Friday, December 5, 2025

ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ,ਟਰੱਕ “ਚੋਂ 3 ਕੁਇੰਟਲ 30 ਕਿਲੋਗ੍ਰਾਮ ਪੋਸਤ ਬਰਾਮਦ, 2 ਵਿਅਕਤੀ ਗ੍ਰਿਫ਼ਤਾਰ

Date:

spot_img

Muktsar News: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇਕ ਹੋਰ ਵੱਡੀ ਸਫਲਤਾ ਹਾਸਿਲ ਕਰਦਿਆਂ 3 ਕੁਇੰਟਲ 30 ਕਿਲੋਗ੍ਰਾਮ ਪੋਸਤ (ਭੁੱਕੀ ਚੂਰਾ) ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।ਜਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ SP (D) ਅਤੇ DSP (D) ਦੀ ਨਿਗਰਾਨੀ ਹੇਠ ਸੀ.ਆਈ.ਏ.-2 ਮਲੋਟ ਦੀ ਟੀਮ ਨੇ 10 ਅਪ੍ਰੈਲ-2025 ਨੂੰ ਮਲੋਟ-ਫਾਜ਼ਿਲਕਾ ਰੋਡ ਤੇ ਦਾਣਾ ਮੰਡੀ ਨੇੜੇ ਪਿੰਡ ਪੰਨੀਵਾਲਾ ਫੱਤਾ ਕੋਲ ਇੱਕ ਟਰੱਕ ਨੰਬਰ PB-03AJ-9652 ਦੀ ਤਲਾਸ਼ੀ ਦੌਰਾਨ ਇਹ ਵੱਡੀ ਖੇਪ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ  Trump Govt ਦਾ ਵੱਡਾ ਕਦਮ, ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਕੀਤੇ ਰੱਦ

ਉਹਨਾਂ ਦੱਸਿਆ ਕਿ ਇੱਕ ਟਰੱਕ ਦੇ ਨੇੜੇ ਦੋ ਵਿਅਕਤੀਆਂ ਦੀਆਂ ਹਰਕਤਾਂ ਉੱਤੇ ਸ਼ੱਕ ਹੋਣ ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਪੁੱਛ-ਗਿੱਛ ਕੀਤੀ ਜਿੰਨਾਂ ਨੇ ਆਪਣੇ ਨਾਮ ਬੂਟਾ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਤਾਜਾਂ ਵਾਲੀ ਬਸਤੀ, ਸ਼੍ਰੀ ਮੁਕਤਸਰ ਸਾਹਿਬ ਅਤੇ ਲਵਟੈਣ ਸਿੰਘ ਉਰਫ ਲਵ ਪੁੱਤਰ ਜਗਵਿੰਦਰ ਸਿੰਘ ਵਾਸੀ ਢਾਣੀ ਚਿਰਾਗ, ਪਿੰਡ ਜੰਡਵਾਲਾ ਭੀਮੇਸ਼ਾਹ, ਜ਼ਿਲ੍ਹਾ ਫਾਜ਼ਿਲਕਾ ਵਜੋਂ ਦੱਸੇ। ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਅੰਦਰ ਗੰਡਿਆਂ ਦੇ ਗੱਟੇ ਤਰਪਾਲ ਨਾਲ ਢੱਕੇ ਹੋਏ ਸਨ। ਜਦ ਉਹਨਾਂ ਗੱਟਿਆਂ ਨੂੰ ਖੋਲ੍ਹ ਕੇ ਵੇਖਿਆ ਗਿਆ, ਤਾਂ ਉਨ੍ਹਾਂ ਵਿੱਚੋਂ ਭੁੱਕੀ ੍ਚੂਰਾ ੍ਪੋਸਤ ਬਰਾਮਦ ਹੋਇਆ ਜੋ ਹਰੇਕ ਗੱਟੇ ਦਾ ਵਜ਼ਨ 30-30 ਕਿਲੋਗ੍ਰਾਮ, ਕੁੱਲ 3 ਕੁਇੰਟਲ 30 ਕਿਲੋਗ੍ਰਾਮ ਪੋਸਤ ਬਰਾਮਦ ਹੋਇਆ।

