ਬਠਿੰਡਾ,31 ਦਸੰਬਰ: ਜ਼ਿਲ੍ਹਾ ਪੁਲਿਸ ਵਲੋਂ ਗੈਰ-ਸਮਾਜੀ ਅਨਸਰਾਂ ਵਿਰੁਧ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਵਿੱਢੀ ਮੁਹਿੰਮ ਤਹਿਤ ਏਟੀਐਮ ਨੂੰ ਲੁੱਟਣ ਦੀ ਕੋਸਿਸ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇੱਥੇ ਅੱਜ ਜਾਣਕਾਰੀ ਦਿੰਦਿਆਂ ਐਸ.ਪੀ ਸਿਟੀ ਨਰਿੰਦਰ ਸਿੰਘ, ਡੀਐਸਪੀ ਦਿਹਾਤੀ ਹਿਨਾ ਗੁਪਤਾ ਅਤੇ ਐਸ.ਐਚ.ਓ ਨੰਦਗੜ੍ਹ ਨੇ ਦਸਿਆ ਕਿ ਅੱਜ ਸਵੇਰੇ ਕਰੀਬ 04.00 ਵਜੇ ਥਾਣਾ ਨੰਦਗੜ ਪੁਲਿਸ ਨੂੰ ਸੂਚਨਾਂ ਮਿਲੀ ਸੀ ਕਿ ਕੁੱਝ ਵਿਅਕਤੀਆਂ ਵੱਲੋ ਐਸ.ਬੀ.ਆਈ ਬੈਂਕ ਬ੍ਰਾਂਚ ਘੁੱਦਾ ਵਿਖੇ ਲੱਗੇ ਏ.ਟੀ.ਐਮ ਦੀ ਭੰਨਤੋੜ ਕਰਕੇ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪੰਜਾਬ ਪੁਲਿਸ ਵੱਲੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼
ਘਟਨਾ ਦਾ ਪਤਾ ਲੱਗਣ ’ਤੇ ਮੁੱਖ ਅਫਸਰ ਥਾਣਾ ਨੰਦਗੜ੍ਹ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ। ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਇੰਨ੍ਹਾਂ ਲੁਟੇਰਿਆਂ ਨੇ ਏ.ਟੀ.ਐਮ ਅਤੇ ਬੈਂਕ ਦੇ ਅੱਗੇ ਲੱਗੇ ਕੈਮਰਿਆਂ ਉਪਰ ਕਾਲੇ ਰੰਗ ਦੀ ਸਪਰੇਅ ਕਰਕੇ ਬੈਂਕ ਦੇ ਹੂਟਰ-ਸਾਇਰਨ ਦੀਆਂ ਤਾਰਾ ਕੱਟ ਦਿੱਤੀਆਂ ਅਤੇ ਕੇ, ਏ.ਟੀ.ਐਮ ਦੇ ਨਟ ਬੋਲਟ ਖੋਲਕੇ ਉਸ ਵਿੱਚੋ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਇਸ ਘਟਨਾ ਨੂੰ ਟਰੇਸ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਪਤਾ ਲੱਗਿਆ ਕਿ ਇਸ ਵਾਰਦਾਤ ਨੂੰ ਅਰਸ਼ਦੀਪ ਸਿੰਘ , ਕਮਲਦੀਪ ਸ਼ਰਮਾ ਵਾਸੀਆਨ ਪਿੰਡ ਘੁੱਦਾ ਅਤੇ ਗੁਰਵੀਰ ਸਿੰਘ ਉਰਫ ਗੁਰੀ ਵਾਸੀ ਪਿੰਡ ਜੰਗੀਰਾਣਾ ਜਿਲ੍ਹਾ ਬਠਿੰਡਾ ਨੇ ਮਿਲ ਕੇ ਅੰਜਾਮ ਦਿੱਤਾ ਹੈ।
ਪੰਜਾਬ ‘ਚ 1 ਜਨਵਰੀ ਨੂੰ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ
ਪੁਲਿਸ ਨੇ ਇਸ ਸੂਚਨਾ ਦੇ ਆਧਾਰ ’ਤੇ ਉਕਤ ਤਿੰਨਾਂ ਵਿਰੁਧ ਮੁਕੱਦਮਾ ਨੰਬਰ 119 ਮਿਤੀ 31/12/2023 ਅ/ਧ 457,380,511,427 ਹਿੰ:ਦੰ: ਥਾਣਾ ਨੰਦਗੜ ਦਰਜ਼ ਕਰਨ ਤੋਂਬਾਅਦ ਇੰਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਇਸਤੋਂ ਇਲਾਵਾ ਵਾਰਦਾਤ ਸਮੇ ਵਰਤੇ ਗਏ ਹਥਿਆਰਾਂ ਨੂੰ ਵੀ ਬਰਾਮਦ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਵੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ ਕਿ ਇਸਤੋਂ ਪਹਿਲਾਂ ਵੀ ਇੰਨ੍ਹਾਂ ਕੋਈ ਵਾਰਦਾਤ ਕੀਤੀ ਹੈ।
Share the post "ਬਠਿੰਡਾ ਪੁਲਿਸ ਵਲੋਂ ਏਟੀਐਮ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 12 ਘੰਟੇ ਦੇ ਅੰਦਰ ਅੰਦਰ ਕਾਬੂ"