spot_img
spot_img

Bathinda Police ਵੱਲੋਂ ਭੁੱਚੋ ਮੰਡੀ ‘ਚ ਸਾਬਕਾ ਪ੍ਰਧਾਨ ਦੇ ਪੁੱਤਰ ‘ਤੇ ਹੋਏ ਹਮਲੇ ‘ਚ ਦੋ ਕਾਬੂ

Date:

spot_img

Bathinda News: Bathinda Police; ਨਗਰ ਕੋਂਸਲ ਭੁੱਚੋਂ ਮੰਡੀ ਦੇ ਸਾਬਕਾ ਪ੍ਰਧਾਨ ਉੱਪਰ ਪਿਛਲੇ ਦਿਨਾਂ ‘ਚ ਹੋਏ ਹਮਲੇ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸਤੋਂ ਇਲਾਵਾ ਇਸ ਘਟਨਾ ‘ਚ ਵਰਤੇ ਮੋਟਰਸਾਈਕਲ ਅਤੇ ਕਾਪੇ ਨੂੰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ.ਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਦਸਿਆ ਕਿ ਐੱਸ.ਐੱਸ.ਪੀ ਬਠਿੰਡਾ ਡਾ: ਜਯੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਡੀ.ਐੱਸ.ਪੀ ਭੁੱਚੋ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਥਾਣਾ ਨਥਾਣਾ ਦੀ ਚੌਂਕੀ ਭੁੱਚੋ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਮਿਤੀ 16.05.2026 ਨੂੰ ਪੁਲਿਸ ਕੋਲ ਆਦੇਸ਼ ਹਸਪਤਾਲ ਬਠਿੰਡਾ ਵੱਲੋਂ ਜੈਦੀਪ ਗਰਗ ਪੁੱਤਰ ਨਰਦੀਪ ਕੁਮਾਰ ਗਰਗ ਸੱਟਾਂ ਲੱਗਣ ਕਾਰਨ ਆਦੇਸ਼ ਹਸਪਤਾਲ ਦਾਖਲ ਹੋਣ ਸਬੰਧੀ ਇੱਕ ਰੁੱਕਾ ਹਾਸਲ ਹੋਇਆ ਸੀ । ਜਿਸ’ਤੇ ਮਿਤੀ 17-05-2026 ਨੂੰ ਬਿਆਨ ਕਲਮਬੰਦ ਕਰਕੇ ਨਾਮਲੂਮ ਵਿਅਕਤੀਆਂ ਖਿਲਾਫ ਉਕਤ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ । ਦੌਰਾਨੇ ਤਫਤੀਸ ਮਿਤੀ 21-05-2026 ਨੂੰ ਮੁਕੱਦਮਾ ਨੂੰ ਟਰੇਸ ਕਰਕੇ ਮੁਕੱਦਮਾ ਵਿੱਚ ਚਾਰ ਵਿਅਕਤੀਆਂ ਸੁੰਦਰ ਸਿੰਘ ਉਰਫ ਖੁਸ਼ੀ ਪੁੱਤਰ ਕੁਲਦੀਪ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ ਭੁੱਚੋ ਮੰਡੀ ਜਿਲ੍ਹਾ ਬਠਿੰਡਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਵਰਮਾ ਬਸਤੀ ਵਾਰਡ ਨੰਬਰ 07 ਭੁੱਚੋ ਮੰਡੀ ਜਿਲ੍ਹਾ ਬਠਿੰਡਾ, ਕਰਨ ਸਿੰਂਘ ਉਰਫ ਫਿਰੰਗੀ ਪੁੱਤਰ ਮਹਾਂਵੀਰ ਵਾਸੀ ਭੁੱਚੋ ਮੰਡੀ ਅਤੇ ਭੰਗੂ ਵਾਸੀ ਭੁੱਚੋ ਮੰਡੀ ਨੂੰ ਨਾਮਜ਼ਦ ਕੀਤਾ ਗਿਆ ।ਜਿਹਨਾਂ ਵਿੱਚੋਂ ਦੋ ਵਿਅਕਤੀਆਂ ਸੁੰਦਰ ਸਿੰਘ ਉਰਫ ਖੁਸ਼ੀ ਅਤੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਉਕਤਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ 👉 ਪੰਜਾਬ ਸਰਕਾਰ ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਦੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰੇ:ਜੋਗਿੰਦਰ ਸਿੰਘ ਉਗਰਾਹਾਂ

ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਲਹਿਰਾ ਬੇਗਾ ਰੋਡ ਪਰ ਆਪਣੇ ਮੋਟਰ ਸਾਈਕਲ ਪਰ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਸਕਾਰਪੀਓ ਗੱਡੀ ਵਿੱਚ ਇੱਕ ਵਿਅਕਤੀ ਨਸ਼ੇ ਦਾ ਸੇਵਨ ਕਰ ਰਿਹਾ ਸੀ ਜਦੋਂ ਉਹ ਉਸ ਕੋਲ ਪੁੱਜੇ ਤਾਂ ੳੇਸ ਨੂੰ ਭੁਲੇਖਾ ਪਿਆ ਕਿ ਉਹਨਾਂ ਦਾ ਮੋਟਰ ਸਾਈਕਲ ਗੱਡੀ ਵਿੱਚ ਲੱਗਾ ਉਸ ਨੇ ਗੱਡੀ ਵਿਚੋਂ ਬਾਹਰ ਨਿਕਲ ਕੇ ਗਾਲ ਕੱਢੀ ਅਤੇ ਤੂੰ-ਤੂੰ, ਮੈਂ-ਮੈਂ ਹੋ ਗਈ। ਉਕਤ ਵਿਅਕਤੀ ਵੀ ਨਸ਼ੇ ਦੀ ਹਾਲਤ ਵਿੱਚ ਸਨ ਜਿਹਨਾਂ ਵਿੱਚੋਂ ਇੱਕ ਵਿਅਕਤੀ ਨੇ ਕਾਪੇ ਦਾ ਵਾਰ ਉਸ ਦੇ ਸਿਰ ਪਰ ਕਰ ਦਿੱਤਾ। ਜਿਸ ਨਾਲ ਉਹ ਥੱਲੇ ਡਿੱਗ ਗਿਆ ਅਤੇ ੳੇੁਹ ਆਪ ਮੌਕਾ ਤੋਂ ਭੱਜ ਗਏ।ਉਹਨਾਂ ਨੂੰ ਅਗਲੇ ਦਿਨ ਸਵੇਰੇ ਪਤਾ ਲੱਗਾ ਕਿ ਜਿਸ ਨਾਲ ਉਹਨਾ ਦੀ ਰਾਤ ਲੜਾਈ ਹੋਈ ਹੈ ਉਹ ਕੌਣ ਹੈ ।ਦੌਰਾਨੇ ਤਫਤੀਸ ਗੁਰਪ੍ਰੀਤ ਸਿੰਘ ਉਕਤ ਖਿਲਾਫ ਮੁੰਬਈ ਵਿਖੇ ਏ.ਟੀ.ਐਮ. ਤੋੜ ਕੇ ਕੈਸ਼ ਚੋਰੀ ਕਰਨ ਸਬੰਧੀ ਦੋ ਮੁਕੱਦਮੇ ਥਾਣਾ ਨਹਿਰੂ ਨਗਰ ਮੁੰਬਈ ਵਿਖੇ 03 ਲੱਖ ਕੈਸ਼ ਚੋਰੀ ਕਰਨ ਅਤੇ ਥਾਣਾ ਗਾਟ ਕਪੂਰ ਮੁੰਬਈ ਵਿਖੇ 09 ਲੱਖ ਕੈਸ਼ ਚੋਰੀ ਕਰਨ ਸਬੰਧੀ ਜੁਲਾਈ 2025 ਵਿੱਚ ਦਰਜ਼ ਹੋਣੇ ਪਾਏ ਗਏ ਹਨ। ਪੁਲਿਸ ਅਧਿਕਾਰੀ ਮੁਤਾਬਕ ਗ੍ਰਿਫਤਾਰ ਵਿਅਕਤੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਦੂਸਰੇ ਵਿਅਕਤੀਆਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

करनाल में जिला विकास समन्वय एवं निगरानी समिति की बैठक

👉केंद्र व राज्य सरकार की जन कल्याणकारी योजनाओं का...