Bathinda News: ਬਠਿੰਡਾ ਸ਼ਹਿਰ ਨੂੰ ਕਰੀਬ ਸਵਾ ਸਾਲ ਬਾਅਦ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਇਸ ਸਬੰਧ ਵਿਚ ਪੰਜਾਬ ਸਰਕਾਰ ਤੋਂ ਹਰੀ ਝੰਡੀ ਮਿਲਣ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੋਂਸਲਰਾਂ ਨੂੰ ਚਿੱਠੀ ਕੱਢ ਦਿੱਤੀ ਗਈ ਹੈ। ਜਾਰੀ ਪੱਤਰ ਮੁਤਾਬਕ ਬਠਿੰਡਾ ਮੇਅਰ ਦੀ ਚੋਣ ਦੇ ਲਈ 5 ਫ਼ਰਵਰੀ ਦਾ ਦਿਨ ਨੀਯਤ ਕੀਤਾ ਗਿਆ ਹੈ। ਇਸੇ ਦਿਨ ਹੀ ਵਾਰਡ ਨੰਬਰ 48 ਤੋਂ ਨਵੇਂ ਚੁਣੇ ਗਏ ਕੋਂਸਲਰ ਪਦਮਜੀਤ ਸਿੰਘ ਮਹਿਤਾ ਨੂੰ ਸਹੁੰ ਵੀ ਚੁਕਾਈ ਜਾਵੇਗੀ।
ਇਹ ਵੀ ਪੜ੍ਹੋ ਦੋਸਤਾਂ ਨਾਲ ਮਿਲਕੇ ਦੋਸਤ ਨੂੰ ਹੀ ਲੁੱਟਣ ਵਾਲਾ ਸਾਥੀਆਂ ਸਹਿਤ ਕਾਬੂ
ਪਟਿਆਲਾ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਵਿਚ ‘ਝਾੜੂ’ ਫ਼ੇਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਹੂਣ ਬਠਿੰਡਾ ਵਿਚ ਵੀ ਆਪਣਾ ‘ਜਾਦੂ’ ਚਲਾਉਣ ਦੀ ਤਿਆਰੀ ਕਰ ਲਈ ਦੱਸੀ ਜਾ ਰਹੀ ਹੈ। ਹਾਲਾਂਕਿ ਹਾਲੇ ਤੱਕ ਮੇਅਰ ਦੇ ਦਾਅਵੇਦਾਰਾਂ ਦੇ ਨਾਮ ਸਾਹਮਣੇ ਨਹੀਂ ਆਏ ਪ੍ਰੰਤੂ ਮੁਕਾਬਲਾ ਤਕੜਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ ਕੈਬਨਿਟ ਮੰਤਰੀ ਨੇ ਖੋਲਿਆ ਮੁੱਖ ਮੰਤਰੀ ਵਿਰੁੱਧ ਮੋਰਚਾ :ਮਰਨ ਵਰਤ ਦੀ ਦਿੱਤੀ ਚੇਤਾਵਨੀ
ਉਂਝ ਵੀ ਸ਼ਹਿਰ ਵਾਸੀਆਂ ਨੂੰ ਮੇਅਰ ਦੀ ਲੰਮੇ ਸਮੇਂ ਤੋਂ ਉਡੀਕ ਹੈ ਅਤੇ ਨਾਲ ਹੀ ਭਾਰੀ ਉਮੀਦਾਂ ਵੀ ਹਨ।ਗੌਰਤਲਬ ਹੈ ਕਿ ਮਨਪ੍ਰੀਤ ਬਾਦਲ ਪੱਖੀ ਕੋਂਸਲਰ ਰਮਨ ਗੋਇਲ ਨੂੰ ਕਾਂਗਰਸੀ ਕੋਂਸਲਰਾਂ ਨੇ 15 ਨਵੰਬਰ ਨੂੰ ਬੇਵਸਾਹੀ ਦਾ ਮਤਾ ਪਾ ਕੇ ਗੱਦੀਓ ਉਤਾਰ ਦਿੱਤਾ ਸੀ। ਹਾਲਾਂਕਿ ਰਮਨ ਗੋਇਲ ਨੇ ਹਾਈਕੋਰਟ ਤੱਕ ਦਾ ਦਰਵਾਜ਼ਾ ਵੀ ਖੜਕਾਇਆ ਸੀ ਪ੍ਰੰਤੂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਸਵਾ ਸਾਲ ਬਾਅਦ ਮਿਲੇਗਾ ਬਠਿੰਡਾ ਸ਼ਹਿਰ ਨੂੰ ਨਵਾਂ ‘ਮੇਅਰ’, ਸ਼ਹਿਰ ਵਾਸੀਆਂ ਨੂੰ ਭਾਰੀ ਉਮੀਦਾਂ"