👉ਖ਼ੋਲੀ ਵਿਭਾਗੀ ਜਾਂਚ, ਗੁੱਸੇ ’ਚ ਆਏ ਲੋਕਾਂ ਨੇ ਚੌਂਕੀ ਅੱਗੇ ਲਗਾਇਆ ਸੀ ਧਰਨਾ
Bathinda News: ਹਾਲੇ ਇੱਕ ਹਫ਼ਤਾ ਪਹਿਲਾਂ ਸੀਆਈਏ-2 ਸਟਾਫ਼ ਦੇ ਵਿਚ ਕਥਿਤ ਤੌਰ ’ਤੇ ਇੱਕ ਨੌਜਵਾਨ ਦੀ ਪੁਲਿਸ ਤਸਦੱਦ ਨਾਲ ਹੋਈ ਮੌਤ ਦੇ ਮਾਮਲੇ ਵਿਚ ਬਦਨਾਮੀ ਝੱਲ ਰਹੀ ਬਠਿੰਡਾ ਪੁਲਿਸ ਮੁੜ ਵਿਵਾਦਾਂ ’ਚ ਆ ਗਈ ਹੈ। ਹੁਣ ਬਠਿੰਡਾ ਦੇ ਥਾਣਾ ਕੈਨਾਲ ਕਲੌਨੀ ਅਧੀਨ ਆਉਂਦੀ ਚੌਕੀ ਵਰਧਮਾਨ ਦੇ ਇੰਚਾਰਜ਼ ਥਾਣੇਦਾਰ ਮਨਜੀਤ ਸਿੰਘ ਵੱਲੋਂ ਸਾਥੀ ਪੁਲਿਸ ਮੁਲਾਜਮਾਂ ਦੀ ਮੱਦਦ ਨਾਲ ਆਟੋ ਚਾਲਕ ਵਾਲੇ ਵਿਰੁਧ ਸਿਕਾਇਤ ਲੈ ਕੇ ਚੌਕੀ ’ਚ ਆਏ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਉਸਦੀ ਦਸਤਾਰ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਤੋਂ ਬਾਅਦ ਥਾਣੇਦਾਰ ਵੱਲੋਂ ਹੀ ਕਾਨੂੰਨ ਹੱਥ ’ਚ ਲੈਣ ਤੋਂ ਭੜਕੇ ਲੋਕਾਂ ਵੱਲੋਂ ਚੌਕੀ ਅੱਗੇ ਧਰਨਾ ਲਗਾ ਦਿੱਤਾ।
ਇਹ ਵੀ ਪੜ੍ਹੋ ਭ੍ਰਿਸ਼ਟਾਚਾਰ ਵਿਰੁੱਧ ਜੰਗ: 10 ਲੱਖ ਰੁਪਏ ਰਿਸ਼ਵਤ ਲੈਂਦਾ ਚਾਰਟਰਡ ਅਕਾਊਂਟੈਂਟ ਵਿਜੀਲੈਂਸ ਵੱਲੋਂ ਕਾਬੂ
ਆਪਣੀ ‘ਰੁੱਖੀ ਤੇ ਉੱਚੀ’ ਬੋਲਬਾਣੀ ਕਰਕੇ ਹਮੇਸ਼ਾ ਵਿਵਾਦਾਂ ’ਚ ਰਹਿਣ ਵਾਲੇ ਉਕਤ ਥਾਣੇਦਾਰ ਦੀ ਇਸ ਧੱਕੇਸ਼ਾਹੀ ਦਾ ਪਤਾ ਲੱਗਦੇ ਹੀ ਇਲਾਕੇ ਦੇ ਕੌਸਲਰ ਤੋਂ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਤੇ ਅਕਾਲੀ ਦਲ ਦੇ ਆਗੂ ਜਗਦੀਪ ਸਿੰਘ ਗਹਿਰੀ ਸਹਿਤ ਹੋਰ ਮੋਹਤਬਰ ਲੋਕ ਵੀ ਮੌਕੇ ’ਤੇ ਪੁੱਜ ਗਏ। ਜਿਸਤੋਂ ਬਾਅਦ ਡੀਐਸਪੀ ਹਰਬੰਸ ਸਿੰਘ ਧਾਲੀਵਾਲ ਤੇ ਥਾਣਾ ਕੈਨਾਲ ਕਲੌਨੀ ਦੇ ਐਸਐਚਓ ਹਰਜੀਵਨ ਸਿੰਘ ਨੇ ਚੌਂਕੀ ’ਚ ਪੁੱਜ ਕੇ ਮੌਕਾ ਸੰਭਾਲਿਆ ਤੇ ਮਾਮਲਾ ਐਸ.ਐਸ.ਪੀ ਦੇ ਧਿਆਨ ਵਿਚ ਲਿਆਂਦਾ। ਐਸਐਸਪੀ ਅਮਨੀਤ ਕੌਂਡਲ ਨੇ ਇਸ ਪੱਤਰਕਾਰ ਨੂੰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ, ‘‘ ਮੁਢਲੀ ਜਾਣਕਾਰੀ ਤੋਂ ਤੁਰੰਤ ਬਾਅਦ ਚੌਂਕੀ ਇੰਚਾਰਜ਼ ਮਨਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਉਸਦੇ ਵਿਰੁਧ ਵਿਭਾਗੀ ਪੜਤਾਲ ਦੇ ਵੀ ਆਦੇਸ਼ ਦਿੱਤੇ ਗਏ ਹਨ। ’’
ਇਹ ਵੀ ਪੜ੍ਹੋ ਬਠਿੰਡਾ ’ਚ ਕੈਨੇਡਾ ਬੈਠੀ ਪਤਨੀ ਦੀ ਬੇਵਫ਼ਾਈ ਤੋਂ ਦੁਖੀ ਹੋ ਕੇ ਪਤੀ ਨੇ ਕੀਤੀ ਆ.ਤਮ+ਹੱ.ਤਿਆ
