨਿਗਰਾਨੀ ਹੇਠ ਰੱਖਿਆ ਹੋਇਆ ਸੀ। ਸੂਚਨਾ ਮੁਤਾਬਕ ਅੱਧੀ ਰਾਤ ਨੂੰ ਗੁਰਲਾਲ ਨੇ ਭੱਜਣ ਦੀ ਕੋਸਿਸ਼ ਕੀਤੀ ਤੇ ਇੱਥੇ ਸੁਰੱਖਿਆ ਵਿਚ ਤੈਨਾਤ ਮੁਲਾਜਮਾਂ ਨਾਲ ਧੱਕਾਮੁੱਕੀ ਵੀ ਕੀਤੀ, ਪ੍ਰੰਤੂ ਤੁਰੰਤ ਹੀ ਵਾਇਰਲੈਸ ’ਤੇ ਸੂਚਨਾ ਮਿਲਣ ਉਪਰ ਹਰਕਤ ਵਿਚ ਆਈਆਂ ਪੁਲਿਸ ਟੀਮਾਂ ਨੇ ਉਸਨੂੰ ਪਾਰਕਿੰਗ ਦੇ ਨਜਦੀਕ ਹੀ ਕਾਬੂ ਕਰ ਲਿਆ। ਦਸਿਆ ਜਾ ਰਿਹਾ ਕਿ ਇਹ ਮੁਲਜਮ ਪ੍ਰਭ ਦਾਸੂਵਾਲ ਗੈਂਗ ਲਈ ਕੰਮ ਕਰਦੇ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

 

LEAVE A REPLY

Please enter your comment!
Please enter your name here