WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਅਪਰਾਧ ਜਗਤ

ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ: ਨਸ਼ਾ ਤਸਕਰ ਦੇ 1 ਕਰੋੜ ਤੋਂ ਵੱਧ ਰਾਸ਼ੀ ਦੇ ਬੈਂਕ ਖਾਤਿਆਂ ਨੂੰ ਕੀਤਾ ਫਰੀਜ

ਬਠਿੰਡਾ, 9 ਜੁਲਾਈ: ਜਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੀ 1 ਕਰੋੜ 7 ਲੱਖ 6 ਹਜ਼ਾਰ ਰੁਪਏ ਦੀ ਰਾਸ਼ੀ ਦੇ ਬੈਂਕ ਖ਼ਾਤਿਆਂ ਨੂੰ ਫ਼ਰੀਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਦੀਪਕ ਪਾਰੀਕ ਨੇ ਦਸਿਆ ਕਿ ਐਸਪੀ (ਇੰਨਵੈਸਟੀਗੇਸ਼ਨ) ਅਜੈ ਗਾਂਧੀ ਬਠਿੰਡਾ ਦੀ ਨਿਗਰਾਨੀ ਹੇਠ ਜਿਹਨਾਂ ਨਸ਼ਾ ਤਸਕਰਾਂ ਪਾਸੋਂ ਕਮਰਸ਼ੀਅਲ ਮਾਤਰਾ ਵਿੱਚ ਨਸ਼ੇ ਬਰਾਮਦ ਹੋਏ ਹਨ, ਉਹਨਾਂ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ 68-ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜ ਕੇ ਫਰੀਜ਼ ਕਰਵਾਏ ਜਾ ਰਹੇ ਹਨ।

ਕਿਸਾਨ ਸ਼ੁਭਕਰਨ ਦੇ ਪ੍ਰਵਾਰ ਨੂੰ CM Mann ਨੇ ਸੌਂਪਿਆ 1 ਕਰੋੜ ਦਾ ਚੈੱਕ ਤੇ ਭੈਣ ਨੂੰ ਦਿੱਤੀ ਸਰਕਾਰੀ ਨੌਕਰੀ

ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਐੱਫ.ਆਈ.ਯੂ ਬਠਿੰਡਾ ਵੱਲੋਂ ਨਸ਼ੇ ਦੇ ਸੌਦਾਗਰਾਂ/ਸਮੱਗਲਰਾਂ ਵੱਲੋਂ ਬਣਾਈਆਂ ਗਈਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਕਾਨੂੰਨੀ ਪ੍ਰੀਕ੍ਰਿਆ ਰਾਹੀ 68-ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਦੇ ਹਨ, ਕੰਪੀਟੈਂਟ ਅਥਾਰਟੀ ਦੀ ਕਾਰਵਾਈ ਤੋਂ ਬਾਅਦ ਜਿਲ੍ਹਾ ਪੁਲਿਸ ਨੂੰ ਆਡਰ ਮੌਸੂਲ ਹੋਣ ਉਪਰੰਤ ਸਬੰਧਤ ਵਿਅਕਤੀ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਚੱਲ ਅਤੇ ਅਚੱਲ ਜਾਇਦਾਦ ਨੂੰ ਫਰੀਜ ਭਾਵ ਜਬਤ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਬਠਿੰਡਾ ਪੁਲਿਸ ਵੱਲੋਂ ਤਰਸੇਮ ਚੰਦ ਉਰਫ ਢਪੱਈ ਵਾਸੀ ਵਾਰਡ ਨੰਬਰ 7 ਬੋਹੜ ਵਾਲਾ ਚੌਂਕ ਮੌੜ ਮੰਡੀ ਖਿਲਾਫ ਮੁਕੱਦਮਾ ਨੰਬਰ 248 ਮਿਤੀ 8.12.2018 ਅ/ਧ 22 ਐੱਨ.ਡੀ.ਪੀ.ਐੱਸ ਥਾਣਾ ਮੌੜ ਜਿਸ ਪਾਸੋਂ ਲੱਖਾਂ ਦੀ ਤਾਦਾਦ ਵਿਚ ਨਸ਼ੀਲ਼ੀਆਂ ਦਵਾਈਆਂ ਤੇ 2 ਕਾਰਾਂ ਬਰਾਮਦ ਹੋਈਆਂ ਸਨ।

NIA ਦੀ ਵੱਡੀ ਕਾਰਵਾਈ: ਗੁਰਪਤਵੰਤ ਪੰਨੂੰ ਤੇ SFJ ’ਤੇ 5 ਸਾਲਾਂ ਲਈ ਬੈਨ ਵਧਾਇਆ

ਤਰਸੇਮ ਚੰਦ ਉਰਫ ਢਪੱਈ ਦੇ ਬੈਂਕ ਵਿੱਚ ਕੁੱਲ 7 ਖਾਤੇ ਸਨ, ਜਿਹਨਾਂ ਬੈਂਕ ਖਾਤਿਆਂ ਵਿੱਚ ਕੁੱਲ ਰਾਸ਼ੀ ਕਰੀਬ 1 ਕਰੋੜ 7 ਲੱਖ 6 ਹਜਾਰ ਰੁਪਏ ਸਨ ਅਤੇ ਇੰਨ੍ਹਾਂ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫਰੀਜ ਕਰਵਾਇਆ ਗਿਆ। ਇਸ ਦੇ ਨਾਲ ਹੀ ਐੱਸ ਐੱਸ.ਐੱਸ.ਪੀ. ਦੀਪਕ ਪਾਰੀਕ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਡੇ ਨਜਦੀਕ ਕੋਈ ਵੀ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਦਾ ਆਦੀ ਹੈ ਤੁਸੀ ਉਸਦੀ ਜਾਣਕਾਰੀ ਕੰਟਰੋਲ ਰੂਮ ਅਤੇ ਐੱਂਟੀ ਡਰੱਗ ਹੈਲਪ ਲਾਈਨ ਨੰਬਰ 91155-02252, 75080-09080 ਪਰ ਵੱਟਸਐਪ ਜਾਂ ਫੋਨ ਰਾਹੀ ਦੇ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

 

Related posts

ਲੱਖਾਂ ਰੁਪਏ ਦੇ ਗਬਨ ’ਚ ਰਿਕਾਰਡ ਗਾਇਬ ਕਰਨ ਵਾਲੇ ਮਾਰਕਫੈਡ ਦੇ ਸਾਬਕਾ ਮੈਨੇਜ਼ਰ ਵਿਰੁਧ ਪਰਚਾ ਦਰਜ਼

punjabusernewssite

ਬਠਿੰਡਾ ‘ਚ ਵਾਪਰੀ ਵੱਡੀ ਘਟਨਾ: ਰੈਂਸਟਰੋਰੈਂਟ ਦੇ ਬਾਹਰ ਬੈਠੇ ਮਾਲਕ ਨੂੰ ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ

punjabusernewssite

ਬਠਿੰਡਾ ‘ਚ ਬਿਨ੍ਹਾਂ ਬਿੱਲ ਤੋਂ ਲਿਆਂਦਾ ਲੱਖਾਂ ਦਾ ਸੋਨਾ ਬਰਾਮਦ

punjabusernewssite