ਬਠਿੰਡਾ ਬੱਸ ਹਾਦਸਾ; 1 ਬੱਚੇ ਤੇ 4 ਔਰਤਾਂ ਸਹਿਤ 8 ਮੌਤਾਂ, ਦਰਜ਼ਨਾਂ ਜਖ਼ਮੀ, ਰਾਹਤ ਕਾਰਜ਼ ਜਾਰੀ

0
2081

ਬਠਿੰਡਾ, 27 ਦਸੰਬਰ: ਸ਼ੁੱਕਰਵਾਰ ਬਾਅਦ ਦੁਪਿਹਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਕੋਲ ਸਵਾਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਦੇ ਗੰਦੇ ਨਾਲੇ ਵਿਚ ਡਿੱਗਣ ਕਾਰਨ ਵਾਪਰੇ ਦੁਖ਼ਦਾਈਕ ਹਾਦਸੇ ਵਿਚ ਕੁੱਲ 8 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇੱਕ 2 ਸਾਲਾਂ ਬੱਚੀ ਅਤੇ ਉਸਦੀ ਮਾਂ ਵੀ ਸ਼ਾਮਲ ਹੈ, ਜੋਕਿ ਇਸੇ ਪਿੰਡ ਦੇ ਹੀ ਅੱਡੇ ਤੋਂ ਚੜੀਆਂ ਸਨ ਤੇ ਅੱਧਾ ਕਿਲੋਮੀਟਰ ਦੂਰ ਜਾ ਕੇ ਹਾਦਸੇ ਵਿਚ ਆਪਣੀ ਜਾਨ ਗਵਾਂ ਬੈਠੀਆਂ। ਇਸੇ ਤਰ੍ਹਾਂ ਇਸ ਹਾਦਸੇ ਵਿਚ ਇੱਕ ਬਾਹ ਅਤੇ ਲੱਤ ਤੋਂ ਅਪਾਹਜ਼ ਵਿਅਕਤੀ ਜੋਕਿ ਹਰਿਆਣਾ ਦੇ ਪਿੰਡ ਫੱਗੂ ਦਾ ਰਹਿਣ ਵਾਲਾ ਸੀ, ਦੀ ਵੀ ਮੌਤ ਹੋ ਗਈ। ਘਟਨਾ ਵਿਚ ਬੱਸ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਹਰਜੋਤ ਸਿੰਘ ਬੈਂਸ ਅਤੇ ਕੇ.ਏ.ਪੀ.ਸਿਨਹਾ ਵਲੋਂ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ

ਮਰਨ ਵਾਲਿਆਂ ਵਿਚ ਕੁੱਲ 4 ਚਾਰਾਂ ਅਤੇ ਤਿੰਨ ਮਰਦ ਵੀ ਸ਼ਾਮਲ ਹਨ। ਜਿੰਨ੍ਹਾਂ ਵਿਚੋਂ ਕੁੱਝ ਇੱਕ ਦੀ ਪਹਿਚਾਣ ਹੋ ਗਈ ਹੈ ਤੇ ਬਾਕੀਆਂ ਦੀ ਬਾਕੀ ਹੈ। ਇਸਤੋਂ ਇਲਾਵਾ ਇਸ ਹਾਦਸੇ ਵਿਚ ਕੁੱਲ ਤਿੰਨ ਦਰਜ਼ਨ ਸਵਾਰੀਆਂ ਜਖ਼ਮੀਆਂ ਹੋਈਆਂ ਸਨ, ਜਿੰਨ੍ਹਾਂ ਵਿਚੋਂ 15 ਨੂੰ ਤਲਵੰਡੀ ਸਾਬੋ ਸਿਵਲ ਹਸਪਤਾਲ ਅਤੇ 21 ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਤਲਵੰਡੀ ਸਾਬੋ ਹਸਪਤਾਲ ਵਿਚ ਦਾਖ਼ਲ ਮ੍ਰਿਤਕਾਂ ਦੀ ਗਿਣਤੀ 5 ਅਤੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਪਹੁੰਚੀਆਂ ਲਾਸ਼ਾਂ ਦੀ ਗਿਣਤੀ 3 ਹੈ। ਇਸਤੋਂ ਇਲਾਵਾ ਦੋਨਾਂ ਹਸਪਤਾਲਾਂ ਵਿਚੋਂ ਅੱਧੀ ਦਰਜ਼ਨ ਦੇ ਕਰੀਬ ਗੰਭੀਰ ਜਖ਼ਮੀਆਂ ਨੂੰ ਹੋਰਨਾਂ ਹਸਪਤਾਲਾਂ ਵਿਚ ਰੈਫ਼ਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਗੰਦੇ ਨਾਲੇ ਵਿਚੋਂ ਬੱਸ ਨੂੰ ਕੱਢਣ ਦੇ ਲਈ ਜਦੋ-ਜਹਿਦ ਜਾਰੀ ਸੀ।

ਇਹ ਵੀ ਪੜ੍ਹੋ ਲੁਧਿਆਣਾ ਵਾਲੇ ਦੀਸ਼ੇ ਕੌਂਸਲਰ ਨੇ ‘ਦਲ-ਬਦਲੀ’ ਵਿਚ ਬਣਾਇਆ ਨਵਾਂ ਰਿਕਾਰਡ, ਇੱਕ ਦਿਨ ’ਚ ਤਿੰਨ ਵਾਰ ਬਦਲੀ ਪਾਰਟੀ

ਘਟਨਾ ਦਾ ਪਤਾ ਚੱਲਦੇ ਹੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੇ ਐਸਐਸਪੀ ਅਮਨੀਤ ਕੋਂਡਲ ਸਹਿਤ ਤਲਵੰਡੀ ਸਾਬੋ ਦੇ ਡੀਐਸਪੀ ਹਰਜਿੰਦਰ ਸਿੰਘ ਜੱਸਲ ਸਹਿਤ ਸਮੁੱਚੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ’ਤੇ ਪੁੱਜ ਕੇ ਬਚਾਓ ਕਾਰਜ਼ਾਂ ਦੀ ਦੇਖਰੇਖ ਕੀਤੀ ਜਾ ਰਹੀ ਸੀ। ਐਨਡੀਆਰਐਫ਼ ਦੀਆਂ ਟੀਮਾਂ ਵੱਲੋਂ ਗੰਦੇ ਨਾਲੇ ਵਿਚੋਂ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਵਾਰੀਆਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਹਾਦਸੇ ਵਿਚ ਜਖ਼ਮੀ ਹੋਏ ਸਾਰੇ ਮਰੀਜ਼ਾਂ ਦਾ ਇਲਾਜ਼ ਸਰਕਾਰ ਦੀ ਤਰਫ਼ੋਂ ਮੁਫ਼ਤ ਦੇ ਵਿਚ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ ਕਾਂਗਰਸੀ ਕੌਂਸਲਰਾਂ ਨੂੰ ਇੱਕਜੁੱਟ ਰੱਖਣ ਦੀ ਕਵਾਇਦ ’ਚ ਜੁਟੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ

ਉਧਰ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵੀ ਬਠਿੰਡਾ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦਾ ਹਾਲਚਾਲ ਪੁੱਛਿਆਂ ਤੇ ਇਸ ਘਟਨਾ ਉਪਰ ਗਹਿਰਾ ਦੁੱਖ ਜਤਾਉਂਦਿਆਂ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਹਾਲੇ ਤੱਕ ਇਸ ਹਾਦਸੇ ਦੇ ਪਿੱਛੇ ਕਾਰਨਾਂ ਦੀ ਪੁਖ਼ਤੀ ਜਾਣਕਾਰੀ ਸਾਹਮਣੇ ਨਹੀਂ ਪ੍ਰੰਤੂ ਜੋ ਬੱਸ ਵਿਚੋਂ ਸਵਾਰੀਆਂ ਸਹੀ ਸਲਾਮਤ ਨਿਕਲੀਆਂ ਹਨ, ਉਨ੍ਹਾਂ ਦੇ ਮੁਤਾਬਕ ਘਟਨਾ ਤੋਂ ਐਨ ਪਹਿਲਾਂ ਬੱਸ ਦੇ ਨਜਦੀਕ ਬਿਜਲੀ ਡਿੱਗੀ ਸੀ, ਜਿਸ ਕਾਰਨ ਸੰਭਵ ਹੈ ਕਿ ਬੱਸ ਦੇ ਡਰਾਈਵਰ ਤੋਂ ਘਬਰਾ ਕੇ ਸੰਤੁਲਨ ਖੋਹ ਗਿਆ ਹੋਵੇ। ਐਸਐਸਪੀ ਮੁਤਾਬਕ ਘਟਨਾ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਦਸਣਾ ਬਣਦਾ ਹੈ ਕਿ ਇਹ ਨਿਊ ਗੁਰੂ ਕਾਸੀ ਦੀ ਮੰਦਭਾਗੀ ਬੱਸ ਸਰਦੂਲਗੜ੍ਹ ਤੋਂ ਚੱਲ ਕੇ ਬਠਿੰਡਾ ਵੱਲ ਆ ਰਹੀ ਸੀ ਕਿ ਕਰੀਬ ਦੋ ਵਜੇਂ ਇਹ ਹਾਦਸਾ ਵਾਪਰ ਗਿਆ। ਘਟਨਾ ਸਮੇਂ ਬੱਸ ਵਿਚ 45-50 ਸਵਾਰੀਆਂ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here