Bathinda News: Bathinda Police ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ 9 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧ ਵਿਚ ਸ਼ੁੱਕਰਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ (ਡੀ) ਸੰਦੀਪ ਸਿੰਘ ਭਾਟੀ ਅਤੇ ਥਾਣਾ ਸਿਵਲ ਲਾਈਨ ਦੇ ਐਸਐਸਓ ਇੰਸਪੈਕਟਰ ਰਵਿੰਦਰ ਸਿੰਘ ਨੇ ਦਸਿਆ ਕਿ ਮੁਲਜਮ ਦੀ ਪਹਿਚਾਣ ਮਨਿੰਦਰ ਸਿੰਘ ਉਰਫ ਸਰਪੰਚ ਵਾਸੀ ਪਿੰਡ ਰਾਜਗੜ ਕੁੱਬੇ ਜਿਲਾ ਬਠਿੰਡਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ Mansa ਦੇ ਸਰਦੂਲਗੜ੍ਹ ‘ਚ ਦਿਨ-ਦਿਹਾੜੇ ਗੋ+ਲੀ+ਆਂ ਮਾਰ ਕੇ ਦੋ ਜਣਿਆਂ ਦਾ ਕ+ਤ+ਲ
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਅਸਲੀ ਸਰਪੰਚ ਨਹੀਂ, ਬਲਕਿ ਇਸਦਾ ਤਖੱਲਸ ਹੀ ਮੁੰਡਿਆਂ ਨੇ ਸਰਪੰਚ ਵਜੋਂ ਰੱਖਿਆ ਹੋਇਆ ਹੈ। ਇਹ ਕਾਰਵਾਈ ਬਠਿੰਡਾ ਦੇ ਭਾਗੂ ਰੋਡ ਕੈਂਟ ਰਿੰਗ ਰੋਡ ਕੋਲ ਕੀਤੀ ਗਈ ਹੈ। ਪੁਲਿਸ ਅਧਿਕਾਰੀ ਮੁਲਜਮ ਮਨਿੰਦਰ ਉਰਫ਼ ਸਰਪੰਚ ਦੇ ਖਿਲਾਫ਼ ਪਹਿਲਾਂ ਇੱਕ ਪਰਚਾ ਥਾਣਾ ਮੋੜ ਵਿਚ ਦਰਜ਼ ਹੈ, ਜਿਸਦੇ ਵਿਚ ਇਹ ਜੇਲ੍ਹ ਵੀ ਜਾ ਕੇ ਆਇਆ ਹੈ।
ਇਹ ਵੀ ਪੜ੍ਹੋ Moga CIA ਸਟਾਫ ਵੱਲੋ 5 ਪਿਸਟਲ, 06 ਮੈਗਜੀਨ ਅਤੇ 06 ਜਿੰਦਾ ਰੋਂਦ ਸਮੇਤ 2 ਵਿਅਕਤੀ ਕਾਬੂ
ਮੁਢਲੀ ਪੜਤਾਲ ਮੁਤਾਬਕ ਜੇਲ ਯਾਤਰਾ ਦੇ ਦੌਰਾਨ ਹੀ ਇਸਦੇ ਗੈਰ-ਸਮਾਜੀ ਅਨਸਰਾਂ ਨਾਲ ਸੰਪਰਕ ਹੋਇਆ ਤੇ ਹੁਣ ਪਤਾ ਲੱਗਿਆ ਹੈ ਕਿ ਇਸਦੇ ਕੋਲੋਂ ਬਰਾਮਦ ਹੋਏ ਪਿਸਤੌਲਾਂ ਦੀ ਡਿਲੀਵਰੀ ਕਰਨ ਲਈ ਹੀ ਆਇਆ ਸੀ ਤੇ ਇਸਦੇ ਬਦਲੇ ਹੈਂਡਲਰ ਵੱਲੋਂ ਇਸਨੂੰ 50 ਹਜ਼ਾਰ ਰੁਪਏ ਦਿੱਤੇ ਜਾਣੇ ਸਨ। ਇਸਦੇ ਵਿਰੁਧ ਥਾਣਾ ਸਿਵਲ ਲਾਈਨ ਵਿਖੇ ਪਰਚਾ ਦਰਜ਼ ਕੀਤਾ ਗਿਆ ਹੈ। ਪੁਲਿਸ ਨੇ ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ, ਜਿਸਤੋਂ ਬਾਅਦ ਇਸਦੇ ਹੈਂਡਲਰ ਬਾਰੇ ਪਤਾ ਲਗਾਇਆ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





