ਬਠਿੰਡਾ ਨਗਰ ਨਿਗਮ ਦੇ ਡਿਪਟੀ ਮੇਅਰ ਦੀ ਕੁਰਸੀ ਦਾਅ ’ਤੇ; ਸੋਮਵਾਰ ਨੂੰ ਸਾਬਤ ਕਰਨਾ ਹੋਵੇਗਾ ਬਹੁਮਤ

0
572
+2

Bathinda News: ਪਿਛਲੇ ਕਰੀਬ ਚਾਰ ਸਾਲਾਂ ਤੋਂ ਹੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁੱੱਦਿਆਂ ਦੀ ਚੋਣ ਨੂੰ ਲੈ ਕੇ ਚਰਚਾ ਵਿਚ ਚੱਲੇ ਆ ਰਹੇ ਬਠਿੰਡਾ ਨਗਰ ਨਿਗਮ ਵਿਚ ਹੁਣ ਡਿਪਟੀ ਮੇਅਰ ਦੀ ਕੁਰਸੀ ਦਾਅ ’ਤੇ ਲੱਗ ਗਈ ਹੈ। ਵਿਰੋਧੀ ਖੇਮੇ ਵੱਲੋਂ ਲੰਘੀ 5 ਫ਼ਰਵਰੀ ਨੂੰ ਦਿੱਤੇ ਬੇਭਰੋਸਗੀ ਦੇ ਮਤੇ ਉਪਰ ਹੁਣ ਕਮਿਸ਼ਨਰ ਨੇ 17 ਫ਼ਰਵਰੀ ਜਾਣੀ ਅਗਲੇ ਸੋਮਵਾਰ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿਚ ਮਾਸਟਰ ਹਰਮਿੰਦਰ ਸਿੰਘ ਸਿੱਧੂ ਨੂੰ ਹੁਣ ਆਪਣੀ ਕੁਰਸੀ ਬਚਾਉਣ ਲਈ ਆਪਣਾ ਬਹੁਮਤ ਸਾਬਤ ਕਰਨਾ ਪਏਗਾ।

ਇਹ ਵੀ ਪੜ੍ਹੋ ਵਿਜੀਲੈਂਸ ਦੀ ‘ਰੇਡ’ ਪਟਵਾਰੀ ਫ਼ਰਾਰ, ਕਾਰਿੰਦਾ 3,000 ਰੁਪਏ ਰਿਸ਼ਵਤ ਲੈਂਦਾ ਕਾਬੂ

ਜਿਕਰਯੋਗ ਹੈਕਿ ਇਸਤੋਂ ਪਹਿਲਾਂ ਕਾਂਗਰਸੀ ਕੋਂਸਲਰਾਂ ਦੁਆਰਾ ਮਨਪ੍ਰੀਤ ਬਾਦਲ ਪੱਖੀ ਮੇਅਰ ਰਮਨ ਗੋਇਲ ਨੂੰ 15 ਨਵੰਬਰ 2024 ਨੂੰ ਬੇਭਰੋਸੀ ਮਤੇ ਰਾਹੀਂ ਗੱਦੀਓ ਉਤਾਰ ਦਿੱਤਾ ਸੀ। ਹਾਲਾਂਕਿ ਮਨਪ੍ਰੀਤ ਖੇਮੇ ਨੇ ਮੁੜ ‘ਭਾਜ਼ੀ’ ਮੋੜਦਿਆਂ ‘ਮੇਅਰ’ ਦੀ ਕੁਰਸੀ ਤੋਂ ਕਾਂਗਰਸ ਨੂੰ ਦੁੂਰ ਕਰ ਦਿੱਤਾ ਹੈ ਅਤੇ ਨਾਲ ਹੀ ‘ਨਿਉਦਾ’ ਪਾਉਣ ਲਈ ਹੁਣ ਡਿਪਟੀ ਮੇਅਰ ਦੀ ਕੁਰਸੀ ਨੂੰ ਹੱਥ ਪਾ ਲਿਆ ਹੈ। ਹਾਲਾਂਕਿ ਪਹਿਲਾਂ ਹੀ ਸ਼ਹਿਰ ’ਚ ਕਿਰਕਿਰੀ ਕਰਾ ਰਹੀ ਕਾਂਗਰਸ ਹੁਣ ਆਪਣੇ ਆਗੂ ਦੀ ਕੁਰਸੀ ਬਚਾਉਣ ਵਿਚ ਸਫ਼ਲ ਹੁੰਦੀ ਹੈ ਜਾਂ ਨਹੀਂ, ਇਹ ਤਾਂ ਸੋਮਵਾਰ ਨੂੰ ਹੀ ਪਤਾ ਚੱਲੇਗਾ ਪ੍ਰੰਤੂ ਜੋ ਸੂਤਰਾਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸਦੇ ਮੁਤਾਬਕ ਮਨਪ੍ਰੀਤ ਧੜਾ ਇਸ ਕੁਰਸੀ ’ਤੇ ਆਪਣੇ ਕਿਸੇ ‘ਖੈਰ-ਖੁਆਹ’ ਨੂੰ ਬਿਠਾਉਣ ਲਈ ਪੂੁਰੀਆਂ ਗੋਟੀਆਂ ਫਿੱਟ ਕਰ ਚੁੱਕਾ ਹੈ।

ਇਹ ਵੀ ਪੜ੍ਹੋ  ਤੇਜ਼ਾਬ ਪੀੜਤਾਂ ਨੂੰ ਹੁਣ 10,000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਮਿਲੇਗੀ: ਡਾ. ਬਲਜੀਤ ਕੌਰ

ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਜੇਕਰ ਡਿਪਟੀ ਮੇਅਰ ਵਾਲਾ ਪਾਲਾ ‘ਫਿੱਟ’ ਗਿਆ ਤਾਂ ਉਹ ਦਿਨ ਵੀ ਦੂਰ ਨਹੀਂ ਜਦ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਦੀ ‘ਕੁਰਸੀ’ ਵੀ ਖਤਰੇ ਵਿਚ ਪੈ ਸਕਦੀ ਹੈ। ਬਹਰਹਾਲ ਕਾਂਗਰਸ ਪਾਰਟੀ ਵੱਲੋਂ ਨਿਗਮ ਵਿਚ ‘ਮੇਅਰ’ ਦੀ ਚੋਣ ਸਮੇਂ ਬਾਗੀ ਹੋਏ ਕੋਂਸਲਰਾਂ ਨੂੰ ਨੋਟਿਸ ਕੱਢ ਕੇ ਮੁੜ ਆਪਣੇ ਨਾਲ ਜੋੜਣ ਵਿਚ ਲੱਗੀ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here