ਬਠਿੰਡਾ, 10 ਸਤੰਬਰ: ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਇੱਕ ਕਤੂਰੇ ਨੂੰ ਲੈ ਕੇ ਹੋਏ ਪਿਊ-ਪੁੱਤ ਦੇ ਦੋਹਰੇ ਕਤਲ ਮਾਮਲੇ ਵਿਚ ਚਾਰ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਤਲਵੰਡੀ ਸਾਬੋ ਦੇ ਡੀਐਸਪੀ ਇਸ਼ਾਨ ਸਿੰਗਲਾ ਨੇ ਦਸਿਆ ਕਿ ਇਸ ਸਬੰਧ ਵਿਚ ਮੁਕੱਦਮਾ ਨੰਬਰ 136 ਮਿਤੀ 10.09.2024 ਅ/ਧ 103, 109, 115(2), 191(3),190 ਬੀ.ਐਨ.ਐਸ. ਥਾਣਾ ਤਲਵੰਡੀ ਸਾਬੋ ਵਿਖੇ ਜੇਰੇ ਇਲਾਜ਼ ਦਰਸ਼ਨ ਕੌਰ ਦੇ ਬਿਆਨਾਂ ਉਪਰ ਦਰਜ਼ ਕੀਤਾ ਗਿਆ ਸੀ ਜਿਸ ਵਿਚ ਉਸਨੇ ਦਸਿਆ ਸੀ ਕਿ ਬੀਤੀ ਰਾਤ ਕਰੀਬ 9 ਵਜੇਂ ਉਨਾਂ ਦੇ ਘਰ ਦਾ ਮੇਨ ਗੇਟ ਕਿਸੇ ਵੱਲੋਂ ਜੋਰ ਦੀ ਖੜਕਾਉਣ ‘ਤੇ ਉਸਦਾ ਪੁੱਤਰ ਅਮਰੀਕ ਸਿੰਘ ਨੇ ਗੇਟ ਖੋਲਿਆ ਤਾਂ ਉਸਦੇ ਉਪਰ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ, ਜਿਸਤੋਂ ਬਾਅਦ ਰੋਲਾ ਸੁਣ ਕੇ ਉਹ ਖ਼ੁਦ, ਉਸਦਾ ਪਤੀ ਮੰਦਰ ਸਿੰਘ, ਨੂੰਹ, ਪੋਤਾ ਵੀ ਗੇਟ ’ਤੇ ਗਏ,
ਵਿਜੀਲੈਂਸ ਨੇ ਬਠਿੰਡਾ ਦੇ ਥਾਣੇਦਾਰ ਨੂੰ 5,000 ਦੀ ਰਿਸ਼ਵਤ ਲੈਂਦਿਆਂ ਦਬੋਚਿਆ
ਜਿੱਥੇ ਮੁਲਜਮ ਏਕਮਜੋਤ ਸਿੰਘ , ਮਨਦੀਪ ਸਿੰਘ ਉਰਫ ਮਨੀ, ਜਗਦੀਪ ਸਿੰਘ ਉਰਫ ਹਨੀ ਸਾਰੇ ਵਾਸੀਅਨ ਜੀਵਨ ਸਿੰਘ ਵਾਲਾ ਅਤੇ ਜਸਪ੍ਰੀਤ ਸਿੰਘ ਉਰਫ ਜੱਸੂ ਵਾਸੀ ਚੱਠੇਵਾਲਾ ਸਹਿਤ 2/3 ਹੋਰ ਅਣਪਛਾਤੇ ਵਿਅਕਤੀ ਉਸਦੇ ਪੁੱਤਰ ਨੂੰ ਲੋਹੇ ਦੀਆਂ ਰਾਡਾਂ ਤੇ ਬੇਸਵਾਲ ਆਦਿ ਕੁੱਟਮਾਰ ਕਰ ਰਹੇ ਸਨ। ਜਦ ਉਸਦਾ ਪਤੀ ਮੰਦਰ ਸਿੰਘ ਆਪਣੇ ਪੁੱਤਰ ਅਮਰੀਕ ਸਿੰਘ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਮੁਲਜਮਾਂ ਨੇ ਉਸ ਪਰ ਵੀ ਆਪਣੇ ਆਪਣੇ ਹਥਿਆਰਾ ਨਾਲ ਹਮਲਾ ਕਰ ਦਿੱਤਾ। ਜਦ ਉਸਨੇ ਆਪਣੇ ਪਤੀ ਤੇ ਪੁੱਤਰ ਨੂੰ ਛੁਡਾਉਣ ਦੀ ਕੋਸਿਸ ਕੀਤੀ ਤਾਂ ਉਸ ਉਪਰ ਵੀ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਜਿਆਦਾ ਰੋਲਾ ਪੈਣ ’ਤੇ ਮੁਲਜਮ ਮੌਕੇ ਤੋਂ ਫ਼ਰਾਰ ਹੋ ਗਏ। ਅਮਰੀਕ ਸਿੰਘ ਅਤੇ ਮੰਦਰ ਸਿੰਘ ਨੂੰ ਜਦ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲੈਕੇ ਜਾਇਆ ਜਾ ਰਿਹਾਸੀ ਤਾਂ ਰਸਤੇ ਵਿੱਚ ਹੀ ਅਮਰੀਕ ਸਿੰਘ ਦੀ ਮੌਤ ਹੋ ਗਈ ਅਤੇ ਇਸ ਦੇ ਪਿਤਾ ਮੰਦਰ ਸਿੰਘ ਦੀ ਲੁਧਿਆਣਾ ਲੈਕੇ ਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ ਸੀ।
ਆਪ ਆਗੂ ਦਾ ‘ਕਾਤਲ’ ਪੁਲਿਸ ਨੇ ਰਾਤੋ-ਰਾਤ ਚੁੱਕਿਆ, ਪੱਗ ਲਾਹੀ ਦਾ ਲਿਆ ਸੀ ਬਦਲਾ !!
ਦਰਸ਼ਨ ਕੌਰ ਮੁਤਾਬਕ ਇਸ ਘਟਨਾ ਪਿੱਛੇ ਵਜਾ ਰੰਜਿਸ ਇਹ ਸੀ ਕਿ ਕਰੀਬ 03/04 ਦਿਨ ਪਹਿਲਾਂ ਉਸਦਾ ਪੁੱਤਰ ਅਮਰੀਕ ਸਿੰਘ ਇੱਕ ਛੋਟਾ ਕਤੂਰਾ ਲੈਕੇ ਆਇਆ ਸੀ ਤੇ ਹੁਣ ਮੁਲਜਮ ਏਕਮਜੋਤ ਸਿੰਘ ਇਸਨੂੰ ਆਪਣਾ ਦੱਸਦੇ ਹੋਏ ਇਹ ਕਤੂਰਾ ਉਸਦੇ ਪੁੱਤਰ ਕੋਲੋਂ ਮੰਗ ਰਿਹਾ ਸੀ ਪ੍ਰੰਤੂ ਉਸਨੇ ਕਤੂਰਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਜਿਸ ਦੇ ਚਲਦੇ ਹੋਏ ਦੋਸੀਆਨ ਨੇ ਮੁਦਈ ਮੁਕੱਦਮਾ ਦੇ ਘਰ ਅੱਗੇ ਆਕੇ ਅਮਰੀਕ ਸਿੰਘ ਅਤੇ ਮੰਦਰ ਸਿੰਘ ਦਾ ਸੱਟਾ ਮਾਰ ਕੇ ਕਤਲ ਕਰ ਦਿੱਤਾ ਹੈ। ਡੀਐਸਪੀ ਨੇ ਦਸਿਆ ਕਿ ਇਸ ਵਾਰਦਾਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾ ਗਠਿਤ ਕੀਤੀਆਂ ਗਈਆਂ ਸਨ, ਜਿੰਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਉਕਤ ਦੇ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿੰਨ੍ਹਾਂ ਵਿਚ ਏਕਮਜੋਤ ਸਿੰਘ, ਮਨਦੀਪ ਸਿੰਘ ਉਰਫ ਮਨੀ, ਜਗਦੀਪ ਸਿੰਘ ਉਰਫ ਹਨੀ ਵਾਸੀ ਜੀਵਨ ਸਿੰਘ ਵਾਲਾ ਅਤੇ ਜਸਪ੍ਰੀਤ ਸਿੰਘ ਉਰਫ ਜੱਸੂ ਵਾਸੀ ਚੱਠੇਵਾਲਾ ਸ਼ਾਮਲ ਹੈ। ਮਾਮਲੇ ਦੀ ਪੜਤਾਲ ਜਾਰੀ ਹੈ।