Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਅਪਰਾਧ ਜਗਤ

ਕੜਾਕੇ ਦੀ ਠੰਢ ਵਿੱਚ ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਚਲਾਇਆ ਕਾਸਕੋ ਅਪਰੇਸ਼ਨ

9 Views
ਨਸ਼ਾ ਤਸਕਰੀ ਲਈ ਮਸ਼ਹੂਰ ਥਾਵਾਂ ਦੀ ਕੀਤੀ ਅਚਨਚੇਤ ਚੈਕਿੰਗ 
ਬਠਿੰਡਾ,8 ਜਨਵਰੀ: ਪੰਜਾਬ ਪੁਲਿਸ ਦੇ ਮੁਖੀ ਦੀਆਂ ਹਿਦਾਇਤਾਂ ਦੇ ਚਲਦਿਆਂ ਜਿਲਾ ਬਠਿੰਡਾ ਦੀ ਪੁਲਿਸ ਵੱਲੋਂ ਸੋਮਵਾਰ ਸਵੇਰੇ ਦਿਨ ਚੜਦੇ ਹੀ ਕੜਾਕੇ ਦੀ ਠੰਡ ਵਿੱਚ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਸਕੋ ਆਪਰੇਸ਼ਨ ਚਲਾਇਆ ਗਿਆ। ਇਸ ਅਪਰੇਸ਼ਨ ਦੌਰਾਨ ਜਿਲੇ ਦੀਆਂ ਉਹਨਾਂ ਵੱਖ-ਵੱਖ ਥਾਵਾਂ, ਜਿਹੜੀਆਂ ਨਸ਼ਾ ਤਸਕਰੀ ਲਈ ਮਸ਼ਹੂਰ ਹਨ, ਵਿੱਚ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਦੌਰਾਨ ਪੁਲਿਸ ਵੱਲੋਂ ਡੁੰਘਾਈ ਦੇ ਨਾਲ ਸਬੰਧਤ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਕੁਝ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਬਠਿੰਡਾ ਸ਼ਹਿਰ ਦੇ ਧੋਬਿਆਣਾ ਬਸਤੀ ਅਤੇ ਸੰਗਤ ਦੀ ਨਰਸਿੰਗ ਕਲੋਨੀ ਤੋਂ ਇਲਾਵਾ ਹੋਰ ਕਈ ਥਾਵਾਂ ‘ਤੇ ਅਜਿਹਾ ਅਪਰੇਸ਼ਨ ਚਲਾਇਆ ਗਿਆ ਹੈ। ਬਠਿੰਡਾ ਦੇ ਧੋਬਿਆਣਾ ਬਸਤੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਇਹ ਅਪਰੇਸ਼ਨ ਚਲਾਇਆ ਜਾ ਰਿਹਾ ਹੈ।
ਇਸਦੇ ਵਿੱਚ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਸਰਚ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬਠਿੰਡਾ ਪੁਲਿਸ ਵੱਲੋਂ ਇੱਥੇ ਧੋਬੀਆਣਾ ਬਸਤੀ ‘ਚ ਜਿੱਥੇ ਡਰੱਗਸ ਦੇ ਹੋਟ ਸਪੋਟ ਆ, ਉੱਥੇ ਇਹ ਕਾਸਕੋ ਆਪਰੇਸ਼ਨ ਚਲਾਇਆ ਗਿਆ। ਐਸ ਐਸ ਪੀ ਨੇ ਅੱਗੇ ਦੱਸਿਆ ਕਿ ਜਿੱਥੇ ਡਰਗਸ ਜਿਆਦਾ ਵਿਕਦਾ ਸੀ ਜਾਂ ਜਿੱਥੇ ਜਿੱਥੇ ਵੀ ਡਰਗਸ ਰਿਲੇਟਡ ਚਿੱਟੇ ਰਿਲੇਟਡ ਜਾਂ ਹੋਰ ਡਰੱਗਸ ਰਿਲੇਟਡ ਸ਼ਿਕਾਇਤਾਂ ਸਨ, ਉੱਥੇ ਉਹਨਾਂ ਘਰਾਂ ਦੀ ਤਸਦੀਕ ਕਰਕੇ ਇਹ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੇ ਵਹੀਕਲਸ ਦੀ ਵੀ ਜਾਂਚ ਕੀਤੀ ਗਈ ਹੈ।

Related posts

ਸੀਆਈਏ-2 ਸਟਾਫ਼ ਵੱਲੋਂ 28000 ਨਸ਼ੀਲੀਆਂ ਗੋਲੀਆਂ ਦਾ ਵੱਡਾ ਜਖ਼ੀਰਾ ਬਰਾਮਦ, 3 ਕਾਬੂ

punjabusernewssite

Big Breking News: ਪਲਾਟ ਮਾਮਲਾ, ਮਨਪ੍ਰੀਤ ਬਾਦਲ ਸਹਿਤ ਅੱਧੀ ਦਰਜਨ ਜਣਿਆਂ ਵਿਰੁੱਧ ਪਰਚਾ ਦਰਜ

punjabusernewssite

ਟਰਾਲੀ ਵਿਚ ਪੰਜ ਕੁਇੰਟਲ ਭੁੱਕੀ ਲੱਦੀ ਜਾਂਦਾ ਇੱਕ ਵਿਅਕਤੀ ਕਾਬੂ

punjabusernewssite