spot_img
spot_img
spot_img

High Court ਵੱਲੋਂ ਵੀ Xen buttar ਦੀ ਜਮਾਨਤ ਅਰਜ਼ੀ ਰੱਦ; ਮਾਮਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ

Date:

spot_img

👉ਵਿਜੀਲੈਂਸ ਨੇ ਭਗੋੜੇ ਐਕਸੀਅਨ ਨੂੰ ਕਾਬੂ ਕਰਨ ਲਈ ਮੁੜ ਟੀਮਾਂ ਨੂੰ ਕੀਤਾ ਐਕਟਿਵ

Bathinda News: ਬਠਿੰਡਾ ਨਗਰ ਨਿਗਮ ਦੇ ਚਰਚਿਤ ਅਧਿਕਾਰੀ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਦੀ ਜਮਾਨਤ ਅਰਜੀ ਨੂੰ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਰੱਦ ਕਰ ਦਿੱਤਾ ਹੈ। ਪਹਿਲਾਂ ਸੈਸ਼ਨ ਕੋਰਟ ਅਤੇ ਹੁਣ ਹਾਈਕੋਰਟ ਵਿਚੋਂ ਜਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਉਕਤ ਅਧਿਕਾਰੀ ਦੀ ਗ੍ਰਿਫਤਾਰੀ ਲਈ ਰਾਹ ਪੱਧਰਾ ਹੋ ਗਿਆ ਹੈ। ਸੂਚਨਾ ਮੁਤਾਬਕ ਵਿਜੀਲੈਂਸ ਦੇ ਨਵੇਂ ਆਏ ਐਸਐਸਪੀ ਨੇ ਹੇਠਲੇ ਅਧਿਕਾਰੀਆਂ ਨੂੰ ਤੁਰੰਤ ਭਗੋੜੇ ਐਕਸੀਅਨ ਨੂੰ ਕਾਬੂ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ। ਜਿਕਰਯੋਗ ਹੈ ਕਿ ਇਸ ਐਕਸੀਅਨ ਵਿਰੁੱਧ ਫ਼ਰਵਰੀ ਮਹੀਨੇ ਵਿਚ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਨੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਹੈ। ਹਾਲਾਂਕਿ ਵਿਜੀਲੈਂਸ ਵੱਲੋਂ ਪਰਚਾ ਦਰਜ਼ ਹੋਣ ਤੋਂ ਬਾਅਦ ਇਸ ਚਰਚਿਤ ਅਧਿਕਾਰੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਸੀ ਪ੍ਰੰਤੂ ਇਹ ਰਹੱਸਮਈ ਹਾਲਾਤਾਂ ’ਚ ਵਿਜੀਲੈਂਸ ਦੀਆਂ ਨਜ਼ਰਾਂ ਤੋਂ ਦੂਰ ਹੋ ਗਿਆ ਹੈ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫ਼ੜੀ ਮਹਿਲਾ ਕਾਂਸਟੇਬਲ ਦੇ ‘ਦੋਸਤ’ ਵਿਰੁਧ ਇੱਕ ਹੋਰ ਪਰਚਾ ਦਰਜ਼

ਉੰਝ ਇਸ ਮਾਮਲੇ ਵਿਚ ਵਿਜੀਲੈਂਸ ਉਪਰ ਵੀ ਇਸ ਅਧਿਕਾਰੀ ਪ੍ਰਤੀ ‘ਨਰਮਗੋਸ਼ਾ’ ਰੱਖਣ ਦੀਆਂ ਉਂਗਲਾਂ ਉੱਠ ਰਹੀਆਂ ਹਨ ਤੇ ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਗ੍ਰਿਫਤਾਰੀ ਲਈ ਭੱਜਦੋੜ ਕਰ ਰਹੇ ਹਨ।ਗੌਰਤਲਬ ਹੈ ਕਿ ਪਰਚਾ ਦਰਜ਼ ਹੋਣ ਤੋਂ ਪਹਿਲਾਂ ਹੀ ਇਸਦੀ ਕੰਨਸੋਅ ਐਕਸੀਅਨ ਬੁੱਟਰ ਨੂੰ ਲੱਗ ਗਈ ਸੀ, ਜਿਸਦੇ ਚੱਲਦੇ ਉਸਨੇ ਵਿਜੀਲੈਂਸ ਦੀ ਛਾਪਾਮਾਰੀ ਤੋਂ ਪਹਿਲਾਂ ਹੀ ਫ਼ੋਨ ਬੰਦ ਕਰਕੇ ਇੱਥੋਂ ਨਿਕਲ ਗਿਆ ਸੀ। ਦਸਣਾ ਬਣਦਾ ਹੈ ਕਿ ਵਿਜੀਲੈਂਸ ਵੱਲੋਂ ਕਾਫ਼ੀ ਲੰਮੀ ਜਾਂਚ ਪੜਤਾਲ ਦੌਰਾਨ ਐਕਸੀਅਨ ਬੁੱਟਰ ਵਿਰੁਧ ਆਮਦਨ ਤੋਂ ਕਈ ਗੁਣਾ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲਗਾਏ ਹਨ।ਇਸ ਅਧਿਕਾਰੀ ਦੇ ਸ਼ਹਿਰ ਵਿਚ ਕੁੱਝ ਕਲੌਨੀਆਂ ’ਚ ਵੀ ਗੁਪਤ ਹਿੱਸਾਪੱਤੀ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ, ਜਿਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਕਰਤਾ ਧਰਤਾ ਰਹੇ ਉਕਤ ਅਧਿਕਾਰੀ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਦੇ ਵਿੱਚ ਨਜਾਇਜ਼ ਕਲੋਨੀਆਂ ਅਤੇ ਨਜਾਇਜ਼ ਉਸਾਰੀਆਂ ਆਦਿ ਦੇ ਮਾਮਲੇ ਵਿੱਚ ਵੱਡੀਆਂ ਉਗਲਾਂ ਉਠਦੀਆਂ ਰਹੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰ ਰਹੀ ਹੈ ਪੰਜਾਬ ਸਰਕਾਰ: ਡਾ. ਬਲਬੀਰ ਸਿੰਘ

👉ਸਿਹਤ ਮੰਤਰੀ ਨੇ ਤੀਰਥ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ...

पंजाब में कानून व्यवस्था की स्थिति चिंताजनक : मुख्यमंत्री नायब सिंह सैनी

👉जनता से किए वादे पूरे करने में विफल रही...

Heritage and City Walk 2026 : हरियाणा की विरासत से जुड़ने का बना सशक्त माध्यम

👉हेरिटेज एंड सिटी वॉक 2026 के जरिए युवाओं और...

CM Nayab Singh Saini ने डेरा राधा स्वामी ब्यास में बाबा गुरिंदर सिंह ढिल्लों से की शिष्टाचार भेंट

👉कपूरथला के माता भद्रकाली मंदिर में की पूजा-अर्चना Haryana News:...