ਇਹ ਵੀ ਪੜ੍ਹੋ  ਯੁੱਧ ਨਸ਼ਿਆਂ ਵਿਰੁੱਧ’: 41ਵੇਂ ਦਿਨ ਪੰਜਾਬ ਪੁਲਿਸ ਨੇ 84 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਇਸ ਸਬੰਧੀ ਸੀ.ਆਈ.ਏ.-2 ਮਲੋਟ ਵੱਲੋਂ ਥਾਣਾ ਕਬਰਵਾਲਾ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15(ਸੀ)-61-85 ਅਧੀਨ ਮਕੱਦਮਾ ਨੰਬਰ 34 ਮਿਤੀ 10/04/2025 ਦਰਜ ਕੀਤਾ ਗਿਆ ਹੈ।ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਸਖਤ ਕਾਰਵਾਈਆਂ ਜਾਰੀ ਰੱਖੀਆਂ ਜਾਣਗੀਆਂ। ਜਿਲ੍ਹਾ ਪੁਲਿਸ ਮੁਖੀ ਵੱਲੋਂ ਨਸ਼ਾ ਤਸਕਰਾਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਨ ਤਾਂ ਉਹ ਜਿਲ੍ਹਾ ਪੁਲਿਸ ਦੇ ਨੰਬਰ 80545-03030 ਪਰ ਜਾਣਕਾਰੀ ਦੇ ਸਕਦੇ ਹਨ ਜੋ ਉਹਨਾਂ ਨਾਮ ਗੁਪਤ ਰੱਖਿਆ ਜਾਵੇਗਾ।
👉ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੰਦੇਸ਼
ਨਸ਼ਾ ਕੇਵਲ ਇੱਕ ਵਿਅਕਤੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਦੀਆਂ ਜੜਾਂ ਨੂੰ ਕਮਜ਼ੋਰ ਕਰਦਾ ਹੈ। ਨਸ਼ਿਆਂ ਵਿਰੁੱਧ ਇਹ ਜੰਗ ਸਿਰਫ ਪੁਲਿਸ ਦੀ ਨਹੀਂ, ਸਗੋਂ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਆਓ, ਹਰ ਮਾਂ-ਪਿਓ, ਨੌਜਵਾਨ, ਅਧਿਆਪਕ, ਅਤੇ ਸਮਾਜ ਸੇਵੀ ਆਪਣਾ ਰੋਲ ਨਿਭਾਏ। ਅਸੀਂ ਮਿਲ ਕੇ ਨਸ਼ਿਆਂ ਨੂੰ ਜਿੱਤ ਸਕਦੇ ਹਾਂ, ਜੇਕਰ ਤੁਸੀਂ ਸਾਡੇ ਨਾਲ ਖੜੇ ਹੋ। ਇਹ ਲੜਾਈ ਉਮੀਦ ਦੀ ਲੜਾਈ ਹੈ੍ਚੱਲੋ, ਇੱਕ ਨਸ਼ਾਮੁਕਤ, ਸੁਚੱਜੇ ਭਵਿੱਖ ਵੱਲ ਪਹਿਲ ਕਦਮ ਚੁੱਕੀਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

Bathinda ‘ਚ ਜ਼ਿਲ੍ਹਾ ਪ੍ਰੀਸ਼ਦ ਲਈ 87 ਤੇ ਬਲਾਕ ਸੰਮਤੀਆਂ ਲਈ 611 ਨਾਮਜਦਗੀਆਂ

👉ਭਲਕੇ ਹੋਵੇਗੀ ਪੜਤਾਲ, 14 ਨੂੰ ਵੋਟਾਂ ਤੇ 17 ਨੂੰ...

ਜਾਪਾਨ ਦੌਰੇ ਦੇ ਤੀਜੇ ਦਿਨ ਮੁੱਖ ਮੰਤਰੀ ਨੇ ਸੂਬੇ ਲਈ 500 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ ਕੀਤਾ

👉ਪੰਜਾਬ ਵੱਲੋਂ ਟੋਇਟਾ ਦੀ ਸਟੀਲ ਕੰਪਨੀ ਆਈਚੀ ਸਟੀਲ ਕਾਰਪੋਰੇਸ਼ਨ...