Punjabi Khabarsaar
ਬਠਿੰਡਾ

ਬਠਿੰਡਾ ਲੋਕ ਸਭਾ ਸੀਟ: ਕੁੰਡੀਆਂ ਦੇ ਸਿੰਗ ਫ਼ਸ ਗਏ, ਨਿੱਤਰੂ ਵੜੇਵੇਂ ਖ਼ਾਣੀ!

ਬਠਿੰਡਾ, 31 ਮਈ: ਸੂਬੇ ਦੀ ਬਹੁ ਚਰਚਿਤ ਲੋਕ ਸਭਾ ਸੀਟ ਮੰਨੀਂ ਜਾਂਦੀ ਬਠਿੰਡਾ ਦੇ ਵਿਚ ਇਸ ਵਾਰ ਸਖ਼ਤ ਮੁਕਾਬਲਾ ਹੁੰਦਾ ਦਿਖ਼ਾਈ ਦੇ ਰਿਹਾ ਹੈ। ਪੰਜ ਵੱਡੇ ਉਮੀਦਵਾਰਾਂ ਦੀ ਮੌਜੂਦਗੀ ਨੇ ਇਸ ਹਲਕੇ ਵਿਚ ਮੁਕਾਬਲਾ ਹੋਰ ਵੀ ਰੌਚਕ ਬਣਾ ਦਿੱਤਾ ਹੈ। ਹਾਲਾਂਕਿ ਹੁਣ ਤੱਕ ਚੱਲੇ ਚੋਣ ਪ੍ਰਚਾਰ ਮੁਤਾਬਕ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ, ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਵਿਚਕਾਰ ਫ਼ਸਵੀਂ ਟੱਕਰ ਦਿਖ਼ਾਈ ਦੇ ਰਹੀ ਹੈ ਪ੍ਰੰਤੂ ਸ਼ਹਿਰੀ ਵੋਟਾਂ ’ਚ ਮੋਦੀ ਦੇ ਪ੍ਰਤੀ ਭਾਰੀ ਉਤਸ਼ਾਹ ਅਤੇ ਡੇਰਾ ‘ਫੈਕਟਰ’ ਦੇ ਚੱਲਦੇ ਪਰਮਪਾਲ ਕੌਰ ਮਲੂਕਾ ਵੀ ਮੁਕਾਬਲੇ ਵਿਚ ਆਉਂਦੀ ਦਿਖ਼ਾਈ ਦੇ ਰਹੀ ਹੈ। ਅਸਿੱਧੇ ਢੰਗ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਤਰੀਫ਼ ਵਾਲੀ ਵੀਡੀਓ ਜਾਰੀ ਕਰਕੇ ਭਾਜਪਾ ਉਮੀਦਵਾਰ ਦੇ ‘ਸਹੁਰਾ’ ਸਿਕੰਦਰ ਸਿੰਘ ਮਲੂਕਾ ਨੇ ਵੀ ਅਪਣੇ ਸਮਰਥਕਾਂ ਨੂੰ ਇੱਕ ਤਰ੍ਹਾਂ ਨਾਲ ਇਸ਼ਾਰਾ ਕਰ ਦਿੱਤਾ ਹੈ, ਜਿਸ ਨਾਲ ਪਰਮਪਾਲ ਦੇ ਸਮਰਥਕ ਹੋਰ ਉਤਸ਼ਾਹਤ ਨਜ਼ਰ ਆ ਰਹੇ ਹਨ। ਉਂਝ ਵੀ ਪਹਿਲੀ ਵਾਰ ਚੋਣਾਂ ਲੜਣ ਦੇ ਬਾਵਜੂਦ ਪੂਰੀ ਤਰ੍ਹਾਂ ਉਤਸ਼ਾਹਤ ਤੇ ਊੁਰਜ਼ਾਵਾਨ ਦਿਖ਼ਾਈ ਦੇ ਰਹੀ ਪਰਮਪਾਲ ਕੌਰ ਮਲੂਕਾ ਨੇ ਇਸ ਇੱਕ ਮਹੀਨੇ ਦੇ ਦੌਰਾਨ ਵੋਟਰਾਂ ਨੂੰ ਅਪਣੇ ਚੇਹਰੇ ’ਤੇ ਕਿਤੇ ਵੀ ਸ਼ਿਕਨ ਜਾਂ ਥਕਾਵਟ ਮਹਿਸੂਸ ਨਹੀਂ ਹੋਣ ਦਿੱਤੀ ਤੇ ਉਨ੍ਹਾਂ ਦਾ ਖ਼ੁਸਮਿਜ਼ਾਜ ਸੁਭਾਅ ਵੋਟਰਾਂ ਨੂੰ ਅਪੀਲ ਕਰ ਰਿਹਾ ਹੈ।

