ਨਸ਼ਾ ਤਸਕਰੀ ਲਈ ਮਸ਼ਹੂਰ ਥਾਵਾਂ ਦੀ ਕੀਤੀ ਅਚਨਚੇਤ ਚੈਕਿੰਗ
ਬਠਿੰਡਾ,8 ਜਨਵਰੀ: ਪੰਜਾਬ ਪੁਲਿਸ ਦੇ ਮੁਖੀ ਦੀਆਂ ਹਿਦਾਇਤਾਂ ਦੇ ਚਲਦਿਆਂ ਜਿਲਾ ਬਠਿੰਡਾ ਦੀ ਪੁਲਿਸ ਵੱਲੋਂ ਸੋਮਵਾਰ ਸਵੇਰੇ ਦਿਨ ਚੜਦੇ ਹੀ ਕੜਾਕੇ ਦੀ ਠੰਡ ਵਿੱਚ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਸਕੋ ਆਪਰੇਸ਼ਨ ਚਲਾਇਆ ਗਿਆ। ਇਸ ਅਪਰੇਸ਼ਨ ਦੌਰਾਨ ਜਿਲੇ ਦੀਆਂ ਉਹਨਾਂ ਵੱਖ-ਵੱਖ ਥਾਵਾਂ, ਜਿਹੜੀਆਂ ਨਸ਼ਾ ਤਸਕਰੀ ਲਈ ਮਸ਼ਹੂਰ ਹਨ, ਵਿੱਚ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਦੌਰਾਨ ਪੁਲਿਸ ਵੱਲੋਂ ਡੁੰਘਾਈ ਦੇ ਨਾਲ ਸਬੰਧਤ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਕੁਝ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਬਠਿੰਡਾ ਸ਼ਹਿਰ ਦੇ ਧੋਬਿਆਣਾ ਬਸਤੀ ਅਤੇ ਸੰਗਤ ਦੀ ਨਰਸਿੰਗ ਕਲੋਨੀ ਤੋਂ ਇਲਾਵਾ ਹੋਰ ਕਈ ਥਾਵਾਂ ‘ਤੇ ਅਜਿਹਾ ਅਪਰੇਸ਼ਨ ਚਲਾਇਆ ਗਿਆ ਹੈ। ਬਠਿੰਡਾ ਦੇ ਧੋਬਿਆਣਾ ਬਸਤੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਇਹ ਅਪਰੇਸ਼ਨ ਚਲਾਇਆ ਜਾ ਰਿਹਾ ਹੈ।
ਇਸਦੇ ਵਿੱਚ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਸਰਚ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬਠਿੰਡਾ ਪੁਲਿਸ ਵੱਲੋਂ ਇੱਥੇ ਧੋਬੀਆਣਾ ਬਸਤੀ ‘ਚ ਜਿੱਥੇ ਡਰੱਗਸ ਦੇ ਹੋਟ ਸਪੋਟ ਆ, ਉੱਥੇ ਇਹ ਕਾਸਕੋ ਆਪਰੇਸ਼ਨ ਚਲਾਇਆ ਗਿਆ। ਐਸ ਐਸ ਪੀ ਨੇ ਅੱਗੇ ਦੱਸਿਆ ਕਿ ਜਿੱਥੇ ਡਰਗਸ ਜਿਆਦਾ ਵਿਕਦਾ ਸੀ ਜਾਂ ਜਿੱਥੇ ਜਿੱਥੇ ਵੀ ਡਰਗਸ ਰਿਲੇਟਡ ਚਿੱਟੇ ਰਿਲੇਟਡ ਜਾਂ ਹੋਰ ਡਰੱਗਸ ਰਿਲੇਟਡ ਸ਼ਿਕਾਇਤਾਂ ਸਨ, ਉੱਥੇ ਉਹਨਾਂ ਘਰਾਂ ਦੀ ਤਸਦੀਕ ਕਰਕੇ ਇਹ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੇ ਵਹੀਕਲਸ ਦੀ ਵੀ ਜਾਂਚ ਕੀਤੀ ਗਈ ਹੈ।
Share the post "ਕੜਾਕੇ ਦੀ ਠੰਢ ਵਿੱਚ ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਚਲਾਇਆ ਕਾਸਕੋ ਅਪਰੇਸ਼ਨ"