ਹੋਲੀ ਨੂੰ ਸਮਰਪਿਤ ‘ਬਾਗੜੀ ਮੇਰੀ ਪਹਿਚਾਣ’ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ

Date:

spot_img

👉ਸਾਡੀਆਂ ਸਥਾਨਕ ਬੋਲੀਆਂ ਅਤੇ ਸੱਭਿਆਚਾਰ ਸਾਡਾ ਮਾਣ -ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ
Fazilka News:ਫਾਜਿਲਕਾ ਜ਼ਿਲੇ ਦੇ ਪਿੰਡ ਹੀਰਾਂਵਾਲੀ ਵਿਖੇ ਬਾਗੜੀ ਮੇਰੀ ਪਹਿਚਾਣ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਹੋਲੀ ਦੇ ਤਿਉਹਾਰ ਨੂੰ ਸਮਰਪਿਤ ਕੀਤਾ ਗਿਆ। ਇਸ ਵਿੱਚ ਹਲਕਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨਾਂ ਦੀ ਧਰਮ ਪਤਨੀ ਖੁਸ਼ਬੂ ਸਾਵਨ ਸੁੱਖਾ ਸਵਨਾ ਮੁੱਖ ਮਹਿਮਾਨ ਵਜੋਂ ਪਹੁੰਚੇ।ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਆਖਿਆ ਕਿ ਸਾਡੇ ਸਥਾਨਕ ਸੱਭਿਆਚਾਰ ਅਤੇ ਬੋਲੀਆਂ ਸਾਡਾ ਮਾਣ ਹਨ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਇਲਾਕੇ ਵਿੱਚ ਬਾਗੜੀ ਸਮਾਜ ਦੀ ਮਹੱਤਵਪੂਰਨ ਭੂਮਿਕਾ ਹੈ।

ਇਹ ਵੀ ਪੜ੍ਹੋ 40.85 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਦੀ ਦੁਰਵਰਤੋਂ ਕਰਨ ਵਾਲੇ ਨਿੱਜੀ ਫਰਮ ਦੇ ਮਾਲਕ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ

ਉਨਾਂ ਨੇ ਕਿਹਾ ਕਿ ਬਾਗੜੀ ਸਮਾਜ ਦੀ ਬੋਲੀ ਅਤੇ ਪਹਿਰਾਵਾ ਇਸ ਸਮਾਜ ਦੀ ਇੱਕ ਵੱਖਰੀ ਪਹਿਚਾਣ ਹੈ । ਇਹ ਸਮਾਗਮ ਸੰਜੂ ਤੇਤਰਵਾਲ ਅਤੇ ਮਮਤਾ ਗੋਦਾਰਾ ਵੱਲੋਂ ਕਰਵਾਇਆ ਗਿਆ ਜੋ ਕਿ ਮਹਿਲਾ ਸਸ਼ਕਤੀਕਰਨ ਦੀ ਵੀ ਇੱਕ ਪ੍ਰਤੱਖ ਉਦਾਹਰਨ ਹੈ।ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਧਰਮ ਪਤਨੀ ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਸੰਜੂ ਤੇਤਰਵਾਲ ਅਤੇ ਮਮਤਾ ਗੋਦਾਰਾ ਵੱਲੋਂ ਇਹ ਨਵੇਕਲੀ ਪਹਿਲ ਕਰਨ ਲਈ ਉਹਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜੋ ਕੌਮਾਂ ਆਪਣੀ ਵਿਰਾਸਤ ਅਤੇ ਸੰਸਕ੍ਰਿਤੀ ਸੰਭਾਲ ਕੇ ਰੱਖਦੀਆਂ ਹਨ ਉਹ ਸਦੈਵ ਜਿੰਦਾ ਰਹਿੰਦੀਆਂ ਹਨ । ਇਸ ਆਯੋਜਨ ਵਿੱਚ ਪਿੰਡ ਦੇ ਲੋਕਾਂ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਸਹਿਯੋਗ ਕੀਤਾ ।

