ਬਠਿੰਡਾ, 20 ਅਕਤੂਬਰ: ਜ਼ਿਲ੍ਹਾ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਚੌਂਕੀ ਇੰਚਾਰਜ ਬੱਸ ਸਟੈਂਡ ਬਠਿੰਡਾ ਦੀ ਪੁਲਿਸ ਪਾਰਟੀ ਵੱਲੋ ਵੱਡੀ ਮਾਤਰਾ ਵਿਚ ਚਾਈਨਾ ਡੋਰ ਸਹਿਤ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਮੁਲਜਮਾਂ ਵਿਚ ਇੱਕ ਔਰਤ ਵੀ ਸ਼ਾਮਲ ਹੈ। ਮਾਮਲੇ ਡੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਸਿਟੀ 1 ਹਰਬੰਸ ਸਿੰਘ ਧਾਲੀਵਾਲ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਵਿਚ ਅਰੁਣ ਕੁਮਾਰ ਵਾਸੀ
ਇਹ ਵੀ ਪੜ੍ਹੋ:ਪੁਲਿਸ ਵੱਲੋਂ ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਾ+ਤਲਾਂ ਦੇ ਸਕੈਚ ਜਾਰੀ
ਪਿੰਡ ਆਕਲੀਆ ਕਲਾ ਹਾਲ ਗੁਰਨਾਨਕ ਪੂਰਾ ਮੁੱਹਲਾ ਬਠਿੰਡਾ ਅਤੇ ਲਖਵੀਰ ਕੋਰ ਵਾਸੀ ਗੁਰਨਾਨਕ ਪੁਰਾ ਮੁੱਹਲਾ ਦੇ ਮਕਾਨ ਵਿੱਚ ਛਾਪੇਮਾਰੀ ਕਰਕੇ ਇਹ ਪਾਬੰਦੀਸੁਦਾ ਚਾਇਨਾ ਡੋਰ ਬਰਾਮਦ ਕੀਤੀ ਹੋਈ ਹੈ। ਇੰਨ੍ਹਾਂ ਦੇ ਮਕਾਨ ਵਿਚੋਂ ਤਲਾਸ਼ੀ ਦੌਰਾਨ ਪੁਲਿਸ ਨੂੰ ਚਾਇਨਾ ਡੋਰ ਦੇ 7 ਗੱਟੇ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀ ਆਪਣੇ ਮਕਾਨ ਵਿਚ ਚਾਈਨਾ ਡੋਰ ਸਟੋਰ ਕਰਕੇ ਇਸਨੂੰ ਅੱਗੇ ਮਹਿੰਗੇ ਭਾਅ ਵੇਚਦੇ ਸਨ।