ਬਠਿੰਡਾ ਪੁਲਿਸ ਨੇ ਕਿਲੋ ਅਫ਼ੀਮ ਸਹਿਤ ਚੁੱਕਿਆ ਟਰੱਕ ਡਰਾਈਵਰ

0
24

ਬਠਿੰਡਾ, 17 ਨਵੰਬਰ: ਪੰਜਾਬ-ਹਰਿਆਣਾ ਬਾਰਡਰ ’ਤੇ ਸਥਿਤ ਡੂੰਮਵਾਲੀ ਚੈਕ ਪੋਸਟ ’ਤੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਸੰਗਤ ਦੀ ਪੁਲਿਸ ਵੱਲੋਂ ਕੀਤੀ ਇੱਕ ਵੱਡੀ ਕਾਰਵਾਈ ਦੌਰਾਨ ਇੱਕ ਟਰਾਲੇ ਡਰਾਈਵਰ ਨੂੰ ਇੱਕ ਕਿਲੋ ਅਫ਼ੀਮ ਸਹਿਤ ਕਾਬੂ ਕੀਤਾ ਗਿਆ ਹੈ। ਰਾਜਸਥਾਨ ਤੋਂ ਆਇਆ ਇਹ ਟਰਾਲਾ ਡਰਾਈਵਰ ਕਾਗਜ਼ਾਂ ਦੇ ਵਿਚ ਲੁਕੋ ਕੇ ਇਹ ਅਫ਼ੀਮ ਲਿਆ ਰਿਹਾ ਸੀ। ਇਸ ਟਰਾਲਾ ਡਰਾਈਵਰ ਦੀ ਪਹਿਚਾਣ ਹਰਦੀਪ ਸਿੰਘ ਉਰਫ਼ ਰਿੰਕੂ ਵਾਸੀ ਬਾਘਾਪੁਰਾਣਾ ਵਜੋਂ ਹੋਈ ਹੈ। ਮੁਢਲੀ ਸੂਚਨਾ ਮੁਤਾਬਕ ਮੁਲਜਮ ਇਹ ਅਫ਼ੀਮ ਰਾਜਸਥਾਨ ਤੋਂ ਹੀ ਲੈ ਕੇ ਆਇਆ ਸੀ

ਇਹ ਵੀ ਪੜ੍ਹੋ ਕੌਮੀ ਹਾਈਵੇ ’ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਨਾਲ ਪੁਲਿਸ ਮੁਕਾਬਲਾ, ਗੋ+ਲੀ ਲੱਗਣ ਕਾਰਨ ‘ਕਿੰਗਪਿੰਨ’ ਜਖ਼ਮੀ

ਪ੍ਰੰਤੂ ਪੁਲਿਸ ਇਸ ਗੱਲ ਦੀ ਪੜ੍ਹਤਾਲ ਕਰ ਰਹੀ ਹੈ ਕਿ ਇਸਨੇ ਇਹ ਅਫ਼ੀਮ ਅੱਗੇ ਕਿੱਥੇ ਸਪਲਾਈ ਕਰਨੀ ਸੀ। ਥਾਣਾ ਸੰਗਤ ਦੇ ਮੁਖੀ ਸਬ ਇੰਸਪੈਕਟਰ ਪਾਰਸ ਚਾਹਲ ਨੇ ਦਸਿਆ ਕਿ ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰਕੇ ਇਸਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਤੇ ਪੜਤਾਲ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਇਸੇ ਥਾਣੇ ਦੀ ਪੁਲਿਸ ਵੱਲੋਂ ਐਸਟੀਐਫ਼ ਨਾਲ ਮਿਲਕੇ 400 ਨਸ਼ੀਲੀਆਂ ਗੋਲੀਆਂ ਸਹਿਤ ਇੱਕ ਮੁਲਜਮ ਨੂੰ ਕਾਬੂ ਕੀਤਾ ਹੈ, ਜਿਸਦੀ ਪਹਿਚਾਣ ਪਰਮਜੀਤ ਸਿੰਘ ਪੱਕਾ ਕਲਾਂ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਮੁਲਜਮ ਵਿਰੁਧ ਪਹਿਲਾਂ ਵੀ ਇੱਕ ਪਰਚਾ ਦਰਜ਼ ਹੈ।

 

LEAVE A REPLY

Please enter your comment!
Please enter your name here