ਬਠਿੰਡਾ, 20 ਸਤੰਬਰ: ਪੀ ਡਬਲਿਊ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜਿਲ੍ਹਾ ਬਠਿੰਡਾ ਦਾ ਚੋਣ ਇਜਲਾਸ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਦਪੁਰੀ ਜਨਰਲ ਸਕੱਤਰ ਅਨਿਲ ਕੁਮਾਰ ਬਰਨਾਲਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਬਠਿੰਡਾ ਵਿਖੇ ਹੋਇਆ ਜਿਲ੍ਹਾ ਪ੍ਰਧਾਨ ਕਿਸ਼ੋਰ ਚੰਦ ਗਾਜ਼ ਤੇ ਜਰਨਲ ਸਕੱਤਰ ਬਲਰਾਜ ਮੌੜ ਨੇ ਪਿਛਲੇ ਤਿੰਨ ਸਾਲ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਕੈਸ਼ੀਅਰ ਕੁਲਵਿੰਦਰ ਸਿੰਘ ਨੇ ਤਿੰਨ ਸਾਲ ਦੇ ਫੰਡਾਂ ਦਾ ਲੇਖਾ ਜੋਖਾ ਪੇਸ਼ ਕੀਤਾ ਸਾਥੀ ਮੱਖਣ ਸਿੰਘ ਖਣਗਵਾਲ, ਪ੍ਰਧਾਨ ਪੀਐਸਐਸ ਐਫ ਨੇ ਸਵਾਗਤੀ ਭਾਸ਼ਣ ਦਿੱਤਾ। ਜ਼ਿਲ੍ਹਾ ਰਿਪੋਰਟ ਉੱਤੇ ਹੰਸਰਾਜ ਬੀਜਵਾ,ਗੁਰਚਰਨ ਜੋੜਕੀਆਂ, ਗੁਰਜੰਟ ਸਿੰਘ ਮੌੜ ਪਰਮਜੀਤ ਸਿੰਘ ਪੰਮਾ,ਲਖਬੀਰ ਸਿੰਘ, ਸੁਖਚੈਨ ਸਿੰਘ ਹਰਨੇਕ ਸਿੰਘ ਗਹਿਰੀ ਧਰਮ ਸਿੰਘ ਧਰਮ ਸਿੰਘ ਕੋਠਾ ਗੁਰੂ ਨੇ ਵਿਚਾਰ ਰੱਖੇ ਇਜਲਾਸ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਵਾਹਦਪੁਰੀ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ
ਫਾਜ਼ਿਲਕਾ ਦੇ ਐਸਐਸਪੀ ਵੱਲੋਂ ਪਬਲਿਕ ਦਰਬਾਰ ਦਾ ਆਯੋਜਨ, ਮੌਕੇ ‘ਤੇ ਸ਼ਿਕਾਇਤਾਂ ਦੇ ਨਿਪਟਾਰੇ ਦਾ ਯਤਨ
ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦੇ ਕੇ ਉਹਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਡੀਏ ਦੀਆਂ ਕਿਸਤਾਂ ਜਾਰੀ ਕਰਨਾ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਤੇ ਹੋਰ ਮੰਗਾਂ ਤੋਂ ਲਗਾਤਾਰ ਭੱਜ ਰਹੀ ਹੈ ਅੰਤ ਵਿੱਚ ਅਨਿਲ ਕੁਮਾਰ ਬਰਨਾਲਾ ਨੇ ਨਵੀਂ ਚੁਣੀ ਗਈ ਜ਼ਿਲਾ ਟੀਮ ਦਾ ਪੈਨਲ ਪੇਸ਼ ਕੀਤਾ ਜਿਸ ਨੂੰ ਸਾਰੇ ਡੇਲੀਗੇਟ ਆਗੂਆਂ ਨੇ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਜਿਸ ਦੇ ਵਿੱਚ ਚੇਅਰਮੈਨ ਹਰਨੇਕ ਸਿੰਘ ਗਹਿਰੀ,ਪ੍ਰਧਾਨ ਬਲਰਾਜ ਸਿੰਘ ਮੌੜ, ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਕੋਠਾ ਗੁਰੂ,ਲਖਵੀਰ ਸਿੰਘ ਭਾਗੀ ਬਾਂਦਰ ਸੁਰੇਸ਼ ਕੁਮਾਰ ਸ਼ਰਮਾ,
ਮੀਤ ਪ੍ਰਧਾਨ ਗੁਰਜੰਟ ਸਿੰਘ ਮਾਨ,ਸਤਨਾਮ ਸਿੰਘ,ਗੁਰਭੇਜ ਸਿੰਘ ਭੇਜੀ, ਜਰਨਲ ਸਕੱਤਰ ਦਰਸ਼ਨ ਰਾਮ ਸ਼ਰਮਾ,ਜੁਆਇੰਟ ਸਕੱਤਰ ਵਿਸਾਖਾ ਸਿੰਘ,ਕ੍ਰਿਸ਼ਨ ਸਿੰਘ ਮੌੜ,ਪ੍ਰਚਾਰ ਸਕੱਤਰ ਜਸਵਿੰਦਰ ਸਿੰਘ,ਹਰਜੀਤ ਸਿੰਘ,ਪ੍ਰੈਸ ਸਕੱਤਰ ਕੁਲਵਿੰਦਰ ਸਿੱਧੂ, ਕੈਸ਼ੀਅਰ ਹਰਪ੍ਰੀਤ ਸਿੰਘ,ਸਹਾਇਕ ਕੈਸ਼ੀਅਰ ਗੁਰਮੀਤ ਸਿੰਘ ਭੋਡੀਪੁਰਾ, ਜਥੇਬੰਦਕ ਸਕੱਤਰ ਰਾਹੁਲ ਲਹਿਰਾ, ਐਡੀਟਰ ਪੂਰਨ ਸਿੰਘ,ਮੁੱਖ ਸਲਾਹਕਾਰ ਸੁਖਚੈਨ ਸਿੰਘ,ਕਿਸ਼ੋਰ ਚੰਦ ਗਾਜ,ਪਰਮ ਚੰਦ ਬਠਿੰਡਾ ਚੁਣੇ ਗਏ।