spot_img

Bathinda News: ਬਠਿੰਡਾ ਵਿੱਚ ਮੁਫ਼ਤ ਸਿਹਤ ਅਤੇ ਜਾਗਰੂਕਤਾ ਕੈਂਪ 21 ਮਈ ਨੂੰ

Date:

spot_img

Bathinda News: ਸਿਲਵਰ ਓਕਸ ਗਰੁੱਪ ਆਫ ਸਕੂਲਜ਼ ਅਤੇ ਕਰਨੈਲ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ, ਵਰਲਡ ਕੈਂਸਰ ਕੇਅਰ ਸੋਸਾਇਟੀ ਦੇ ਸਹਿਯੋਗ ਨਾਲ 21 ਮਈ 2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਰੇਲਵੇ ਇੰਸਟੀਚਿਊਟ ਬਠਿੰਡਾ (ਰੇਲਵੇ ਗ੍ਰਾਊਂਡ ਦੇ ਨੇੜੇ) ਵਿੱਚ ਇੱਕ ਮੁਫ਼ਤ ਸਿਹਤ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਾ. ਕੁਲਵੰਤ ਸਿੰਘ ਧਾਲੀਵਾਲ ਗਲੋਬਲ ਐਂਬੈਸਡਰ ਅਤੇ ਡਾ. ਜਗਜੀਤ ਸਿੰਘ ਧੂਰੀ ਡਾਇਰੈਕਟਰ ਪੰਜਾਬ ਚੈਪਟਰ ਸਮੇਤ ਤਜਰਬੇਕਾਰ ਤੇ ਯੋਗ ਡਾਕਟਰਾਂ ਅਤੇ ਸਿਹਤ ਮਾਹਿਰਾਂ ਦੀ ਟੀਮ ਵੱਲੋਂ ਮੁਫ਼ਤ ਮੈਡੀਕਲ ਜਾਂਚ ਅਤੇ ਸਲਾਹ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ 👉Ludhiana ‘ਚ ਟਾਰਗੇਟ ਸ਼ੂਟਿੰਗ ਦੀਆਂ ਸੰਭਾਵੀ ਕੋਸ਼ਿਸ਼ਾਂ ਨਾਕਾਮ; ਅੱਤਵਾਦੀ-ਗੈਂਗਸਟਰ ਨੈਟਵਰਕ ਨਾਲ ਸਬੰਧਤ ਦੋ ਮੁਲਜ਼ਮ 3 ਪਿਸਤੌਲਾਂ ਸਣੇ ਕਾਬੂ

ਕੈਂਪ ਵਿੱਚ ਕੈਂਸਰ ਜਾਗਰੂਕਤਾ ਲੈਕਚਰ, ਸ਼ੂਗਰ (ਡਾਇਬਟੀਜ਼) ਅਤੇ ਬਲੱਡ ਪ੍ਰੈਸ਼ਰ ਜਾਂਚ, ਥਾਇਰਾਇਡ ਜਾਂਚ ਅਤੇ ਸਲਾਹ ਅਤੇ ਅੰਦਰੂਨੀ ਬਿਮਾਰੀਆਂ ਦੀ ਜਾਂਚ ਦੀ ਸਹੂਲਤ ਹੋਵੇਗੀ। ਮਹਿਲਾਵਾਂ ਲਈ ਪੈਪ ਸਮੀਅਰ ਟੈਸਟ (ਸ਼ੁਰੂਆਤੀ ਜਾਂਚ ਲਈ) ਅਤੇ ਪੁਰਸ਼ਾਂ ਲਈ ਪ੍ਰੋਸਟੇਟ (PSA) ਟੈਸਟ ਵੀ ਉਪਲਬਧ ਹੋਣਗੇ। ਇਸ ਤੋਂ ਇਲਾਵਾ ਬਲੱਡ ਕੈਂਸਰ ਦੀ ਜਾਂਚ, ਮੂੰਹ ਅਤੇ ਗਲੇ ਦੀ ਜਾਂਚ ਅਤੇ ਹੱਡੀਆਂ ਨਾਲ ਸੰਬੰਧਿਤ ਜਾਂਚ ਵੀ ਕੀਤੀ ਜਾਵੇਗੀ। ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਕੈਂਸਰ ਮਰੀਜ਼ਾਂ ਨੂੰ ਠੀਕ ਮਾਰਗਦਰਸ਼ਨ ਅਤੇ ਸਲਾਹ ਵੀ ਦਿੱਤੀ ਜਾਵੇਗੀ।ਇਸ ਕੈਂਪ ਦਾ ਮੁੱਖ ਉਦੇਸ਼ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਨੂੰ ਉਤਸ਼ਾਹਿਤ ਕਰਨਾ ਹੈ। ਆਮ ਜਨਤਾ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਮੁਫ਼ਤ ਸਿਹਤ ਸੇਵਾ ਦਾ ਲਾਭ ਲੈਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...