ਇਹ ਵੀ ਪੜ੍ਹੋ  ਅਪਰੇਸ਼ਨ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਜਿਲ੍ਹਾ ਜੇਲ ਮਾਨਸਾ ਦੀ ਕੀਤੀ ਗਈ ਅਚਨਚੇਤ ਚੈਕਿੰਗ

ਇਸ ਮੌਕੇ ਖਾਸ ਤੌਰ ਤੇ ਮਹਿਲਾਵਾਂ ਵੱਲੋਂ ਬਾਗੜੀ ਸਮਾਜ ਵਿੱਚ ਪਾਏ ਜਾਂਦੇ ਪਹਿਰਾਵੇ ਤਿਊਲ ਨੂੰ ਪਹਿਨ ਕੇ ਸਮਾਗਮ ਵਿੱਚ ਹਿੱਸਾ ਲਿਆ ਗਿਆ ਅਤੇ ਬਾਗੜੀ ਲੋਕ ਗੀਤਾਂ ਅਤੇ ਬਾਗੜੀ ਲੋਕ ਨਾਚ ਕੀਤੇ ਗਏ।ਬਾਗੜੀ ਪਹਿਰਾਵੇ ਵਿੱਚ ਔਰਤਾਂ ਵੱਲੋਂ ਘੱਗਰਾ ਕੁੜਤਾ ਅਤੇ ਸਿਰ ਤੇ ਉੱਡਣੀਆਂ ਲਿਆ ਜਾਂਦਾ ਹੈ। ਇਸ ਤੋਂ ਬਿਨਾਂ ਸੁਹਾਗਣਾਂ ਸਿਰ ਤੇ ਬੋਰਲਾ ਵੀ ਲਗਾਉਂਦੀਆਂ ਹਨ।  ਸਿਰ ਤੇ ਲਏ ਜਾਣ ਵਾਲੇ ਦੁਪੱਟੇ ਜਿਸ ਨੂੰ ਓਡਣੀਆਂ ਕਿਹਾ ਜਾਂਦਾ ਹੈ ਉਸਦੇ ਪ੍ਰਿੰਟ ਵੀ ਖਾਸ ਤਰ੍ਹਾਂ ਦੇ ਗਹਿਰੇ ਰੰਗ ਦੇ ਹੁੰਦੇ ਹਨ ਅਤੇ ਉਨਾਂ ਤੇ ਛਪੇ ਪ੍ਰਿੰਟ ਤੋਂ ਹੀ ਮਹਿਲਾ ਦੇ ਸਮਾਜ ਵਿੱਚ ਰੁਤਬੇ ਦਾ ਵੀ ਪਤਾ ਲੱਗਦਾ ਹੈ।ਪਿੰਡ ਦੀਆਂ ਮਹਿਲਾਵਾਂ ਵੱਲੋਂ ਕੀਤੇ ਗਏ ਇਸ ਆਯੋਜਨ ਦੀ ਸਾਰੇ ਪਾਸੇ ਸਲਾਘਾ ਹੋ ਰਹੀ ਹੈ ਜਿਨ੍ਹਾਂ ਨੇ ਆਪਣੇ ਸਮਾਜ ਦੀ ਵੱਖਰੀ ਦਿੱਖ, ਬੋਲੀ ਅਤੇ ਪਹਿਰਾਵੇ ਨੂੰ ਬਚਾਉਣ ਲਈ ਇਹ ਉਪਰਾਲਾ ਕੀਤਾ ਹੈ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Bhagwant Mann ਦੇ ਜਨਮ ਦਿਨ ‘ਤੇ PM Modi ਨੇ ਦਿੱਤੀ ਵਧਾਈ

Chandigarh News: CM Bhagwant Mann; ਪੰਜਾਬ ਦੇ ਮੁੱਖ ਮੰਤਰੀ...

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਵਿੰਦਰ ਸਿੰਘ ਦੀ ਤਸਵੀਰ:-ਐਡਵੋਕੇਟ ਧਾਮੀ

ਕਿਹਾ, ਨਸ਼ਿਆਂ ਵਿਰੁੱਧ ਸੰਘਰਸ਼ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ...