ਬਠਿੰਡਾ, 13 ਫਰਵਰੀ : ਸਥਾਨਕ ਮਾਲਵਾ ਕਾਲਜ ਵਿਖੇ ਅੱਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਇਹ ਤਿਉਹਾਰ ਕਲਾ ਅਤੇ ਸੰਗੀਤ ਦੀ ਦੇਵੀ ਸਰਸਵਤੀ ਨੂੰ ਸਮਰਪਿਤ ਕੀਤਾ ਗਿਆ। ਪ੍ਰੋਗਰਾਮ ਮੌਕੇ ਕਾਲਜ ਨੂੰ ਰੰਗੋਲੀਆਂ ਅਤੇ ਪਤੰਗਾਂ ਨਾਲ ਸਜਾਇਆ ਗਿਆ। ਵਿਦਿਆਰਥੀ ਕਾਲਜ ਵਿਚ ਪੀਲੇ ਰੰਗ ਦੇ ਪਹਿਰਾਵੇ ਵਿਚ ਸਜ਼ ਕੇ ਆਏ। ਕਾਲਜ ਪ੍ਰਿੰਸੀਪਲ ਡਾ ਰਾਜ ਕੁਮਾਰ ਗੋਇਲ ਨੇ ਆਪਣੇ ਸੰਬੋਧਨ ਵਿਚ ਇਸ ਤਿਉਹਾਰ ਅਤੇ ਰੁੱਤ ਦੀ ਮਹੱਤਤਾ ਤੋਂ ਵਿ?ਦਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਆਪਣੇ ਸਭਿਆਚਾਰ ਨਾਲ ਸਬੰਧਤ ਲੋਕ ਨਾਚਾਂ ਨੂੰ ਬੜੇ ਉਤਸ਼ਾਹ ਨਾਲ ਪੇਸ਼ ਕੀਤਾ।
ਪੁਲਿਸ ਦੀ ਸਖਤੀ ਦੇ ਬਾਵਜੂਦ ਕਿਸਾਨਾਂ ਨੂੰ ਮਿਲੀ ਵੱਡੀ ਕਾਮਯਾਬੀ, ਤੋੜੇ ਕੁਝ ਬੈਰੀਗੇਡ
ਇਸ ਤਿਉਹਾਰ ਉੁਪਰ ਵਿਦਿਆਰਥੀਆਂ ਦੇ ਪਤੰਗਬਾਜੀ ਦੇ ਮੁਕਾਬਲੇ ਵੀ ਕਰਵਾਏ ਗਏ। ਡਿਪਟੀ ਡਾਇਰੈਕਟਰ ਡਾ ਸਰਬਜੀਤ ਕੌਰ ਢਿੱਲੋਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਲਵਾ ਕਾਲਜ ਆਫ ਫਿਜੀਕਲ ਐਜੁਕੇਸ਼ਨ ਦੇ ਡਾਇਰੈਕਟਰ ਪ੍ਰੋ ਦਰਸ਼ਨ ਸਿੰਘ, ਡੀਨ ਆਰ ਸੀ ਸ਼ਰਮਾ,ਕਾਮਰਸ ਵਿਭਾਗ ਦੇ ਮੁਖੀ ਮੈਡਮ ਇੰਦਰਪ੍ਰੀਤ ਕੌਰ, ਆਰਟਸ ਵਿਭਾਗ ਦੇ ਮੁਖੀ ਡਾ ਲਖਵਿੰਦਰ ਕੌਰ ਅਤੇ ਦੋਵੇਂ ਕਾਲਜਾਂ ਦਾ ਸਟਾਫ ਹਾਜਰ ਸੀ। ਮੰਚ ਸੰਚਾਲਨ ਦੀ ਭੂਮਿਕਾ ਸਹਾਇਕ ਪ੍ਰੋਫੈਸਰ ਹਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਪ੍ਰਿੰਯਕਾ ਅਤੇ ਸਹਾਇਕ ਪ੍ਰੋਫੈਸਰ ਸਰਬਜੀਤ ਕੌਰ ਵੱਲੋਂ ਬਾਖੁਬੀ ਨਿਭਾਈ ਗਈ।