ਉਧਰ, ਪਤਾ ਚੱਲਿਆ ਹੈ ਕਿ ਪੀੜਤ ਵਿਅਕਤੀ ਅਮਨਦੀਪ ਸਿੰਘ ਕੋਚੀ ਵਾਸੀ ਅਮਰਪੁਰਾ ਵੱਲੋਂ ਅੱਜ ਬਠਿੰਡਾ ਦੇ ਹਸਪਤਾਲ ਵਿਚ ਪੁਲਿਸ ਵੱਲੋਂ ਕੀਤੀ ਕੁੱਟਮਾਰ ਦਾ ਮੈਡੀਕਲ ਕਰਵਾਇਆ ਗਿਆ, ਜਿਸਦੇ ਵਿਚ ਕੁੱਝ ਸੱਟਾਂ ਦੇ ਨਿਸ਼ਾਨ ਵੀ ਹਨ। ਮਿਲੀ ਸੂਚਨਾ ਦੇ ਮੁਤਾਬਕ ਬੀਤੇ ਕੱਲ ਦੁਪਿਹਰ ਕਰੀਬ 3 ਵਜੇਂ ਅਮਨਦੀਪ ਦਾ ਪੁੱਤਰ ਹਰਸ਼ਦੀਪ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਇਸ ਦੌਰਾਨ ਇੱਕ ਆਟੋ-ਚਾਲਕ ਨੇ ਅਚਾਨਕ ਕੱਟ ਮਾਰ ਦਿੱਤਾ। ਜਿਸਦੇ ਚੱਲਦੇ ਉਨ੍ਹਾਂ ਦਾ ਮੋਟਰਸਾਈਕਲ ਆਟੋ ਵਿਚ ਜਾ ਵੱਜਿਆ। ਇਸ ਦੌਰਾਨ ਹੋਏ ਵਿਵਾਦ ’ਚ ਹਰਸ਼ਦੀਪ ਨੇ ਜਦ ਪੀਸੀਆਰ ’ਤੇ ਫ਼ੋਨ ਕਰਕੇ ਆਟੋ-ਚਾਲਕ ਦੀ ਸਿਕਾਇਤ ਕੀਤੀ ਤਾਂ ਮੌਕੇ ’ਤੇ ਪੁੱਜੇ ਥਾਣੈਦਾਰ ਰਾਮ ਸਰੂਪ ਨੇ ਇਸਦੀ ਸਿਕਾਇਤ ਥਾਣੇ ਵਿਚ ਕਰਨ ਨੂੰ ਕਹਿ ਦਿੱਤਾ।
ਇਹ ਵੀ ਪੜ੍ਹੋ CIA Staff ਦਾ Sub Inspector 30,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਪੀੜਤ ਨੌਜਵਾਨ ਮੁਤਾਬਕ ਉਸਤੋਂ ਬਾਅਦ ਉਹ ਆਪਣੇ ਪਿਤਾ ਅਮਨਦੀਪ ਸਿੰਘ ਨਾਲ ਵਰਧਮਾਨ ਚੌਂਕੀ ਪੁੱਜ ਗਏ ਤੇ ਜਿੱਥੇ ਮੌਕੇ ’ਤੇ ਹਾਜ਼ਰ ਇੰਚਾਰਜ਼ ਮਨਜੀਤ ਸਿੰਘ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਹਰਸ਼ਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਇਸ ਦੌਰਾਨ ਤੈਸ਼ ਵਿਚ ਆਏ ਥਾਣੇਦਾਰ ਨੇ ਸਾਥੀ ਪੁਲਿਸ ਮੁਲਾਜਮਾਂ ਦੀ ਮੱਦਦ ਨਾਲ ਉਸਦੇ ਸਾਹਮਣੇ ਹੀ ਉਸਦੇ ਪਿਤਾ ਅਮਨਦੀਪ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਸਨੂੰ ਚੌਂਕੀ ਵਿਚੋਂ ਬਾਹਰ ਕੱਢ ਦਿੱਤਾ। ਭਾਰਤੀ ਜਨਤਾ ਪਾਰਟੀ ਦੇ ਯੂਵਾ ਮੋਰਚੇ ਦੇ ਮੰਡਲ ਪ੍ਰਧਾਨ ਮਨੀਸ਼ ਨੇ ਵੀ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਜਦ ਪੀੜਤ ਦੇ ਲੜਕੇ ਵੱਲੋਂ ਦੱਸਣ ’ਤੇ ਉਸ ਸਹਿਤ ਕੁੱਝ ਹੋਰ ਲੋਕ ਮੌਕੇ ’ਤੇ ਪੁੱਜੇ ਤਾਂ ਪੁਲਿਸ ਵੱਲੋਂ ਅਮਨਦੀਪ ਸਿੰਘ ਦੀ ਕੁੱਟਮਾਰ ਜਾਰੀ ਸੀ ਤੇ ਉਸ ਦੀਆਂ ਚੀਕਾਂ ਬਾਹਰ ਤੱਕ ਸੁਣਾਈ ਦੇ ਰਹੀਆਂ ਸਨ। ਫ਼ਿਲਹਾਲ ਇਸ ਮਾਮਲੇ ਤੋਂ ਬਾਅਦ ਪੁਲਿਸ ਦੀ ਕਾਰਜ਼ਸੈਲੀ ’ਤੇ ਸਵਾਲ ਉੱਠਣੇ ਖੜੇ ਹੋ ਗਏ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





