spot_img
spot_img

ਨਜਇਜ਼ ਸ਼ਰਾਬ ਤਸਕਰੀ ਦਾ ਮੁੜ ਅੱਡਾ ਬਣਨ ਲੱਗਿਆ ਬਠਿੰਡਾ; 15 ਦਿਨਾਂ ‘ਚ ਤਿੰਨ ਵੱਡੀਆਂ ਖੇਪਾਂ ਬਰਾਮਦ

Date:

spot_img

👉ਐਕਸਾਈਜ਼ ਵਿਭਾਗ ਹੱਥ ਤੇ ਹੱਥ ਧਰ ਕੇ ਬੈਠਿਆਂ; ਸਰਾਬ ਤਸਕਰੀ ਰੋਕਣ ਲਈ ਠੇਕੇਦਾਰ ਖੁਦ ਹੋਏ ਸਰਗਰਮ
Bathinda News: ਮਾਲਵਾ ਦਾ ਸਿਆਸੀ ਗੜ੍ਹ ਮੰਨੇ ਜਾਂਦੇ ਬਠਿੰਡਾ ਜ਼ਿਲ੍ਹੇ ‘ਚ ਮੁੜ ਸ਼ਰਾਬ ਤਸਕਰਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਤਸਕਰੀ ਹੋ ਰਹੀ ਸ਼ਰਾਬ ਵਿਚੋਂ ਜਿਆਦਾਤਰ ਪੰਜਾਬ ਦੇ ਹੀ ਦੂਜੇ ਸਰਕਲਾਂ ਵਿਚੋਂ ਹੋਰਨਾਂ ਸਰਕਲਾਂ ਵਿਚ ਭੇਜੀ ਜਾ ਰਹੀ ਹੈ, ਜਿੰਨ੍ਹਾਂ ਨੂੰ ਅੱਗੇ ਸਬੰਧਤ ਸਰਕਲਾਂ ਦੇ ਤਸਕਰ ਵੇਚ ਰਹੇ ਹਨ।ਐਕਸ਼ਾਈਜ ਵਿਭਾਗ ਦੇ ਠੰਢੇ ਰਵੱਈਏ ਕਾਰਨ ਸਰਾਬ ਠੇਕੇਦਾਰਾਂ ਨੂੰ ਵੱਡਾ ‘ਨੁਕਸਾਨ’ ਝੱਲਣਾ ਪੈ ਰਿਹਾ। ਇਸਤੋਂ ਇਲਾਵਾ ਨਜਾਇਜ਼ ਸਰਾਬ ਤਸਕਰੀ ਰੋਕਣ ਲਈ ਵੀ ਖੁਦ ਸਰਗਰਮ ਹੋਣਾ ਪੈ ਰਿਹਾ। ਪਿਛਲੇ ਦੋ ਹਫ਼ਤਿਆਂ ‘ਚ ਪੁਲਿਸ ਦੇ ਸਹਿਯੋਗ ਨਾਲ ਤਿੰਨ ਵੱਡੇ ਤਸਕਰਾਂ ਨੂੰ ਭਾਰੀ ਮਾਤਰਾ ‘ਚ ਨਜ਼ਾਇਜ਼ ਸਰਾਬ ਨਾਲ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ 👉ਮੁੜ ਇਕੱਠੇ ਬੈਠੇ ਦਿਖਾਈ ਦਿੱਤੇ ਰਾਜਾ ਵੜਿੰਗ ਤੇ ਚਰਨਜੀਤ ਚੰਨੀ; ਦਿੱਲੀ ‘ਚ ਹੋਈ ਮੀਟਿੰਗ

ਬੀਤੀ ਸ਼ਾਮ ਵੀ ਇੱਕ ਗੁਪਤ ਇਤਲਾਹ ‘ਤੇ ਬਠਿੰਡਾ ਦਿਹਾਤੀ ਇਲਾਕੇ ਦੇ ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਬਲਦੇਵ ਸਿੰਘ ਉਰਫ਼ ਭਿੰਦਾ ਵਾਸੀ ਪਿਉਰੀ ਨਾਂ ਦੇ ਤਸਕਰ ਨੂੰ ਕਾਬੂ ਕੀਤਾ ਗਿਆ। ਜਿਸਦੇ ਕੋਲੋਂ ਜੰਗੀਰਾਣਾ ਇਲਾਕੇ ਵਿਚੋਂ 23 ਡੱਬੇ ਨਜਾਇਜ਼ ਸਰਾਬ ਬਰਾਮਦ ਕੀਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਇਸ ਬਰਾਮਦ ਸ਼ਰਾਬ ਦੇ ਵਿਚੋਂ 20 ਡੱਬੇ ਪੰਜਾਬ ਦੀ ਦੱਸੀ ਜਾ ਰਹੀ ਹੈ, ਜਿਸਦੇ ਚੱਲਦੇ ਦੂਜੇ ਇਲਾਕਿਆਂ ਦੇ ਕੁੱਝ ਸ਼ਰਾਬ ਠੇਕੇਦਾਰਾਂ ਦੀ ਵੀ ਇਸ ਵਿਚ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮ ਵਿਰੁਧ 61/1/14 ਬੀਐਨਐਸ ਐਕਟ ਤਹਿਤ ਕੇਸ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ 👉Patiala Jail ‘ਚ ਹੋਈ ਹਿੰਸਕ ਝੜਪ ਦੌਰਾਨ ਨਸ਼ਾ ਤਸਕਰੀ ਦੇ ਕੇਸ ‘ਚ ਬੰਦ ਹਵਾਲਾਤੀ ਦੀ ਮੌ*ਤ

