Punjab News: ਜੇਕਰ ਤੁਸੀਂ ਆਪਣੇ ਕਿਸੇ ਬੈਂਕ ਲਈ ਜਾਣ ਦੀ ਤਿਆਰੀ ਕਰ ਰਹੇ ਹੋਂ ਤਾਂ ਇਹ ਤੁਹਾਡੀ ਲਈ ਜਰੂਰੀ ਖ਼ਬਰ ਹੈ। ਅੱਜ ਤੋਂ ਤਿੰਨ ਦਿਨਾਂ ਲਈ ਬੈਂਕ ਬੰਦ ਹਨ। ਕੌਮੀ ਬੈਂਕਾਂ ਦੇ ਮੁਲਾਜਮਾਂ ਵੱਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਅੱਜ 10 ਸਤੰਬਰ ਸ਼ੁੱਕਰਵਾਰ ਨੂੰ ਸੂਬੇ ਭਰ ਵਿਚ ਹੜਤਾਲ ਕੀਤੀ ਜਾ ਰਹੀ ਹੈ। ਜਦੋਂ ਕਿ ਭਲਕੇ ਸ਼ਨੀਵਾਰ ਅਤੇ ਪਰਸੋਂ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਸੂਚਨਾ ਮੁਤਾਬਕ ਬੈਂਕ ਮੁਲਾਜਮ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਸਮੂਹ ਕੌਮੀ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ। ਇਸਤੋਂ ਇਲਾਵਾ ਬੈਂਕ ਮੁਲਾਜਮਾਂ ਵੱਲੋਂ ਇਕੱਠੇ ਹੋ ਹੋ ਕੇ ਹਰ ਸ਼ਹਿਰ ਵਿਚ ਰੋਸ਼ ਧਰਨਾ ਵੀ ਦਿੱਤਾ ਜਾਵੇਗਾ। ਜਿਸਦੇ ਵਿਚ ਆਪਣੀਆਂ ਮੰਗਾਂ ਮੰਨਣ ਦੀ ਮੰਗ ਕੀਤੀ ਜਾਵੇਗੀ। ਬੈਂਕ ਮੁਲਾਜਮਾਂ ਮੁਤਾਬਕ ਬੈਂਕਾਂ ਦਾ ਕੰਮਕਾਜ਼ ਹਫ਼ਤੇ ਵਿਚ 5 ਦਿਨ ਕਰਨ ਤੋਂ ਇਲਾਵਾ ਪੀਐਲਆਈ ਭਾਵ ਬੈਂਕ ਦੀ ਕਮਾਈ ਉੱਪਰ ਦਿੱਤਾ ਜਾਣ ਵਾਲਾ ਇੰਸੈਟਿੰਵ ਸਭ ਨੂੰ ਬਰਾਬਰ ਆਦਿ ਦੀ ਮੰਗ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




