Bathinda News: Bathinda College of Law; ਬਠਿੰਡਾ ਕਾਲਜ ਆਫ ਲਾਅ ਵਿੱਚ ਸ਼ੁੱਕਰਵਾਰ ਨੂੰ ਤੀਜ਼ ਦਾ ਤਿਊਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਪ੍ਰਿੰਸੀਪਲ ਸਵੀਤਾ ਅਤੇ ਵਾਇਸ ਪ੍ਰਿੰਸੀਪਲ ਡਾ. ਜਸਪ੍ਰੀਤ ਕੌਰ ਵੱਲੋਂ ਆਯੋਜਿਤ ਅਤੇ ਸੰਚਾਲਿਤ ਕੀਤਾ ਗਿਆ, ਜਿਸ ਦੀ ਅਗਵਾਈ ਚੇਅਰਮੈਨ ਐਡਵੋਕੇਟ ਮੋਹਨ ਲਾਲ ਗਰਗ ਨੇ ਕੀਤੀ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਪੰਜਾਬ ਦੇ ਦੋ ਜਵਾਨ ਹੋਏ ਸ਼ਹੀਦ
ਸਮਾਗਮ ਵਿੱਚ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਗਿੱਧਾ, ਤੀਜ ਦੇ ਲੋਕ-ਗੀਤ ਅਤੇ ਤੀਜ ਕਵੀਨ ਮੁਕਾਬਲਾ ਕਰਵਾਇਆ ਗਿਆ। ਐਲ.ਐਲ.ਬੀ. ਫਾਈਨਲ ਯੀਅਰ ਦੀ ਰਣਦੀਪ ਕੌਰ ਨੂੰ ਤੀਜ ਕਵੀਨ 2025 ਦਾ ਤਾਜ ਪਾਇਆ ਗਿਆ ਅਤੇ ਰਮਨਦੀਪ ਕੌਰ ਨੇ ਮਹਿੰਦੀ ਮੁਕਾਬਲਾ ਜਿੱਤ ਕੇ ਆਪਣੀ ਸੁੰਦਰ ਕਲਾ ਨਾਲ ਸਭ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਮਨੋਰੰਜਕ ਖੇਡਾਂ ਦਾ ਵੀ ਆਨੰਦ ਲਿਆ।
ਇਹ ਵੀ ਪੜ੍ਹੋ ਜੇਲ੍ਹ ਤੋਂ ਜਮਾਨਤ ‘ਤੇ ਬਾਹਰ ਆਇਆ ਨਸ਼ਾ ਤਸਕਰ ਮੁੜ ਸਾਥੀ ਸਹਿਤ ਹਜ਼ਾਰਾਂ ਗੋਲੀਆਂ ਨਾਲ ਕਾਬੂ
ਸਮਾਗਮ ਵਿੱਚ ਅਧਿਆਪਕਾਂ ਨੇ ਭਰਪੂਰ ਹਿੱਸਾ ਪਾਇਆ ਅਤੇ ਆਪਣੀ ਸ੍ਰਿਜਨਾਤਮਕਤਾ ਅਤੇ ਟੀਮ ਵਰਕ ਨਾਲ ਪ੍ਰੋਗਰਾਮ ਨੂੰ ਸਫਲ ਬਣਾਇਆ। ਇਸ ਮੌਕੇ ਵਾਇਸ ਪ੍ਰਿੰਸੀਪਲ ਡਾ. ਜਸਪ੍ਰੀਤ ਕੌਰ ਨੇ ਪ੍ਰਬੰਧਕ ਮੰਡਲ, ਸਟਾਫ, ਵਿਦਿਆਰਥੀਆਂ ਅਤੇ ਗੈਰ-ਅਧਿਆਪਨ ਟੀਮ ਦਾ ਦਿਲੋਂ ਧੰਨਵਾਦ ਕੀਤਾ ਅਤੇ ਤੀਜ ਸਮਾਰੋਹ ਨੂੰ ਯਾਦਗਾਰ ਬਣਾਉਣ ਲਈ ਸਭ ਦਾ ਸ਼ੁਕਰੀਆ ਅਦਾ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





