ਬਠਿੰਡਾ, 1 ਜਨਵਰੀ: ਜ਼ਿਲ੍ਹਾ ਪੁਲਿਸ ਵਲੋਂ ਗੈਰ-ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਹਨੇਰੀ ਰਾਤ ’ਚ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਡਿਟੈਕਟਿਵ ਅਜੈ ਗਾਂਧੀ ਨੇ ਦਸਿਆ ਕਿ ਪਿਛਲੇ ਕੁੱਝ ਦਿਨਾਂ ਤਲਵੰਡੀ ਸਾਬੋ ਇਲਾਕੇ ਵਿਚ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਸਰਗਰਮ ਸੀ, ਜਿਸਨੂੰ ਕਾਬੂ ਕਰਨ ਲਈ ਐਸ.ਐਸ.ਪੀ ਦੀਆਂ ਹਿਦਾਇਤਾਂ ‘ਤੇ ਸੀ.ਆਈ.ਏ. ਸਟਾਫ-2 ਬਠਿੰਡਾ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਮੁਖਬਰੀ ਦੇ ਅਧਾਰ ’ਤੇ ਸਥਾਨਕ ਗਰੋਥ ਸੈਂਟਰ ਦੇ ਕੋਲੋਂ ਗੁਰਵਿੰਦਰ ਸਿੰਘ ਉਰਫ ਡੈਵਿਲ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ੳੇਰਫ ਮੋਟਾ, ਗੁਰਮੀਤ ਸਿੰਘ ਉਰਫ ਰਾਜੂ ਨਾਂ ਦੇ ਨੌਜਵਾਨਾਂ ਨੂੰੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ।
ਬਠਿੰਡਾ ਪੁਲਿਸ ਵੱਲੋਂ ਨਵੇਂ ਸਾਲ ਦੀ ਰਾਤ ਮੌਕੇ ਵੱਡੀ ਕਾਰਵਾਈ, ਢਾਬਿਆਂ ’ਤੇ ਡੀਜ਼ਲ ਚੋਰ ਗਿਰੋਹ ਦਾ ਪਰਦਾਫ਼ਾਸ
ਕਥਿਤ ਦੋਸ਼ੀਆਂ ਨੇ ਦੌਰਾਨੇ ਪੁੱਛਗਿੱਛ ਮੰਨਿਆਂ ਕਿ ਉਨ੍ਹਾਂ ਵਲੋਂ ਪਿਛਲੇ ਕੁੱਝ ਦਿਨਾਂ ’ਚ ਹੀ ਰਾਹਗੀਰਾਂ ਨੂੰ ਲੁੱਟਣ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇੰਨ੍ਹਾਂ ਵਿਚ 9 ਦਸੰਬਰ ਨੂੰ ਪਿੰਡ ਜੱਜਲ ਤੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਪਾਸੋਂ ਇੱਕ ਮੋਟਰਸਾਈਕਲ ਪਲੈਟਿਨਾ, ਮੋਬਾਈਲ ਫੋਨ ਅਤੇ 1200 ਰੁਪਏ ਖੋਹੇ ਸਨ। ਇਸ ਸਬੰਧ ਵਿਚ ਥਾਣਾ ਰਾਮਾ ਵਲੋਂ ਪਰਚਾ ਦਰਜ਼ ਕੀਤਾ ਗਿਆ ਸੀ। ਇਸੇ ਤਰ੍ਹਾਂ 2 ਦਸੰਬਰ ਨੂੰ ਪਿੰਡ ਭਾਗੀਵਾਂਦਰ ਤੋਂ ਵੀ ਤੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਪਾਸੋਂ ਇੱਕ ਮੋਟਰਸਾਈਕਲ, 1 ਮੋਬਾਈਲ ਫੋਨ ਅਤੇ 2500 ਰੁਪਏ ਨਕਦੀ ਖੋਹੀ ਸੀ। ਇਸ ਮਾਮਲੇ ਵਿਚ ਤਲਵੰਡੀ ਸਾਬੋ ਪੁਲਿਸ ਵਲੋਂ ਕੇਸ ਦਰਜ਼ ਕੀਤਾ ਗਿਆ ਸੀ।
ਮਹਿਰਾਜ ਤੋਂ ਬਾਅਦ ਮੁੜ ਨਵੇਂ ਸਾਲ ’ਚ ਨਵਜੋਤ ਸਿੱਧੂ ਬਠਿੰਡਾ ਵਿਚ ਕਰਨਗੇ ਰੈਲੀ
ਐਸ.ਪੀ ਨੇ ਦਸਿਆ ਕਿ ਦੌਰਾਨੇ ਤਫਤੀਸ਼ ਇਹ ਗੱਲ ਵੀ ਸਾਹਮਣੇ ਆਈ ਕਿ ਕਥਿਤ ਦੋਸ਼ੀ, ਜਿੰਨ੍ਹਾਂ ਦੇ ਨਾਲ ਇੱਕ ਹੋਰ ਮੁਲਜਮ ਗੁੰਨੂ ਰਾਮ ਵਾਸੀ ਪਿੰਡ ਜੱਜਲ, ਜੋਕਿ ਹਾਲੇ ਫ਼ਰਾਰ ਹੈ, ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਹਗੀਰਾਂ ਨੂੰ ਡਰਾਉਣ ਦੇ ਲਈ ਉਨ੍ਹਾਂ ਦੀ ਕੁੱਟਮਾਰ ਕਰਦੇ ਸਨ ਤੇ ਫ਼ਿਰ ਉਹਨਾਂ ਕੋਲੋਂ ਕੀਮਤੀ ਸਮਾਨ ਖੋਹ ਲੈਂਦੇ ਸਨ। ਲੁੱਟਖੋਹ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਗੁਰਮੀਤ ਸਿੰਘ ਉਰਫ ਰਾਜੂ ਕੋਲ ਠਹਿਰਦੇ ਸਨ। ਜਦੋਂਕਿ ਚੋਰੀ ਦਾ ਮਾਲ ਅੱਗੇ ਵੇਚਣ ਲਈ ਵੀ ਉਸਦੇ ਕੋਲ ਹੀ ਰੱਖਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਜਾਰੀ ਹੈ।
Share the post "ਬਠਿੰਡਾ ਪੁਲਿਸ ਵਲੋਂ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ, ਚਾਰ ਗ੍ਰਿਫਤਾਰ"