Bathinda News: ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਵੱਲੋਂ ਪ੍ਰਧਾਨ ਸ਼੍ਰੀ ਹਰਪਾਲ ਸਿੰਘ ਖੁਰਮੀ ਅਤੇ ਚੇਅਰਪਰਸਨ ਮੈਡਮ ਸਤਵੰਤ ਕੌਰ ਦੀ ਅਗਵਾਈ ਹੇਠ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੇ ਪੀੜਤਾਂ ਦੀ ਸਹਾਇਤਾ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਕੌਂਸਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰੰਗਲਾ ਪੰਜਾਬ ਸੁਸਾਇਟੀ, ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਨਾਮ ਇੱਕ ਲੱਖ ਰੁਪਏ ਦਾ ਚੈੱਕ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੂੰ ਭੇਂਟ ਕੀਤਾ।ਇਸ ਮੌਕੇ ਸ੍ਰੀ ਹਰਪਾਲ ਸਿੰਘ ਖੁਰਮੀ ਨੇ ਕਿਹਾ ਕਿ ਸੀਨੀਅਰ ਸਿਟੀਜਨ ਕੌਂਸਲ ਹਮੇਸ਼ਾ ਹੀ ਸਮਾਜਕ ਤੇ ਮਨੁੱਖਤਾ ਦੀ ਸੇਵਾ ਲਈ ਅੱਗੇ ਰਹੀ ਹੈ ਅਤੇ ਹੜ੍ਹ ਪੀੜਤ ਭਰਾਵਾਂ ਦੀ ਸਹਾਇਤਾ ਕਰਨਾ ਸਾਡੇ ਸਾਰਿਆਂ ਦਾ ਫ਼ਰਜ ਹੈ।
ਇਹ ਵੀ ਪੜ੍ਹੋ Ban; ਪੰਜਾਬ ‘ਚ Coldrif Cough Syrup ਹੋਈ Ban , ਕਈ ਸੂਬਿਆਂ ‘ਚ ਬੱਚਿਆਂ ਦੀ ਮੌ+ਤ ਤੋਂ ਬੱਚਿਆਂ ਚੁੱਕਿਆ ਕਦਮ
ਇਸ ਮੌਕੇ ਉਪ ਪ੍ਰਧਾਨ ਸ਼੍ਰੀ ਐਮ.ਐਸ. ਮਾਵੀ, ਜਨਰਲ ਸਕੱਤਰ ਸ਼੍ਰੀ ਮੱਖਣ ਸਿੰਘ ਰੂਪਲ, ਵਿੱਤੀ ਸਕੱਤਰ ਸ੍ਰੀ ਹਰੀਸ਼ ਕਾਂਸਲ, ਆਰਗੇਨਾਈਜ਼ਿੰਗ ਸਕੱਤਰ ਸ਼੍ਰੀ ਹਰਮੰਦਰ ਸਿੰਘ ਸਿੱਧੂ ਅਤੇ ਮੈਂਬਰ ਸ਼੍ਰੀ ਪਵਨ ਛਾਬੜਾ ਮੌਜੂਦ ਸਨ।ਸ਼੍ਰੀ ਅਮਰਜੀਤ ਮਹਿਤਾ ਨੇ ਕੌਂਸਲ ਦੇ ਇਸ ਸੁਹਿਰਦ ਜਜ਼ਬੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਰਕਮ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਰਾਹੀਂ ਹੜ੍ਹ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਸਮਾਜ ਵਿੱਚ ਮਾਨਵਤਾ ਤੇ ਭਾਈਚਾਰੇ ਦਾ ਸੰਦੇਸ਼ ਪਹੁੰਚਾਉਂਦੇ ਹਨ ਅਤੇ ਹੋਰ ਸੰਗਠਨਾਂ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









