ਬਠਿੰਡਾ, 29 ਸਤੰਬਰ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਕਪਤਾਨ ਅਮਨੀਤ ਕੌਂਡਲ ਦੀ ਅਗਵਾਈ ਹੇਠ ਥਾਣਾ ਸੰਗਤ ਨੇ 2 ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਟਰੱਕ ਵਿੱਚੋਂ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ। ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਸੰਗਤ ਪੁਲਿਸ ਦੀ ਟੀਮ ਵੱਲੋਂ ਐਸ.ਐਚ.ਓ ਇੰਸਪੈਕਟਰ ਪਰਮਪਾਰਸ ਸਿੰਘ ਚਾਹਲ ਦੀ ਅਗਵਾਈ ਹੇਠ ਦੌਰਾਨੇ ਗਸ਼ਤ ਪੁਲਿਸ ਪਾਰਟੀ ਪਿੰਡ ਪਥਰਾਲਾ ਕੋਲ ਪੁੱਜੀ ਤਾਂ ਇੱਕ ਟਰੱਕ(ਘੋੜਾ) ਨੰਬਰੀ ਪੀ.ਬੀ 03 ਏ.ਜੇ 8097 ਸੜਕ ਤੇ ਖੜਾ ਸੀ, ਪੁਲਿਸ ਪਾਰਟੀ ਨੂੰ ਦੇਖ ਕੇ ਤੋਰਨ ਲੱਗੇ,
ਫਾਜਿਲਕਾ ਪੁਲਿਸ ਵੱਲੋ 4 ਪਿਸਤੋਲਾਂ ਸਹਿਤ 2 ਵਿਅਕਤੀ ਕਾਬੂ
ਪੁਲਿਸ ਪਾਰਟੀ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਟਰੱਕ ਨੂੰ ਰੋਕ ਕੇ ਤਲਾਸ਼ੀ ਕੀਤੀ, ਜਿਸ ਵਿੱਚ 2 ਵਿਅਕਤੀ ਸਵਾਰ ਸਨ, ਟਰੱਕ ਵਿੱਚੋਂ 5 ਗੱਟੇ ਪਲਾਸਟਿਕ ਭੁੱਕੀ ਡੋਡੇ ਪੋਸਤ ਜਿਹਨਾਂ ਦਾ ਕੁੱਲ ਵਜਨ 100 ਕਿੱਲੋ ਸੀ ਬਰਾਮਦ ਕਰਵਾਏ ਗਏ। ਟਰੱਕ ਸਵਾਰ ਦੋਨਾਂ ਵਿਅਕਤੀਆਂ ਦੀ ਪਛਾਣ ਰਣਜੀਤ ਸਿੰਘ ਉਰਫ ਨਿੱਕਾ ਵਾਸੀ ਭੱਠਲਾਂ ਰੋਡ ਧਨੌਲਾ ਅਤੇ ਸਰਾਜ ਖਾਨ ਵਾਸੀ ਸੰਗੀ ਪੱਤੀ ਕਾਲੇਕੇ ਜਿਲ੍ਹਾ ਬਰਨਾਲਾ ਵਜੋ ਹੋਈ। ਦੋਨਾਂ ਵਿਰੁਧ ਥਾਣਾ ਸੰਗਤ ਵਿਚ ਅ/ਧ 15 ਸੀ/25/61/85 ਐੇੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ਼ ਕਰ ਲਿਆ ਹੈ।