ਸਾਬਕਾ ਪ੍ਰਧਾਨ ਮੰਤਰੀ ਦਾ “ਪੋਤਾ” ਸੈਕਸ ਸਕੈਂਡਲ ‘ਚ ਗ੍ਰਿਫ਼ਤਾਰ

ਇਸੇ ਤਰ੍ਹਾਂ ਪੰਜਵੇਂ ਉਮੀਦਵਾਰ ਲੱਖਾ ਸਿਧਾਣਾ ਨੂੰ ਬੇਸ਼ੱਕ ਕੁੱਝ ਦਿਨ ਪਹਿਲਾਂ ਤਕ ਹਰ ਕੋਈ ‘ਹਲਕੇ’ ਵਿਚ ਲੈ ਰਿਹਾ ਸੀ ਪ੍ਰੰਤੂ ਜਿਊਂ-ਜਿਊਂ ਪੰਥਕ ਸੀਟ ਖਡੂਰ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਦੀ ਗੁਆਂਢੀ ਸੀਟ ਫ਼ਰੀਦਕੋਟ ’ਤੇ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਦਾ ਦਬਦਬਾ ਵਧਿਆ, ਉਸਦੇ ਨਾਲ ਲੱਖੇ ਨੂੰ ਵੀ ਬਠਿੰਡਾ ਵਿਚ ਬੜਤ ਮਿਲਦੀ ਦਿਖਾਈ ਦੇ ਰਹੀ ਹੈ। ਵੱਡੀ ਗੱਲ ਇਹ ਵੀ ਹੈ ਕਿ ਲੱਖੇ ਸਿਧਾਣੇ ਦੇ ਹੱਕ ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਚੋਣ ਪ੍ਰਚਾਰ ਕਰਕੇ ਗਏ ਹਨ, ਉਥੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਤੇ ਭਰਾ ਨੇ ਵੀ ਅਪਣੀ ਭਰਵੀਂ ਹਾਜ਼ਰੀ ਲਗਵਾਈ ਹੈ। ਜਿਸਦਾ ਫ਼ਾਈਦਾ ਲੱਖਾ ਸਿਧਾਣਾ ਨੂੰ ਹੁੰਦਾ ਸਪੱਸ਼ਟ ਦਿਖ਼ਾਈ ਦੇ ਰਿਹਾ ਹੈ। ਹੁਣ ਜੇਕਰ ਬਾਕੀ ਤਿੰਨਾਂ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਅਪਣੀ ਸਾਫ਼ ਸੁਥਰੀ ਛਵੀਂ, ਇਮਾਨਦਾਰੀ ਤੇ ਨਰਮਾਈ ਤੋਂ ਇਲਾਵਾ ਪੰਜਾਬ ਸਰਕਾਰ ਵਿਚ ਪ੍ਰਭਾਵਸ਼ਾਲੀ ਵਜ਼ੀਰ ਅਤੇ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਜਿਤਾਉਣ ਲਈ ਲਗਾਈ ਸਿਰਧੜ ਦੀ ਬਾਜੀ ਗੁਰਮੀਤ ਸਿੰਘ ਖੁੱਡੀਆ ਦੇ ਹੱਕ ਵਿਚ ਜਾਂਦੀ ਦਿਖ਼ਾਈ ਦੇ ਰਹੀ ਹੈ। ਹਾਲਾਂਕਿ ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਕਈ ਵਿਧਾਇਕਾਂ ਨਾਲ ਵੋਟਰਾਂ ਦੀ ਨਰਾਜ਼ਗੀ ਤੇ ‘ਥੋਕ’ ਵਿਚ ਲਗਾਏ ਚੇਅਰਮੈਨਾਂ ਤੇ ਡਾਇਰਕੈਟਰਾਂ ਵਿਚੋਂ ਕੁੱਝ ਇੱਕ ਵੱਲੋਂ ਗਤੀਸ਼ੀਲ ਨਾ ਹੋਣ ਦਾ ਖਮਿਆਜ਼ਾ ਖੁਦ ਖੁੱਡੀਆ ਨੂੰ ਭੁਗਤਣਾ ਪੈ ਰਿਹਾ ਹੈ।

ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ‘ਟਰੰਪ’ ਦੋਸ਼ੀ ਕਰਾਰ

ਪ੍ਰੰਤੂ ਜੇਕਰ ਇਸ ਪਾਰਟੀ ਦੀ ਓਵਰਆਲ ਗੱਲ ਕੀਤੀ ਜਾਵੇ ਤਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇੰਨ੍ਹਾਂ 9 ਹਲਕਿਆਂ ਦੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 6 ਲੱਖ 86 ਹਜ਼ਾਰ 652 ਵੋਟਾਂ ਪਈਆਂ ਸਨ। ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਇਸਦੇ ਵਿਚੋਂ ਥੋੜੀ ਬਹੁਤੀ ਵੋਟ ਨਰਾਜ਼ਗੀ ਕਾਰਨ ਦੂਰ ਹੋ ਚੁੱਕੀ ਹੈ ਤਾਂ ਵੀ ਇੱਕ ਵੱਡਾ ਵੋਟ ਹਾਲੇ ਵੀ ਆਪ ਦੇ ਕੋਲ ਹੈ। ਇਸਤੋਂ ਇਲਾਵਾ ਮੌਜੂਦਾ ਸਮੇਂ ਆਪ ਉਮੀਦਵਾਰ ਨੂੰ ਪੰਜਾਬ ਦੇ ਵਿਚ ਅਪਣੀ ਸਰਕਾਰ ਹੋਣ ਦਾ ਫ਼ਾਈਦਾ ਵੀ ਮਿਲ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹਾਲੇ ਪੌਣੇ ਤਿੰਨ ਸਾਲ ਦਾ ਸਮਾਂ ਇਸ ਸਰਕਾਰ ਦਾ ਬਾਕੀ ਪਿਆ ਹੈ, ਜਿਸ ਕਾਰਨ ਆਮ ਲੋਕਾਂ ਦਾ ਜਿਆਦਾਤਰ ਕੰਮਾਂ ਦਾ ਵਾਹ-ਵਾਸਤਾ ਪੰਜਾਬ ਸਰਕਾਰ ਦੇ ਨਾਲ ਹੀ ਹੋਣ ਕਾਰਨ ਇਸ ਪਾਰਟੀ ਦੇ ਆਗੂ ਆਪਣੀ ਜਿੱਤ ਪ੍ਰਤੀ ਪੂਰੀ ਤਰ੍ਹਾਂ ਆਸਵਾਦ ਹਨ। ਉਧਰ ਸਖ਼ਤ ਮੁਕਾਬਲੇ ਵਿਚ ਆਉਂਦੀ ਦਿਖ਼ਾਈ ਦੇ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ ਭਾਜਪਾ ਨਾਲੋਂ ਅਲੱਗ ਹੋ ਕੇ ਚੋਣ ਲੜ ਰਹੀ ਹੈ, ਜਿਸਦਾ ਨੁਕਸਾਨ ਸ਼ਹਿਰੀ ਖੇਤਰਾਂ ਦੇ ਵਿਚ ਹੋ ਸਕਦਾ ਹੈ। ਇਸਤੋਂ ਇਲਾਵਾ ਮੌਜੂਦਾ ਸਮੇਂ ਪੂਰੇ ਲੋਕ ਸਭਾ ਹਲਕੇ ਵਿਚ ਪੈਂਦੇ ਕਿਸੇ ਵੀ ਵਿਧਾਨ ਸਭਾ ਹਲਕੇ ਵਿਚ ਪਾਰਟੀ ਕੋਲ ਕੋਈ ਵੀ ਕ੍ਰਿਸ਼ਮਾਈ ਆਗੂ ਨਹੀਂ ਬਚਿਆ ਹੈ। ਹਾਲਾਂਕਿ ਸਰਦੂਲਗੜ੍ਹ ਹਲਕੇ ਵਿਚ ਪਾਰਟੀ ਦੇ ਥੰਮ ਵਜੋਂ ਜਾਣੇ ਜਾਂਦੇ ਬਲਵਿੰਦਰ ਸਿੰਘ ਭੂੰਦੜ ਸਰਗਰਮ ਹਨ ਪ੍ਰੰਤੂ ਬਜੁਰਗ ਹੋਣ ਕਾਰਨ ਪਹਿਲਾਂ ਵਾਲੀ ਗੱਲ ਨਹੀਂ ਦਿਖ਼ਾਈ ਦੇ ਰਹੀ।

