ਬਠਿੰਡਾ, 12 ਜੂਨ: ਐਸਐਸਪੀ ਦੀਪਕ ਪਾਰੀਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐੱਸ.ਪੀ. ਸਿਟੀ ਬਠਿੰਡਾ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-1 ਬਠਿੰਡਾ ਦੀ ਪੁਲਿਸ ਪਾਰਟੀ ਵੱਲੋਂ 2 ਦੋਸ਼ੀਆਂ ਨੂੰ 205 ਗਰਾਮ ਹੈਰੋਇਨ ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ ਹੈ। ਇੰਨ੍ਹਾਂ ਵਿਰੁੱਧ ਥਾਣਾ ਸਿਟੀ ਰਾਮਪੁਰਾ ਵਿੱਚ ਅ/ਧ 21 ਬੀ/61/85 ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੈਥਲ ਦੀ ਘਟਨਾ ਬੇਹਦ ਮੰਦਭਾਗੀ, ਇਹ ਭਾਜਪਾ ਦੀ ਨਫਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਦਾ ਨਤੀਜਾ: ਸੰਦੀਪ ਪਾਠਕ
ਜਾਣਕਾਰੀ ਦਿੰਦਿਆਂ ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ ਸੀ.ਆਈ.ਏ ਸਟਾਫ-1 ਬਠਿੰਡਾ ਦੀ ਪੁਲਿਸ ਪਾਰਟੀ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪੁਲਿਸ ਪਾਰਟੀ ਵੱਲੋਂ ਬਰਨਾਲਾ ਰੋਡ ਰਾਮਪੁਰਾ ਵੱਲ ਜਾ ਰਹੇ ਸੀ ਤਾਂ ਥਾਣਾ ਸਿਟੀ ਰਾਮਪੁਰਾ ਬਠਿੰਡਾ ਦੇ ਏਰੀਏ ਬਰਨਾਲਾ ਰੋਡ ਵਿਖੇ ਦੋ ਵਿਅਕਤੀਆ ਦੀ ਸ਼ੱਕ ਦੇ ਅਧਾਰ ਤੇ ਚੈਕਿੰਗ ਕੀਤੀ ਗਈ, ਦੌਰਾਨੇ ਚੈਕਿੰਗ ਉਹਨਾਂ ਦੋਨਾਂ ਵਿਅਕਤੀਆਂ ਪਾਸੋਂ ਹੈਰੋਇਨ ਬਰਾਮਦ ਹੋਈ, ਜਿਸ ਦੀ ਕੁੱਲ ਮਾਤਰਾ 205 ਗਰਾਮ ਸੀ, ਦੋਨਾਂ ਵਿਅਕਤੀਆਂ ਦੀ ਪਛਾਣ ਰਾਹੁਲ ਪੁੱਤਰ ਦਵਿੰਦਰ ਸਿੰਘ ਵਾਸੀ ਰਾਮਪੁਰਾ ਜਿਲ੍ਹਾ ਬਠਿੰਡਾ,ਮਨਵੀਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਰਾਮਪੁਰਾ ਜਿਲ੍ਹਾ ਬਠਿੰਡਾ ਵਜੋਂ ਹੋਈ। ਦੋਨਾਂ ਦੋਸ਼ੀਆਂ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।