ਬਠਿੰਡਾ ਪੁਲਿਸ ਨੇ ਪੈਟਰੋਲ ਪੰਪ ਲੁੱਟਣ ਵਾਲੇ ਗੈਂਗ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

0
528

Bathinda News: ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਇਲਾਕੇ ਵਿੱਚ ਪੈਟਰੋਲ ਪੰਪਾਂ ਅਤੇ ਹੋਰਨਾਂ ਥਾਵਾਂ ‘ਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਇੱਕ ਖਤਰਨਾਕ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਬਠਿੰਡਾ ਪੁਲਿਸ ਨੇ ਹਥਿਆਰਾਂ ਸਹਿਤ ਕਾਬੂ ਕੀਤਾ ਹੈ। ਮੰਗਲਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਰਾਹੀਂ ਦਿੰਦਿਆਂ ਬਠਿੰਡਾ ਦੇ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਮਿਤੀ 05/06.05.2025 ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਕਾਰ ਸਵਾਰ ਨੌਜਵਾਨਾਂ ਵੱਲੋਂ ਬਠਿੰਡਾ-ਤਬਵਾਲੀ ਮੇਨ ਰੋਡ ਉਪਰ ਸਥਿਤ ਬਾਂਸਲ ਪੈਟਰੋਲ ਪੰਪ ਗੁਰੂਸਰ ਸੈਣੇਵਾਲਾ ਤੋਂ ਮਾਰੂ ਹਥਿਆਰਾਂ ਦੀ ਨੋਕ ‘ਤੇ ਨਗਦੀ ਦੀ ਲੁੱਟ-ਖੋਹ ਕੀਤੀ ਸੀ। ਜਿਸ ਸਬੰਧੀ ਥਾਣਾ ਸੰਗਤ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸੇ ਤਰਾਂ ਹੀ ਮਿਤੀ 16/17.05.2025 ਦੀ ਦਰਮਿਆਨੀ ਰਾਤ ਨੂੰ ਮੁੜ ਅਣਪਛਾਤੇ ਕਾਰ ਸਵਾਰਾਂ ਵੱਲੋਂ ਬਠਿੰਡਾ-ਡੱਬਵਾਲੀ ਰੋਡ ਉਪਰ ਸਥਿਤ ਜੀਓ ਕੰਪਨੀ ਦੇ ਪੈਟਰੋਲ ਪੰਪ ਤੋਂ ਹਥਿਆਰਾਂ ਦੀ ਨੋਕ ‘ਤੇ ਨਗਦੀ ਲੁੱਟ ਖੋਹ ਕੀਤੀ ਗਈ ਸੀ । ਜਿਸ ਸਬੰਧੀ ਥਾਣਾ ਸਦਰ ਬਠਿੰਡਾ ਵਿਖੇ ਪਰਚਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ  ਪੰਜਾਬ ਦੇ ਜਲੰਧਰ ਤੇ ਜੀਰਕਪੁਰ ’ਚ ਅੱਧੀ ਰਾਤ ਨੂੰ ਹੋਏ ਪੁਲਿਸ ਮੁਕਾਬਲੇ, ਤਿੰਨ ਬਦਮਾਸ਼ ਜਖ਼ਮੀ

ਇਹਨਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਅਮਨੀਤ ਕੌਂਡਲ ਵੱਲੋਂ ਇੱਕ ਸਪੈਸਲ ਟੀਮ ਦਾ ਗਠਨ ਕੀਤਾ ਗਿਆ ਸੀ।ਜਿਸ ਵਿਚ ਡੀ.ਐੱਸ.ਪੀ (ਡੀਟੇਕਟਿਵ) ਖੁਸ਼ਪ੍ਰੀਤ ਸਿੰਘ, ਡੀ.ਐਸ.ਪੀ. (ਦਿਹਾਤੀ) ਬਠਿੰਡਾ ਸ੍ਰੀਮਤੀ ਹੀਨਾ ਗੁਪਤਾ ਦੀ ਅਗਵਾਈ ਹੇਠ ਬਣਾਈ ਗਈ ਇਸ ਟੀਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਇੰਚਾਰਜ ਸੀ.ਆਈ.ਏ.ਸਟਾਫ-2 ਬਠਿੰਡਾ ਅਤੇ ਮੁੱਖ ਅਫਸਰ ਥਾਣਾ ਸਦਰ ਬਠਿੰਡਾ ਦੀ ਟੀਮ ਨੇ ਵੱਲੋਂ ਇੱਕ ਭਰੋਸੇਯੋਗ ਇਤਲਾਹ ਦੇ ਅਧਾਰ ਉੱਪਰ ਹਰਮਨਦੀਪ ਸਿੰਘ ਵਾਸੀ ਜੱਸੀ ਪੋ ਵਾਲੀ , ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਤਿਉਣਾ ਜਿਲ੍ਹਾ ਬਠਿੰਡਾ, ਮੋਹਿਤ ਸਿੰਘ ਵਾਸੀ ਮਹਿਣਾ ਅਤੇ ਸੁਖਜੀਤ ਸਿੰਘ ਉਰਫ ਸੁੱਖਾ ਵਾਸੀ ਤੁੰਗਵਾਲੀ ਸਾਰੇ ਵਾਸੀ ਜਿਲ੍ਹਾ ਬਠਿੰਡਾ ਨੂੰ ਸ਼ੱਕੀ ਹਲਾਤਾਂ ਵਿੱਚ ਇੱਕ ਕਾਰ ਮਾਰੂਤੀ ਸਲੇਰੀਓ ਤੋਂ ਕਾਬੂ ਕਰਕੇ ਇੱਕ ਕਾਪਾ ਲੋਹਾ, ਇੱਕ ਨਲਕੇ ਦੀ ਹੱਥੀ ਬ੍ਰਾਮਦ ਕਰਵਾਈ ਗਈ। ਐਸਪੀ ਨੇ ਅੱਗੇ ਦੱਸਿਆ ਕਿ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਪਹਿਲਾਂ ਦੋਸ਼ੀਆਨ ਵੱਲੋਂ ਆਪਣੀ ਗੱਡੀ ਨੂੰ ਮੌਕਾ ਤੋਂ ਭੱਜਾ ਕੇ ਨਿਕਲਣ ਦੀ ਕੋਸ਼ਿਸ਼ ਦੌਰਾਨ ਇਨਾਂ ਦੀ ਗੱਡੀ ਦੋ ਵਾਰ ਨੁਕਸਾਨੀ ਗਈ।

ਇਹ ਵੀ ਪੜ੍ਹੋ  ਭਾਰਤ ਅਤੇ ਪਾਕਿਸਤਾਨ ਵਿਚਕਾਰ ਅੱਜ ਤੋਂ ਮੁੜ ਸ਼ੁਰੂ ਹੋਵੇਗਾ ‘ਬੀਟਿੰਗ ਰਿਟਰੀਟ’ ਸਮਾਰੋਹ

ਜਿਸ ਦੌਰਾਨ ਗੱਡੀ ਵਿੱਚ ਸਵਾਰ ਹਰਮਨਦੀਪ ਸਿੰਘ ਉਕਤ ਦੇ ਸੱਜੀ ਲੱਤ ਉਪਰ ਸੱਟ ਲੱਗ ਗਈ। ਜਿਸ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਇਲਾਜ ਅਧੀਨ ਦਾਖਲ ਕਰਾਇਆ ਗਿਆ।ਗ੍ਰਿਫਤਾਰ ਕੀਤੇ ਗਏ ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਭੀ ਦੀ ਪੁਛਗਿਛ ਤੋਂ ਬਾਅਦ ਪਿੰਡ ਤਿਉਣਾ ਦੀ ਅਨਾਜ ਮੰਡੀ ਤੋਂ ਦੋਸ਼ੀਆਨ ਵੱਲੋਂ ਵਾਰਦਾਤ ਦੌਰਾਨ ਵਰਤਿਆ ਗਿਆ 01 ਪਿਸਤੌਲ 315 ਬੋਰ ਦੇਸੀ ਸਮੇਤ 05 ਜਿੰਦਾ ਰੌਂਦ ਬ੍ਰਾਮਦ ਕਰਵਾਏ ਗਏ। ਦੋਸ਼ੀ ਹਰਮਨਦੀਪ ਸਿੰਘ ਖਿਲਾਫ ਪਹਿਲਾਂ ਵੀ ਲੜਾਈ-ਝਗੜੇ ਸਬੰਧੀ ਮੁਕੱਦਮੇ ਜਿਲ੍ਹਾ ਬਠਿੰਡਾ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਜੋ ਥਾਣਾ ਸਦਰ ਬਠਿੰਡਾ ਦੇ ਲੜਾਈ ਝਗੜ ਦੇ ਕੇਸ ਵਿੱਚ ਭਗੌੜਾ ਹੈ। ਇਸ ਤੋਂ ਇਲਾਵਾ ਵਾਰਦਾਤ ਦੌਰਾਨ ਵਰਤੀ ਗਈ ਕਾਰ ਮਾਰੂਤੀ ਸਲੈਰੀਓ ਦਾ ਮਾਲਕ ਦੋਸ਼ੀ ਮੋਹਿਤ ਸਿੰਘ ਇਸ ਤੋਂ ਪਹਿਲਾਂ ਚੰਡੀਗੜ ਵਿਖੇ ਟੈਕਸੀ ਚਲਾਉਂਣ ਦਾ ਕੰਮ ਕਰਦਾ ਸੀ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here