Punjabi Khabarsaar
ਬਠਿੰਡਾ

ਬਠਿੰਡਾ ਨਿਗਮ ਦੇ ਕਾਰਜਕਾਰੀ ਮੇਅਰ ਨੇ ਖੋਲਿਆ ਕਮਿਸ਼ਨਰ ਵਿਰੁੱਧ ਮੋਰਚਾ

Ashok Pardan

ਬਠਿੰਡਾ, 14 ਮਈ: ਸਥਾਨਕ ਨਗਰ ਨਿਗਮ ਦੇ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਨੇ ਕਮਿਸ਼ਨਰ ਵਿਰੁੱਧ ਮੋਰਚਾ ਖੋਲਦਿਆਂ ਪੱਖਪਾਤ ਕਰਨ ਦੇ ਦੋਸ਼ ਲਗਾਏ ਹਨ। ਮੰਗਲਵਾਰ ਨੂੰ ਆਪਣੇ ਦਫਤਰ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਰਜਕਾਰੀ ਮੇਅਰ ਨੇ ਦਾਅਵਾ ਕੀਤਾ ਕਿ ਕਰੀਬ ਛੇ ਮਹੀਨੇ ਪਹਿਲਾਂ ਤਤਕਾਲੀ ਮੇਅਰ ਰਮਨ ਗੋਇਲ ਨੂੰ ਕੌਂਸਲਰਾਂ ਵੱਲੋਂ ਬੇਭਰੋਸਗੀ ਦਾ ਮਤਾ ਪਾਸ ਕਰਕੇ ਗੱਦੀਓ ਉਤਾਰਨ ਤੋਂ ਬਾਅਦ ਬੇਸ਼ਕ ਨਿਯਮਾਂ ਤਹਿਤ ਉਸ ਨੂੰ ਕਾਰਜਕਾਰੀ ਮੇਅਰ ਐਲਾਨ ਦਿੱਤਾ ਹੈ ਪਰੰਤੂ ਹਾਲੇ ਤੱਕ ਕਾਰਜਕਾਰੀ ਮੇਅਰ ਦੀਆਂ ਸ਼ਕਤੀਆਂ ਵਰਤਣ ਨਹੀਂ ਦਿੱਤੀਆਂ ਜਾ ਰਹੀਆਂ।ਉਨ੍ਹਾਂ ਸਪੱਸ਼ਟ ਕੀਤਾ ਕਿ ਨਗਰ ਨਿਗਮ ਦੇ ਐਕਟ ਵਿੱਚ ਸਾਫ ਲਿਖਿਆ ਹੈ ਕਿ ਮੇਅਰ ਨੂੰ ਹਟਾਏ ਜਾਣ ਦੀ ਸੂਰਤ ਵਿੱਚ ਐਕਟਿੰਗ ਪ੍ਰਧਾਨ ਕੋਲ ਸਾਰੀਆਂ ਸ਼ਕਤੀਆਂ ਹੋਣਗੀਆਂ ਤੇ ਮੇਅਰ ਵਾਲੀਆਂ ਸੁਵਿਧਾਵਾਂ ਮਿਲਣਗੀਆਂ।

