Barnala Police ਵੱਲੋਂ 20 ਕਿਲੋ ਅਫ਼ੀਮ ਸਮੇਤ ਨਸ਼ਾ ਤਸਕਰ ਗ੍ਰਿਫਤਾਰ

Date:

spot_img

Barnala News: Barnala Police ਵੱਲੋਂ ‘ਯੁੱਧ ਨਸ਼ਿਆਂ ਵਿਰੁਧ’ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ 20 ਕਿਲੋ ਅਫ਼ੀਮ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮੰਗਲ ਰਾਮ ਵਾਸੀ ਜਲੰਧਰ ਇਹ ਅਫ਼ੀਮ ਮੱਧ ਪ੍ਰਦੇਸ਼ ਤੋਂ ਲਿਆ ਰਿਹਾ ਸੀ। ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਐਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀਐਸਪੀ ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੂਜੇ ਰਾਜਾਂ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ 👉ਸਿੰਗਲ ਲੋਕਾਂ ਲਈ ਫਿਨਲੈਂਡ ਦਾ ਧਮਾਕੇਦਾਰ ਆਫਰ! ਮਿਲੇਗੀ Free ਵਿਦੇਸ਼ ਯਾਤਰਾ, ਨਾਲੇ ਮਿਲੇਗਾ ਜੀਵਨ ਸਾਥੀ ਲੱਭਣ ਦਾ ਮੌਕਾ

ਜਿਸਦੇ ਚੱਲਦੇ ਪਰਚਾ ਦਰਜ਼ ਕਰਕੇ ਉਸਨੂੰ ਕਾਬੂ ਕਰਨ ਲਈ ਬਰਨਾਲਾ-ਮੋਗਾ ਰੋਡ ਨੇੜੇ ਇੱਕ ਨਾਕਾ ਲਗਾਇਆ। ਇਸ ਦੌਰਾਨ ਸ਼ੱਕੀ ਟਰੱਕ ਨੂੰ ਰੋਕ ਤਲਾਸ਼ੀ ਲੈਣ ‘ਤੇ ਉਸਦੇ ਵਿਚੋਂ 20 ਕਿਲੋ ਅਫੀਮ ਮਿਲੀ। ਟਰੱਕ ਡਰਾਈਵਰ ਦੀ ਪਹਿਚਾਣ ਮੰਗਲ ਰਾਮ ਵਜੋਂ ਹੋਈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਮੱਧ ਪ੍ਰਦੇਸ਼ ਤੋਂ ਘੱਟ ਕੀਮਤ ‘ਤੇ ਅਫੀਮ ਖਰੀਦਦਾ ਸੀ ਅਤੇ ਇਸਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਧ ਕੀਮਤ ‘ਤੇ ਸਪਲਾਈ ਕਰਦਾ ਸੀ। ਫ਼ਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Australia ‘ਚ ਘਰਾਂ ਦੀਆਂ ਕੀਮਤਾਂ ਡਿੱਗੀਆਂ! 40 ਸਾਲਾਂ ਦਾ ਰਿਕਾਰਡ ਟੁੱਟਿਆ, ਖਰੀਦਦਾਰਾਂ ਲਈ ਵੱਡੀ ਖ਼ਬਰ!

Australia News : ਆਸਟ੍ਰੇਲੀਆ ਵਿੱਚ ਪ੍ਰਾਪਰਟੀ ਮਾਰਕੀਟ ਇਸ ਸਮੇਂ...

ਦਰਦਨਾਕ ਸੜਕ ਹਾਦਸੇ ‘ਚ ਪੰਜਾਬ ਦੇ ਵੈਟਰਨਰੀ ਡਾਕਟਰ ਦੀ ਹੋਈ ਮੌ/ਤ

Faridkot News: ਸੋਮਵਾਰ ਦੁਪਿਹਰ ਫ਼ਰੀਦਕੋਟ ਵਿਚ ਵਾਪਰੇ ਇੱਕ ਦਰਦਨਾਕ...

Canada ‘ਚ Sikh ਬੱਚਿਆਂ ਲਈ ਨਵੀਂ ਮੁਸੀਬਤ? ਸਕੂਲਾਂ ‘ਚ ਪੱਗ ‘ਤੇ ਪਾਬੰਦੀ ਦੀ ਤਿਆਰੀ! 

Canada News : ਕੈਨੇਡਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਲਈ...