ਬਠਿੰਡਾ, 27 ਜੁਲਾਈ: ਲੰਘੀ ਰਾਤ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਦੀ ਮਾਰਕੀਟ ਵਿਚੋਂ ਹਕਿਆਰਾਂ ਦੀ ਨੌਕ ’ਤੇ ਕਾਰ ਲੁੱਟਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਕੁੱਝ ਹੀ ਘੰਟਿਆਂ ਵਿਚ ਨਾ ਸਿਰਫ਼ ਕਾਰ ਨੂੰ ਬਰਾਮਦ ਕਰ ਲਿਆ, ਬਲਕਿ ਇਸ ਕਾਰ ਨੂੰ ਲੁੱਟਣ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ। ਸ਼ਨੀਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ ਇਹ ਘਟਨਾ ਬੀਤੀ ਰਾਤ ਕਰੀਬ ਦਸ ਵਜੇਂ ਮਾਡਲ ਟਾਊਨ ਦੀ ਮਾਰਕੀਟ ਵਿਚ ਵਾਪਰੀ ਸੀ, ਜਿੱਥੇ ਤਿੰਨ ਮੋਟਰਸਾਇਕਲ ਸਵਾਰ ਨੌਜਵਾਨਾਂ ਵੱਲੋਂ ਅਸਲੇ ਦੀ ਨੋਕ ’ਤੇ ਮੁੱਦਈ ਮਨੋਜ਼ ਜੈਨ ਪੁੱਤਰ ਸ਼ਾਂਤੀ ਲਾਲ ਜੈਨ ਵਾਸੀ ਟੈਗੋਰ ਨਗਰ ਦੀ ਕਰੇਟਾ ਕਾਰ ਖੋਹ ਕੇ ਫ਼ਰਾਰ ਹੋ ਗਏ ਸਨ।
ਬਟਾਲਾ ‘ਚ ਪੁਲਿਸ ਤੇ ਗੈਂਗ.ਸਟਰ ਵਿਚਕਾਰ ਚੱਲੀ ਗੋ+ਲੀ
ਘਟਨਾ ਤੋਂ ਤੁਰੰਤ ਬਾਅਦ ਪੁਲਿਸ ਹਰਕਤ ਵਿਚ ਆਈ ਤੇ ਡੀਐਸਪੀ ਸਿਟੀ ਸਰਵਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ-2 ਬਠਿੰਡਾ, ਥਾਣਾ ਸਿਵਲ ਲਾਇਨ ਬਠਿੰਡਾ ਅਤੇ ਪੀ.ਸੀ.ਆਰ ਬਠਿੰਡਾ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਇਸ ਦੌਰਾਨ ਇਹ ਕਾਰ ਬਰਾਮਦ ਕਰ ਲਈ ਗਈ ਤੇ ਨਾਲ ਹੀ ਕਾਰ ਵਿਚੋਂ ਤਿੰਨ ਨੌਜਵਾਨ ਵਿਕਾਸ ਕੁਮਾਰ ਵਾਸੀ ਗਲੀ ਨੰਬਰ 28 ਲਾਲ ਸਿੰਘ ਬਸਤੀ ਬਠਿੰਡਾ, ਦੀਪਕ ਸ਼ਰਮਾ ਵਾਸੀ ਗਲੀ ਨੰਬਰ 04 ਲਾਲ ਸਿੰਘ ਬਸਤੀ ਬਠਿੰਡਾ ਅਤੇ ਅਮਨ ਚਾਵਲਾ ਗਲੀ ਨੰਬਰ 04 ਅਮਰਪੁਰਾ ਬਸਤੀ ਬਠਿੰਡਾ ਨੂੰ ਕਾਬੂ ਕਰ ਲਿਆ ਗਿਆ।
ਮੁੱਖ ਮੰਤਰੀ ਨੇ ਮਾਲਵਾ ਨਹਿਰ ਦੇ ਕੰਮ ਦਾ ਲਿਆ ਜਾਇਜ਼ਾ, ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਬਣੇਗੀ ਪਹਿਲੀ ਨਹਿਰ
ਇਸਤੋਂ ਇਲਾਵਾ ਕਥਿਤ ਦੋਸ਼ੀਆਂ ਵੱਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਲਾਇਸੰਸੀ ਰਿਵਾਲਵਰ 32 ਬੋਰ ਸਮੇਤ 08 ਜਿੰਦਾ ਰੌਂਦ 32 ਬੋਰ ਜੋ ਕਿ ਵਿਕਾਸ ਕੁਮਾਰ ਦੇ ਨਾਮ ਪਰ ਦਰਜ ਹੈ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਇਕਲ ਸਪਲੈਂਡਰ ਵੀ ਬ੍ਰਾਮਦ ਕਰਵਾਏ ਗਏ ਹਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ । ਇਸ ਸਬੰਧੀ ਇੰਨ੍ਹਾਂ ਵਿਰੁਧ ਮੁਕੱਦਮਾ ਨੰਬਰ 108 ਮਿਤੀ 27/07/2024 ਅ/ਧ: 307 (3),(5) BNS 25 Arms Act ਥਾਣਾ ਸਿਵਲ ਬਠਿੰਡਾ ਦਰਜ ਕੀਤਾ ਗਿਆ ਹੈ।
Share the post "ਬਠਿੰਡਾ ਪੁਲਿਸ ਵੱਲੋਂ ਹਥਿਆਰਾਂ ਦੀ ਨੌਕ ’ਤੇ ਕਾਰ ਖੋਹਣ ਵਾਲੇ ਕਾਬੂ, ਕਾਰ ਬਰਾਮਦ"