ਪੰਜਾਬ ਦੇ ਵਿਚ ਚੋਣ ਪ੍ਰਚਾਰ ਹੋਇਆ ਬੰਦ, ਵੋਟਾਂ 1 ਜੂਨ ਨੂੰ, ਸਿਆਸੀ ਆਗੂਆਂ ਨੇ ਮਾਰਿਆਂ ਆਖ਼ਰੀ ਹੰਭਲਾ

ਜਦ ਕਿ ਬੀਬੀ ਬਾਦਲ ਲਈ ਹਰ ਵਾਰ ਸੰਕਟ ਮੋਚਨ ਦੇ ਤੌਰ ‘ਤੇ ਕੰਮ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਵੀ ਹੁਣ ਇਸ ਦੁਨੀਆ ਵਿਚ ਨਹੀਂ ਰਹੇ ਹਨ। ਇਸੇ ਤਰ੍ਹਾਂ ਮਾਝਾ ਜੈਲ ਦੇ ਜਰਨੈਲ ਮੰਨੇ ਜਾਦੇ ਦਿਆਲ ਸਿੰਘ ਕੋਲਿਆਵਾਲੀ ਦੀ ਘਾਟ ਪਾਰਟੀ ਉਮੀਦਵਾਰ ਨੂੂੰ ਰੜਕ ਰਹੀ ਹੋਵੇਗੀ। ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ, ਮੋੜ ਤੇ ਮਾਨਸਾ ਵਿਚ ਚੰਗਾ ਪ੍ਰਭਾਵ ਰੱਖਣ ਵਾਲੇ ਸੁਖਬੀਰ ਬਾਦਲ ਦੇ ਜਮਾਤੀ ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਪ੍ਰੇਮ ਮਿੱਤਲ ਭਾਜਪਾ ਵਿਚ ਚਲੇ ਗਏ ਹਨ। ਬਠਿੰਡਾ ਦਿਹਾਤੀ ਤੋਂ ਦਰਸ਼ਨ ਸਿੰਘ ਕੋਟਫੱਤਾ ਆਪ ਵਿਚ ਸ਼ਾਮਲ ਹੋ ਚੁੱਕੇ ਹਨ। ਜੀਤਮਹਿੰਦਰ ਸਿੰਘ ਸਿੱਧੂ ਖ਼ੁਦ ਕਾਂਗਰਸ ਦੇ ਉਮੀਦਵਾਰ ਬਣੇ ਹੋਏ ਹਨ ਤੇ ਸਿਕੰਦਰ ਸਿੰਘ ਮਲੂਕਾ ਵੀ ਚੋਣ ਮੁਹਿੰਮ ਤੋਂ ਪਾਸੇ ਹਨ ਅਤੇ ਉਨ੍ਹਾਂ ਦੀ ਨੂੰਹ ਭਾਜਪਾ ਤੋਂ ਚੋਣ ਲੜ ਰਹੀ ਹੈ। ਜੇਕਰ ਉਪਰੋਕਤ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਅਕਾਲੀ ਉਮੀਦਵਾਰ ਦੀ ਹਾਲਾਤ ਪਤਲੀ ਜਾਪਦੀ ਹੈ ਪ੍ਰੰਤੂ ਅਸਲੀਅਤ ਦੇ ਵਿਚ ਅਕਾਲੀ ਦਲ ਦਾ ਜਿਆਦਾਤਰ ਕੇਡਰ ਹਰਸਿਮਰਤ ਬਾਦਲ ਨਾਲ ਖੜਾ ਦਿਖ਼ਾਈ ਦਿੰਦਾ ਹੈ। ਇਸੇ ਤਰ੍ਹਾਂ ਏਮਜ਼ ਸਹਿਤ ਹੋਰ ਵਿਕਾਸ ਕੰਮ ਵੀ ਅਕਾਲੀ ਉਮੀਦਵਾਰ ਦੀ ਚੌਣ ਮੁਹਿੰਮ ਨੂੰ ਆਪਣੇ ਆਪ ਆਮ ਲੋਕਾਂ ਵਿਚ ਲੈ ਕੇ ਜਾ ਰਹੇ ਹਨ, ਜਿਸ ਕਾਰਨ ਕਈ ਦਿੱਕਤਾਂ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਦੀ ਸਥਿਤੀ ਮਜਬੂਤ ਬਣੀ ਹੋਈ ਹੈ। ਜੇਕਰ ਗੱਲ ਸਾਲ 2019 ਵਿਚ ਪਈਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਕੌਰ ਬਾਦਲ ਨੂੰ 4 ਲੱਖ 92 ਹਜ਼ਾਰ 824 ਵੋਟਾਂ ਮਿਲੀਆਂ ਸਨ ਅਤੇ ਸਾਲ 2014 ਦੇ ਵਿਚ 5 ਲੱਖ 14 ਹਜ਼ਾਰ 727 ਵੋਟਾਂ ਮਿਲੀਆਂ ਸਨ।

