Bathinda News:“ਯੁੱਧ ਨਸ਼ਿਆਂ ਵਿਰੁੱਧ” ਵਿੱਢੀ ਗਈ ਮੁਹਿੰਮ ਤਹਿਤ ਮਾਨਯੋਗ ਗੌਰਵ ਯਾਦਵ,ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਜੀਤ ਸਿੰਘ,ਡੀ.ਆਈ.ਜੀ ਬਠਿੰਡਾ ਰੇਂਜ ਦੀ ਰਹਿਨੁਮਾਈ ਹੇਠ ਅਤੇ ਨਰਿੰਦਰ ਸਿੰਘ, ਐੱਸ.ਪੀ ਸਿਟੀ ਬਠਿੰਡਾ ਦੀ ਨਿਗਰਾਨੀ ਵਿੱਚ ਮਨਜੀਤ ਸਿੰਘ,ਡੀ.ਐੱਸ.ਪੀ ਇੰਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਸੀ.ਆਈ.ਸਟਾਫ-2 ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ ਦੋ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ।
ਇਹ ਵੀ ਪੜ੍ਹੋ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਲੈਣ ਲਈ ਡਿੱਬਰੂਗੜ੍ਹ ਪੁੱਜੀ ਪੰਜਾਬ ਪੁਲਿਸ
ਬਠਿੰਡਾ ਪੁਲਿਸ ਨੇ ਦੱਸਿਆ ਕਿ ਕੱਲ ਮਿਤੀ 24.03.2025 ਨੂੰ ਸੀ.ਆਈ.ਏ ਸਟਾਫ-2 ਨੂੰ ਸੂਚਨਾ ਮਿਲੀ ਕਿ ਇੰਦਰਜੀਤ ਸਿੰਘ ਉਰਫ ਗੋਗਾ ਬਾਬਾ ਪੁੱਤਰ ਬਲਦੇਵ ਸਿੰਘ ਵਾਸੀ ਜੰਡਾਂਵਾਲਾ ਮੀਰਾ ਸਾਂਗਲਾ, ਜਿਲ੍ਹਾ ਫਾਜਿਲਕਾ ਹਾਲ ਅਬਾਦ ਸਾਹਮਣੇ ਟ੍ਰੀੂਟਮੈਂਟ ਪਲਾਂਟ ਬਾਹੱਦ ਰਾਮਾਂ ਮੰਡੀ ਵਿਖੇ ਇੱਕ ਗੈਸ ਟਰੱਕ ਤੇ ਡਰਾਇਵਰੀ ਕਰਦਾ ਹੈ ਦੋਸ਼ੀ ਉਕਤ ਕਿਰਾਏ ਦੇ ਮਕਾਨ ਰਾਮਾਂ ਮੰਡੀ ਵਿਖੇ ਰਹਿ ਰਿਹਾ ਹੈ ਨੂੰ ਕਾਬੂ ਕਰਕੇ ਇਸਦੇ ਕਬਜੇ ਵਿੱਚੋਂ ਦੋ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ ਬਠਿੰਡਾ ’ਚ ਪਤੀ ਨੇ ਕੀਤੀ ਆਤਮਹੱਤਿਆ; ਪ੍ਰੋਫੈਸਰ ਪਤਨੀ ਸਹਿਤ ਸਹੁਰੇ ਪ੍ਰਵਾਰ ਵਿਰੁਧ ਕੇਸ ਦਰਜ਼
ਦੋਸ਼ੀ ਨੇ ਆਪਣੀ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਇਹ ਭੁੱਕੀ ਚੂਰਾ ਪੋਸਤ ਬੀਕਾਨੇਰ ਰਾਜਸਥਾਨ ਦੇ ਕਿਸੇ ਢਾਬੇ ਤੋਂ ਖ੍ਰੀਦ ਕਰਕੇ ਲੈ ਕਿ ਆਇਆ ਸੀ।ਜੋ ਕਿ ਅੱਗੇ ਇਸ ਨੇ ਪ੍ਰਚੂਨ ਦੇ ਹਿਸਾਬ ਨਾਲ ਵੇਚਣੀ ਸੀ।ਇਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਪੁੱਛਗਿੱਛ ਦੌਰਾਨੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਦੋ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਕੀਤਾ ਕਾਬੂ"