ਰਾਜਸਥਾਨ ਤੋਂ ਵੀ ਤਾਪਮਾਨ ’ਚ ਅੱਗੇ ਟੱਪਣ ਲੱਗਿਆ ਬਠਿੰਡਾ, ਤਾਪਮਾਨ 45.5 ਡਿਗਰੀ ਤੱਕ ਪੁੱਜਾ

    0
    44

    ਬਠਿੰਡਾ, 22 ਮਈ : ਪਿਛਲੇ ਕੁੱਝ ਦਿਨਾਂ ਤੋਂ ਪੂਰੇ ਉੱਤਰੀ ਭਾਰਤ ਵਿਚ ਪੈ ਰਹੀ ਭਿਆਨਕ ਗਰਮੀ ਘਟਣ ਦਾ ਨਾਮ ਨਹੀਂ ਲੈ ਰਹੀ ਹੈ। ਵਿਸਾਖੀ ਤੱਕ ਠੰਢੇ ਰਹੇ ਮੌਸਮ ਨੇ ਹੁਣ ਅਚਾਨਕ ਹੀ ਕਰਵਟ ਲੈ ਲਈ ਹੈ ਤੇ ਮਈ ਮਹੀਨੇ ਦੇ ਸ਼ੁਰੂਆਤ ਵਿੱਚ ਬਠਿੰਡਾ ਪੱਟੀ ਦਾ ਤਾਪਮਾਨ ਰਾਜਸਥਾਨ ਤੋਂ ਵੀ ਟੱਪਣ ਲੱਗਿਆ ਹੈ। ਬਠਿੰਡਾ ਦਾ ਤਾਪਮਾਨ ਰਾਜਸਥਾਨ ਦੇ ਸ਼ਹਿਰ ਜੈਪੁਰ, ਜੋਧਪੁਰ ਅਤੇ ਬੀਕਾਨੇਰ ਨੂੰ ਪਛਾੜ ਰਿਹਾ ਹੈ। ਇਸ ਗਰਮੀ ਕਾਰ ਜਿੱਥੇ ਪਸ਼ੂ ਪੰਛੀਆਂ ਦਾ ਬੁਰਾ ਹਾਲ ਹੈ, ਉਥੇ ਇਹ ਭਿਆਨਕ ਗਰਮੀ ਬਜੁਰਗਾਂ ਤੇ ਬੱਚਿਆਂ ’ਤੇ ਵੀ ਭਾਰੀ ਪੈ ਰਹੀ ਹੈ। ਹਰ ਰੋਜ਼ ਗਰਮੀ ਕਾਰਨ ਮੌਤਾਂ ਹੋਣ ਲੱਗੀਆਂ ਹਨ।

    Big News: ਚੋਣ ਕਮਿਸ਼ਨ ਨੇ ਬਦਲੇ ਜਲੰਧਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ

    ਬੀਤੇ ਕੱਲ ਬਠਿੰਡਾ ਵਿੱਚ ਦਿਨ ਦਾ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋਕਿ ਅੱਜ ਵੀ ਉਨ੍ਹਾਂ ਹੀ ਰਿਹਾ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅਲਰਟ ਮੁਤਾਬਕ ਆਉਣ ਵਾਲੇ ਲਗਭਗ ਇੱਕ ਹਫ਼ਤੇ ਤੱਕ ਇਸੇ ਤਰ੍ਹਾਂ ਭਿਆਨਕ ਗਰਮੀ ਦਾ ਪ੍ਰਕੋਪ ਬਣਿਆ ਰਹੇਗਾ। ਇਸਤੋਂ ਇਲਾਵਾ ਲੂੰ ਚੱਲਣ ਦੇ ਨਾਲ ਦਿਨ ਦਾ ਪਾਰਾ ਵਧ ਕੇ 48 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਗਰਮੀ ਦੇ ਵੱਧਦੇ ਕਹਿਰ ਕਾਰਨ ਲੋਕ ਘਰਾਂ ਵਿਚ ਹੀ ਦੁਬਕ ਕੇ ਰਹਿ ਗਏ ਹਨ ਤੇ ਸੜਕਾਂ ਪੂਰੀ ਤਰ੍ਹਾਂ ਸੁੰਨੀਆਂ ਹੋ ਜਾਂਦੀਆਂ ਹਨ।

    ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ

    ਪੰਜਾਬ ਸਹਿਤ ਉੱਤਰੀ ਭਾਰਤ ਦੇ ਕਈ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਉਧਰ ਇਸ ਭਿਆਨਕ ਗਰਮੀ ਦਾ ਅਸਰ ਚੋਣ ਪ੍ਰਚਾਰ ’ਤੇ ਵੀ ਪੈ ਰਿਹਾ ਹੈ। ਹੁਣ ਜਿਆਦਾਤਰ ਉਮੀਦਵਾਰਾਂ ਵੱਲੋਂ ਦੁਪਿਹਰ ਦੇ ਸਮੇਂ ਏ.ਸੀ ਹਾਲਾਂ ਦੇ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਾਂ ਫ਼ਿਰ ਨਿੱਜੀ ਮੀਟਿੰਗਾਂ ਕਰ ਰਹੇ ਹਨ। ਉਮੀਦਵਾਰਾਂ ਨੂੰ ਲੋਕ ਸਭਾ ਹਲਕੇ ਵੱਡੇ ਹੋਣ ਕਾਰਨ ਹਰੇਕ ਪਿੰਡ, ਕਸਬੇ ਤੇ ਸ਼ਹਿਰ ਵਿਚ ਪੁੱਜਣਾ ਔਖਾ ਹੋਇਆ ਪਿਆ ਹੈ। ਇੰਨ੍ਹਾਂ ਮੀਟਿੰਗਾਂ ਵਿਚ ਅਮੂਮਨ ਲੋਕਾਂ ਦੀ ਭੀੜ ਵੀ ਘੱਟ ਦੇਖਣ ਨੂੰ ਮਿਲ ਰਹੀ ਹੈ।

     

    LEAVE A REPLY

    Please enter your comment!
    Please enter your name here