ਫ਼ਰੀਦਾਬਾਦ, 14 ਸਤੰਬਰ: ਬੀਤੀ ਸ਼ਾਮ ਬੈਂਕ ਤੋਂ ਘਰ ਜਾ ਰਹੇ ਇੱਕ ਨਾਮੀ ਬੈਂਕ ਦੇ ਮੈਨੇਜਰ ਅਤੇ ਕੈਸ਼ੀਅਰ ਦੀ ਅੰਡਰਬ੍ਰਿਜ਼ ’ਚ ਪਾਣੀ ਭਰੇ ਹੋਣ ਕਾਰਨ ਕਾਰ ਡੁੱਬਣ ਦੇ ਚੱਲਦੇ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਵੱਲੋਂ ਗੱਡੀ ਨੂੰ ਪਾਣੀ ਵਿਚੋਂ ਬਾਹਰ ਕਢਵਾਇਆ ਗਿਆ। ਮ੍ਰਿਤਕ ਮੈਨੇਜ਼ਰ ਦੀ ਪਹਿਚਾਣ ਪੁਨਿਆ ਸ਼ਰਮਾ ਅਤੇ ਕੈਸ਼ੀਅਰ ਦੀ ਵਿਰਾਜ ਵਜੋਂ ਹੋਈ ਹੈ, ਜੋਕਿ ਐਚ.ਡੀ.ਐਫ਼.ਸੀ ਬੈਂਕ ਗੜਗਾਉਂ ਵਿਚ ਕੰਮ ਕਰਦੇ ਸਨ।
ਲੁਧਿਆਣਾ ’ਚ ਤੇਜ ਰਫ਼ਤਾਰ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ, ਇੱਕ ਜਖ਼ਮੀ
ਬੀਤੇ ਕੱਲ ਉਹ ਆਪਣੀ ਐਕਸਯੂਵੀ ਗੱਡੀ ’ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ ਕਿ ਫ਼ਰੀਦਾਬਾਦ ਅੰਡਰ ਬ੍ਰਿਜ ਦੇ ਵਿਚ ਪਾਣੀ ਭਰਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇੱਥੇ ਪਾਣੀ ਜਿਆਦਾ ਹੋਣ ਕਾਰਨ ਬੈਰੀਕੇਡਿੰਗ ਵੀ ਕੀਤੀ ਹੋਈ ਸੀ। ਗੱਡੀ ਨੂੰ ਵਿਰਾਜ਼ ਚਲਾ ਰਿਹਾ ਸੀ ਤੇ ਉਸਨੇ ਸੋਚਿਆ ਕਿ ਕਾਰ ਅੰਡਰਬ੍ਰਿਜ ਕਰਾਸ ਕਰ ਜਾਵੇਗੀ ਪ੍ਰੰਤੂ ਜਿਆਦਾ ਪਾਣੀ ਹੋਣ ਕਾਰਨ ਕਾਰ ਬੰਦ ਹੋ ਗਈ ਤੇ ਮੁੜ ਸੈਂਟਰ ਲਾਕ ਹੋਣ ਕਾਰਨ ਗੱਡੀ ਵਿਚੋਂ ਬਾਹਰ ਨਾ ਨਿਕਲ ਸਕੇ ਤੇ ਦੋਨਾਂ ਦੀ ਕਾਰ ਅੰਦਰ ਹੀ ਮੌਤ ਹੋ ਗਈ।
Share the post "ਪਾਣੀ ਨਾਲ ਭਰੇ ਅੰਡਰਬ੍ਰਿਜ ’ਚ ਕਾਰ ਫ਼ਸਣ ਕਾਰਨ ਬੈਂਕ ਮੈਨੇਜ਼ਰ ਤੇ ਕੈਸ਼ੀਅਰ ਦੀ ਹੋਈ ਮੌ+ਤ"