👉ਬਠਿੰਡਾ ਪੁਲਿਸ ਦੀ ‘ਤੀਜ਼ੀ ਅੱਖ’ ਨੇ ਚੁੱਕਿਆ ਪਰਦਾ; ਦੋ ਵਾਰਦਾਤਾਂ ਦੀ ਮਿਲੀ ਸੀ.ਸੀ.ਟੀ.ਵੀ.
Bathinda News: ਬਠਿੰਡਾ ਦੀਆਂ ਜਿਲ੍ਹਾ ਕਚਿਹਰੀਆਂ ਵਿਚ ਬਤੌਰ ਮੁਨਸ਼ੀ ਵਜੋਂ ਕੰਮ ਕਰਦੇ ਇੱਕ ਨੌਜਵਾਨ ਨੂੰ ਪੁਲਿਸ ਨੇ ਔਰਤਾਂ ਤੇ ਲੜਕੀਆਂ ਤੋਂ ਪਰਸ ਖੋਹਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਮੁਲਜਮ ਦੀ ਪਹਿਚਾਣ ਮੁਖਿਆਰ ਉਰਫ਼ ਵਿਨੋਦ ਵਾਸੀ ਗਲੀ ਨੰਬਰ 20, ਸੁਰਖਪੀਰ ਰੋਡ, ਬਠਿੰਡਾ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਤੇਜ਼-ਤਰਾਰ ਝਪਟਮਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿਚ ‘ਅੱਤ’ ਮਚਾਈ ਹੋਈ ਸੀ। ਹਾਲ ਵਿਚ ਇਸਦੇ ਵਲੋਂ ਦੋ ਥਾਂ ਪਰਸ ਖੋਹਣ ਦੀਆਂ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਣ ਤੋਂ ਬਾਅਦ ਇਸਦੀ ਸ਼ਾਮਤ ਆਈ ਹੈ। ਜਿਸਦੇ ਵਿਚ ਲੰਘੀ 24.08.2026 ਨੂੰ ਵਿਜੇਤਾ ਬਾਂਸਲ ਵਾਸੀ ਮਧੂਬਨ ਗਲੀ ਬਠਿੰਡਾ ਦੀ ਬਜ਼ੁਰਗ ਮਾਤਾ ਤੋਂ ਮੁਲਜ਼ਮ ਨੇ ਪਰਸ ਖੋਹ ਲਿਆ ਸੀ। ਜਿਸਦੇ ਵਿਚ ਮੋਬਾਇਲ ਫ਼ੋਨ ਤੇ ਨਗਦੀ ਸੀ। ਇਸੇ ਤਰ੍ਹਾਂ ਮਿਤੀ 28.08.2026 ਨੂੰ ਸਾਕਸ਼ੀ ਪੁੱਤਰੀ ਖੇਮ ਚੰਦ ਬਠਿੰਡਾ ਦੇ ਕੋਲੋਂ ਵੀ ਨੀਤਾ ਸਟਰੀਟ ਇਲਾਕੇ ਵਿੱਚ ਉਸ ਦਾ ਪਰਸ ਖੋਹ ਲਿਆ, ਜਿਸਦੇ ਵਿਚ ₹25,000/- ਨਕਦ ਸਨ।
ਇਹ ਵੀ ਪੜ੍ਹੋ ਖਿਜਰਾਬਾਦ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣੇ ਬਾਸਕਟਬਾਲ ਗਰਾਊਂਡ ਦਾ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵੱਲੋਂ ਉਦਘਾਟਨ
ਸਿਕਾਇਤ ਮਿਲਣ ਤੋਂ ਬਾਅਦ ਪੁਲਿਸ ਜਾਂਚ ਦੌਰਾਨ ਪੀ.ਸੀ.ਆਰ. ਅਤੇ ਥਾਣਾ ਕੋਤਵਾਲੀ ਦੀਆਂ ਟੀਮਾਂ ਵੱਲੋਂ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਠਿੰਡਾ ਰਾਹੀਂ ਸ਼ਹਿਰ ਵਿੱਚ ਲੱਗੇ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ ਵਿੱਚ ਇੱਕ ਸਪਲੈਂਡਰ ਮੋਟਰਸਾਈਕਲ ਸ਼ੱਕੀ ਤੌਰ ’ਤੇ ਵਾਰਦਾਤਾਂ ਵਿੱਚ ਵਰਤਿਆ ਗਿਆ ਪਾਇਆ ਗਿਆ। ਮੋਟਰਸਾਈਕਲ ਦੀ ਸ਼ਹਿਰ ਵਿੱਚ ਆਵਾਜਾਈ ਦੇ ਰੂਟ ਦਾ ਵਿਸ਼ਲੇਸ਼ਣ ਕਰਕੇ ਪੁਲਿਸ ਵੱਲੋਂ ਇਸ ਦੀ ਪਛਾਣ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਮੋਟਰਸਾਈਕਲ ਦਾ ਰਜਿਸਟ੍ਰੇਸ਼ਨ ਨੰਬਰ e-Vahan App ਰਾਹੀਂ ਚੈੱਕ ਕਰਨ ’ਤੇ ਇਹ ਕਿਸੇ ਅਸ਼ੋਕ ਕੁਮਾਰ ਵਾਸੀ ਪ੍ਰਤਾਪ ਨਗਰ ਦਾ ਨਿਕਲਿਆ ਪ੍ਰੰਤੂ ਘਰ ਜਾ ਕੇ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਕਤ ਮੋਟਰਸਾਈਕਲ ਸਾਲ 2022 ਵਿੱਚ ਚੋਰੀ ਹੋ ਚੁੱਕਾ ਸੀ। ਬਾਅਦ ਵਿਚ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਵੱਲੋਂ ਵਾਰਦਾਤਾਂ ਵਿੱਚ ਵਰਤੇ ਗਏ ਮੋਟਰਸਾਈਕਲ ਦੀ ਨੰਬਰ ਪਲੇਟ ਬਦਲੀ ਜਾਂਦੀ ਸੀ, ਤਾਂ ਜੋ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਸਕੇ।
ਇਸ ਉਪਰੰਤ ਅਮਰੀਕ ਸਿੰਘ ਰੋਡ, ਮੁਲਤਾਨੀਆ ਰੋਡ, ਵਾਲਮੀਕੀ ਚੌਂਕ ਅਤੇ ਬੱਸ ਸਟੈਂਡ ਇਲਾਕੇ ਸਮੇਤ ਵੱਖ-ਵੱਖ ਥਾਵਾਂ ਦੀ ਸੀ.ਸੀ.ਟੀ.ਵੀ. ਫੁਟੇਜ ਨੂੰ ਹੋਰ ਡੂੰਘਾਈ ਨਾਲ ਖੰਗਾਲਿਆ ਗਿਆ। ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਉਪਲਬਧ ਸਬੂਤਾਂ ਦੇ ਆਧਾਰ ’ਤੇ ਸ਼ੱਕੀ ਮੁਲਜ਼ਮ ਦੀ ਪਛਾਣ ਮੁਖਤਿਆਰ ਉਰਫ਼ ਵਿਨੋਦ ਕੁਮਾਰ ਵਜੋਂ ਹੋਈ ਹੈ, ਜੋਕਿ ਜ਼ਿਲ੍ਹਾ ਕਚਹਿਰੀ ਬਠਿੰਡਾ ਵਿਖੇ ਇੱਕ ਵਕੀਲ ਕੋਲ ਮੁਨਸ਼ੀ ਵਜੋਂ ਕੰਮ ਕਰਦਾ ਹੈ। ਕੰਟਰੋਲ ਰੂਮ ਬਠਿੰਡਾ ਰਾਹੀਂ ਸੀ.ਸੀ.ਟੀ.ਵੀ. ਫੁਟੇਜ ਦੀ ਲਗਾਤਾਰ ਨਿਗਰਾਨੀ ਅਤੇ ਹੋਰ ਉਪਲਬਧ ਸਬੂਤਾਂ ਦੀ ਮਦਦ ਨਾਲ ਪੁਲਿਸ ਟੀਮ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।ਪੁਲਿਸ ਨੇ ਮੁਲਜ਼ਮ ਕੋਲੋਂ ਸਨੈਚਿੰਗ ਕੀਤੀ ਰਕਮ ਬਰਾਮਦ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮ ਦਾ ਰਿਮਾਂਡ ਲੈ ਕੇ ਡੂੰਘਾਈ ਨਾਲ ਪੁਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਵਾਰਦਾਤਾਂ ਬਾਰੇ ਵੀ ਪਤਾ ਲੱਗ ਸਕੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