ਭਗਵੰਤ ਮਾਨ ਦਾ ਐਲਾਨ: ਇੱਕ ਵੀ ਰਾਸ਼ਨ ਕਾਰਡ ਨਹੀਂ ਹੋਵੇਗਾ ਰੱਦ, ਬਲਕਿ ਹੋਰ ਵੀ ਨਵੇਂ ਰਾਸ਼ਨ ਕਾਰਡ ਬਣਨਗੇ

ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਦੂਜੇ ਆਗੂਆਂ ਦੇ ਅਕਾਲੀ ਦਲ ਛੱਡਣ ਕਾਰਨ ਕੁੱਝ ਵੋਟਾਂ ਟੁੱਟ ਵੀ ਗਈਆਂ ਹੋਣਗੀਆਂ, ਇਸਦੇ ਬਾਵਜੂਦ ਅਕਾਲੀ ਦਲ ਬਾਦਲ ਕੋਲ ਹਾਲੇ ਵੀ ਇਸ ਹਲਕੇ ਵਿਚ ਵੱਡਾ ਵੋਟ ਬੈਂਕ ਹੈ। ਇਸਤੋਂ ਬਾਅਦ ਜੇਕਰ ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਨਾਂਹ ਪੱਖੀ ਗੱਲ ਇਹ ਜਾਂਦੀ ਹੈ ਕਿ ਉਨ੍ਹਾਂ ਵੱਲੋਂ ਕਈ ਵਾਰ ਦਲ-ਬਦਲੀਆਂ ਕਰਨ ਦੇ ਚੱਲਦੇ ਵੋਟਰਾਂ ਵਿਚ ਇਸਦਾ ਨਾਂਹ ਪੱਖੀ ਅਸਰ ਪਿਆ ਹੈ। ਇਸਤੋਂ ਇਲਾਵਾ ਬਠਿੰਡਾ ਵਰਗੀ ਵਕਾਰੀ ਸੀਟ ਉਪਰ ਇਕੱਲੇ ਪ੍ਰਤਾਪ ਸਿੰਘ ਬਾਜਵਾ ਨੂੰ ਛੱਡ ਦਿੱਲੀ ਜਾਂ ਦੂਜੇ ਸੂਬਿਆਂ ਤੋਂ ਕੋਈ ਵੀ ਵੱਡਾ ਕਾਂਗਰਸ ਦਾ ਆਗੂ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਾ ਦਿਖ਼ਾਈ ਨਹੀਂ ਦਿੱਤਾ, ਜਿਸ ਕਾਰਨ ਉਹ ਇਕੱਲੇ ਹੀ ਅਪਣੀ ਚੋਣ ਮੁਹਿੰਮ ਨੂੰ ਸੰਭਾਲ ਰਹੇ ਹਨ। ਪ੍ਰੰਤੂ ਇਸਦੇ ਬਾਵਜੂਦ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਪੂਰੇ ਲੋਕ ਸਭਾ ਹਲਕੇ ਅੰਦਰ ਕਾਂਗਰਸ ਪਾਰਟੀ ਇੱਕ ਮਾਲਾ ਵਿਚ ਪੁਰੋਈ ਦਿਖ਼ਾਈ ਦੇ ਰਹੀ ਹੈ। ਛੋਟੇ ਤੋਂ ਛੋਟਾ ਵਰਕਰ ਤੇ ਵੱਡੇ ਤੋਂ ਵੱਡਾ ਲੀਡਰ ਵੀ ਜੀਤਮਹਿੰਦਰ ਦੇ ਹੱਕ ਵਿਚ ਵੋਟਾਂ ਮੰਗ ਰਿਹਾ। ਕਿਸਾਨੀਂ ਸੰਘਰਸ਼ ਦਾ ਫ਼ਾਈਦਾ ਵੀ ਕਾਂਗਰਸ ਨੂੰ ਹੋ ਸਕਦਾ ਹੈ। ਉਂਝ ਵੀ ਗੱਲ ਪਹਿਲਾਂ ਹੋ ਚੁੱਕੀਆਂ ਦੋ ਲੋਕ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਸਾਲ 2019 ਵਿਚ ਕਾਂਗਰਸ ਨੂੰ ਇਸ ਹਲਕੇ ਤੋਂ 4 ਲੱਖ 71 ਹਜ਼ਾਰ 52 ਅਤੇ ਸਾਲ 2014 ਵਿਚ 4 ਲੱਖ 95 ਹਜ਼ਾਰ 332 ਵੋਟਾਂ ਮਿਲੀਆਂ ਸਨ। ਜਿਸਤੋਂ ਸਾਫ਼ ਜ਼ਾਹਰ ਹੈ ਕਿ ਕਾਂਗਰਸ ਦਾ ਇਸ ਹਲਕੇ ਵਿਚ ਇੱਕ ਵੱਡਾ ਵੋਟ ਬੈਂਕ ਬਰਕਰਾਰ ਹੈ, ਜਿਸਦਾ ਜੀਤਮਹਿੰਦਰ ਸਿੰਘ ਨੂੰ ਲਾਹਾ ਮਿਲਣਾ ਯਕੀਨੀ ਮੰਨਿਆ ਜਾ ਰਿਹਾ।

 

Related posts

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ ਰੋਕਾਂ ਸਬੰਧੀ ਹੁਕਮ ਜਾਰੀ

punjabusernewssite

ਜੇਲ੍ਹ ਦਾ ਰਾਖ਼ਾ ਅੰਦਰ ‘ਚਿੱਟੇ’ ਦੀ ਸਪਲਾਈ ਕਰਦਾ ਕਾਬੂ

punjabusernewssite

ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅੱਠਵੇਂ ਦਿਨ ਵੀ ਵਿੱਤ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਜਾਰੀ

punjabusernewssite