ਇਸੇ ਤਰ੍ਹਾਂ ਬੀਤੇ ਕੱਲ ਵੀ ਥਾਣਾ ਕੋਤਵਾਲੀ ਅਧੀਨ ਆਉਂਦੀ ਬੱਸ ਅੱਡਾ ਪੁਲਿਸ ਚੌਕੀ ਵੱਲੋਂ ਦੋ ਤਸਕਰਾਂ ਨੂੰ 6 ਪੇਟੀਆਂ ਨਜ਼ਾਇਜ਼ ਸਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿੰਨ੍ਹਾਂ ਦੀ ਪਹਿਚਾਣ ਹਰਵਿੰਦਰ ਸਿੰੰਘ ਵਾਸੀ ਘੁੱਦਾ ਤੇ ਗੁਰਵਿੰਦਰ ਸਿੰਘ ਜੋਧਪੁਰ ਰੋਮਾਣਾ ਵਜੋਂ ਹੋਈ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਮੁਲਜਮ ਸਵਿਫ਼ਟ ਕਾਰ ਵਿਚ ਸਵਾਰ ਹੋ ਕੇ ਸ਼ਰਾਬ ਤਸਕਰੀ ਕਰ ਰਹੇ ਸਨ। ਪੁਲਿਸ ਨੇ ਇੰਨ੍ਹਾਂ ਕੋਲੋਂ 1 ਪੇਟੀ ਰੋਇਲ ਸਟੈਗ, 1 ਪੇਟੀ ਰੋਇਲ ਚੈਲੇਂਰ, 1 ਪੇਟੀ ਖਾਸਾ ਅਤੇ 3 ਪੇਟੀਆਂ ਸੌਫ਼ੀਆਂ ਦੀਆਂ ਬਰਾਮਦ ਕੀਤੀਆਂ ਸਨ। ਇਸਤੋਂ ਪਹਿਲਾਂ 7 ਜੁਲਾਈ ਨੂੰ ਸੀਆਈਏ-1 ਟੀਮ ਵੱਲੋਂ ਵੀ 15 ਪੇਟੀਆਂ ਸਰਾਬ ਬਰਾਮਦ ਕੀਤੀ ਗਈ ਸੀ। ਕੁੱਝ ਸਰਾਬ ਠੇਕੇਦਾਰਾਂ ਨੇ ਨਾਮ ਨਾਂ ਛਾਪਣ ਦੀ ਸ਼ਰਤ ‘ਤੇ ਦਸਿਆ ਕਿ, ਜਿੱਥੇ ਸਰਾਬ ਤਸਕਰੀ ਦੇ ਵਿਚ ਜਿਆਦਾਤਰ ਪੰਜਾਬ ਤੇ ਹਰਿਆਣਾ ਦੀ ਸਰਾਬ ਨੂੰ ਹੀ ਇੱਧਰੋ-ਉਧਰ ਕੀਤਾ ਜਾ ਰਿਹਾ, ਉਥੇ ਦੱਸਣ ਦੇ ਬਾਵਜੂਦ ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੀ ਚੁੱਪ ਦਿਖਾਈ ਦੇ ਰਹੇ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੰਦਭਾਗੀ ਖ਼ਬਰ; ਕਣਕ ਦੇ ਢੋਲ ‘ਚ ਪਾਈ ਸਲਫ਼ਾਸ ਦੀ ਗੈਸ ਚੜ੍ਹਣ ਨਾਲ ਦੋ ਮਾਸੂਮ ਬੱਚਿਆਂ ਦੀ ਹੋਈ ਮੌ*ਤ

ਮ੍ਰਿਤਕ ਬੱਚਿਆਂ ਦੀ ਮਾਂ ਸਮੇਤ ਤਿੰਨ ਜਣਿਆਂ ਦੀ ਹਾਲਾਤ...

ਮੁੜ ਇਕੱਠੇ ਬੈਠੇ ਦਿਖਾਈ ਦਿੱਤੇ ਰਾਜਾ ਵੜਿੰਗ ਤੇ ਚਰਨਜੀਤ ਚੰਨੀ; ਦਿੱਲੀ ‘ਚ ਹੋਈ ਮੀਟਿੰਗ

👉ਜਲਦ ਹੀ ਰਾਹੁਲ, ਪ੍ਰਿਅੰਕਾ ਤੋਂ ਇਲਾਵਾ ਖੜਗੇ ਪੰਜਾਬ 'ਚ...

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

👉ਤੀਰਥ ਯਾਤਰਾ ਸਕੀਮ ਨੂੰ ਮਿਲ ਰਹੇ ਭਾਰੀ ਜਨਤਕ ਸਮਰਥਨ...