ਐਸਐਸਡੀ ਗਰਲਜ ਕਾਲਜ ਦੀ ਵਿਦਿਆਰਥਣ ਨੇ ਹੋਸਟਲ ‘ਚ ਕੀਤੀ ਖੁਦਕੁਸ਼ੀ

ਕਾਰਜਕਾਰੀ ਮੇਅਰ ਨੇ ਦਾਅਵਾ ਕੀਤਾ ਕਿ ਉਹ ਕਮਿਸ਼ਨਰ ਨੂੰ ਇਸ ਸਬੰਧੀ ਕਈ ਪੱਤਰ ਵੀ ਲਿਖ ਚੁੱਕੇ ਹਨ ਤੇ ਮੋਬਾਇਲ ਮੈਸੇਜ ਰਾਹੀਂ ਵੀ ਸੂਚਿਤ ਕੀਤਾ ਗਿਆ ਹੈ ਅਤੇ ਮਿਲ ਕੇ ਵੀ ਆਪਣੀਆਂ ਹੱਕੀ ਮੰਗਾਂ ਲਈ ਬੇਨਤੀ ਕੀਤੀ ਗਈ ਹੈ ਪਰ ਕਮਿਸ਼ਨਰ ਵੱਲੋਂ ਜੁਬਾਨੀ ਤੌਰ ‘ਤੇ ਮਨਾ ਕਰ ਦਿੱਤਾ ਗਿਆ ਹੈ ਪਰੰਤੂ ਲਿਖਤੀ ਤੌਰ ਤੇ ਦੇਣ ਤੋਂ ਆਨਾ ਕਾਨੀ ਕਰ ਰਹੇ ਹਨ। ਇਸਤੋਂ ਇਲਾਵਾ ਅਸ਼ੋਕ ਕੁਮਾਰ ਨੇ ਇਹ ਵੀ ਦੋਸ਼ ਲਗਾਏ ਕਿ ਉਹਨਾਂ ਦੇ ਕਲਰਕ ਦੀ ਵੀ ਚੋਣਾਂ ਵਿੱਚ ਡਿਊਟੀ ਲਗਾ ਦਿੱਤੀ ਗਈ ਹੈ ਜਦੋਂ ਕਿ ਨਿਗਮ ਅੰਦਰ 400 ਦੇ ਕਰੀਬ ਹੋਰ ਵੀ ਮੁਲਾਜਮ ਹਨ। ਕਾਰਜਕਾਰੀ ਮੇਅਰ ਨੇ ਇਸਦੇ ਪਿੱਛੇ ਸ਼ੰਕਾ ਜਾਹਿਰ ਕਰਦੇ ਹੋਏ ਕਿਹਾ ਕਿ ਇਹ ਸਾਰਾ ਕੁਝ ਸਰਕਾਰ ਦੀ ਸ਼ਹਿ ‘ਤੇ ਕੀਤਾ ਜਾ ਰਿਹਾ।

6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਗੌਰਤਲਬ ਹੈ ਕਿ ਨਗਰ ਨਿਗਮ ਦੀ ਮੇਅਰ ਸ਼੍ਰੀਮਤੀ ਰਮਨ ਗੋਇਲ ਨੂੰ ਹਟਾਉਣ ਦਾ ਮਾਮਲਾ ਵੀ ਹਾਈ ਕੋਰਟ ਪੁੱਜਿਆ ਹੋਇਆ ਹੈ। ਉਧਰ ਜਦ ਇਹਨਾਂ ਦੋਸ਼ਾਂ ਸਬੰਧੀ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਨਿਯਮਾਂ ਮੁਤਾਬਕ ਮੇਅਰ ਦੇ ਨਾਂ ਹੋਣ ਕਾਰਨ ਸ਼ਕਤੀਆਂ ਕਾਰਜਕਾਰੀ ਮੇਅਰ ਦੇ ਤੌਰ ‘ਤੇ ਸੀਨੀਅਰ ਡਿਪਟੀ ਮੇਅਰ ਕੋਲ ਚਲੀਆਂ ਜਾਂਦੀਆਂ ਹਨ ਪ੍ਰੰਤੂ ਕਾਰਜਕਾਰੀ ਮੇਅਰ ਸਾਹਿਬ ਮੇਅਰ ਵਾਲੀਆਂ ਸਹੂਲਤਾਂ, ਜਿਸਦੇ ਵਿੱਚ ਗੱਡੀ, ਗੰਨਮੈਨ ਅਤੇ ਦਫਤਰ ਆਦਿ ਦੀ ਮੰਗ ਕਰ ਰਹੇ ਹਨ ਜੋ ਕਿ ਨਿਯਮਾਂ ਮੁਤਾਬਿਕ ਉਹਨਾਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ।

Related posts

ਕੁਰਸੀ ਮੋਹ ਪੰਜਾਬ ਨੂੰ ਹੋਰ ਕਰਜੇ ਚ ਡੋਬੇਗਾ: ਗਿੱਲਪੱਤੀ

punjabusernewssite

ਪੰਜਾਬ ਸਰਕਾਰ ਦੇ ਇਤਿਹਾਸਕ ਫੈਸਲਿਆਂ ਨੇ ਬਦਲੀ ਸੂਬੇ ਦੀ ਤਸਵੀਰ : ਜਟਾਣਾ

punjabusernewssite

ਬਠਿੰਡਾ ਪੱਟੀ ’ਚ ਬਾਰਸ਼ ਜਾਰੀ, ਠੰਢ ’ਚ ਹੋਇਆ ਵਾਧਾ

punjabusernewssite