ਬਠਿੰਡਾ, 28 ਜੂਨ: ਥਾਣਾ ਤਲਵੰਡੀ ਸਾਬੋ ਦੀ ਪੁਲਿਸ ਪਾਰਟੀ ਨੇ ਇੱਕ ਵੱਡੀ ਕਾਰਵਾਈਆਂ ਕਰਦਿਆਂ ਇੱਕ ਪੁਰਾਣੇ ਮਾਮਲੇ ’ਚ ਜਾਂਚ ਦੌਰਾਨ 5 ਕਰੋੜ 35 ਲੱਖ ਰੁਪਏ ਦੇ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਦਾ ਜਖ਼ੀਰਾ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਨਸ਼ਾ ਤਸਕਰ ਤਰਸੇਮ ਚੰਦ ਵਾਸੀ ਮੋੜ ਮੰਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦਸਿਆ ਕਿ ਲੰਘੀ 20.6.2024 ਨੂੰ ਜਸਵਿੰਦਰ ਸਿੰਘ ਅਤੇ ਇੰਦਰਪ੍ਰੀਤ ਸਿੰਘ ਵਾਸੀ ਤਲਵੰਡੀ ਸਾਬੋ ਨੂੰ ਗ੍ਰਿਫਤਾਰ ਕੀਤਾ ਸੀ। ਜਿੰਨ੍ਹਾਂ ਦੇ ਕੋਲੋਂ 37 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਇਸ ਸਬੰਧ ਵਿਚ ਪਰਚਾ ਦਰਜ਼ ਕੀਤਾ ਗਿਆ ਸੀ।
ਸੰਸਦ ’ਚ ਅੱਜ ਗੂੰਜੇਗਾ ਨੀਟ ਪ੍ਰੀਖ੍ਰਿਆ ਦਾ ਮਾਮਲਾ, ਵਿਰੋਧੀਆਂ ਨੇ ਖਿੱਚੀ ਤਿਆਰੀ
ਪੁਲਿਸ ਅਧਿਕਾਰੀ ਮੁਤਾਬਕ ਉਕਤ ਦੋਨਾਂ ਮੁਜਰਮਾਂ, ਜਿੰਨ੍ਹਾਂ ਵੱਲੋਂ ਇੱਕ ਮੈਡੀਕਲ ਸਟੋਰ ਵੀ ਚਲਾਇਆ ਜਾ ਰਿਹਾ ਹੈ, ਗੰਭੀਰਤਾ ਨਾਲ ਪੁੱਛਗਿਛ ਕੀਤੀ ਤਾਂ ਇੰਨ੍ਹਾਂ ਨੇ ਤਰਸੇਮ ਚੰਦ ਵਾਸੀ ਵਾਰਡ ਨੰਬਰ 07 ਬੋਹੜ ਵਾਲਾ ਚੌਕ ਮੌੜ ਮੰਡੀ ਦਾ ਨਾਮ ਲਿਆ। ਪੁਲਿਸ ਪਾਰਟੀ ਨੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਤਰਸੇਮ ਚੰਦ ਦੇ ਮੋੜ ਮੰਡੀ ’ਚ ਸਥਿਤ ਮਕਾਨ ਰੂਪੀ ਗੋਦਾਮ ਦੀ ਤਲਾਸੀ ਕੀਤੀ ਗਈ। ਇਸ ਦੌਰਾਨ ਇੱਥੇ ਕਰੀਬ 67 ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਬ੍ਰਾਮਦ ਹੋਈਆਂ ਹਨ।ਜਿਹਨਾਂ ਵਿੱਚੋ 20,42,470 ਨਸ਼ੀਲੇ ਕੈਪਸੂਲ, 3,68,250 ਨਸ਼ੀਲੀਆਂ ਗੋਲੀਆਂ (ਮੈਡੀਕਲ ਐਕਟ), 3580 ਕਿੱਟਾਂ ਬਰਾਮਦ ਕੀਤੀਆਂ ਗਈਆਂ। ਡੀਐਸਪੀ ਨੇ ਦਸਿਆ ਕਿ ਇੰਨ੍ਹਾਂ ਬ੍ਰਾਂਮਦ ਹੋਈਆਂ ਦਵਾਈਆਂ ਦੀ ਪ੍ਰਿੰਟ ਰੇਟ ਮੁਤਾਬਿਕ ਬਜਾਰ ਵਿੱਚ ਕੀਮਤ ਕਰੀਬ 5 ਕਰੋੜ 35 ਲੱਖ ਰੁਪਏ ਬਣਦੀ ਹੈ।
ਦਿੱਲੀ ਏਅਰਪੋਰਟ ਦੇ ਟਰਮੀਨਲ ਦੀ ਛੱਤ ਡਿੱਗੀ,ਕਈ ਕਾਰਾਂ ਦਾ ਹੋਇਆ ਨੁਕਸਾਨ
ਇਸ ਤੋਂ ਇਲਾਵਾ ਤਰਸੇਮ ਚੰਦ ਦੇ ਮਕਾਨ ਰੂਪੀ ਗੋਦਾਮ ਵਿੱਚ ਪਈਆਂ ਦਵਾਈਆਂ ਦੀ ਤਲਾਸ਼ੀ ਕਰਨ 176 ਨਸ਼ੀਲੀਆਂ ਗੋਲੀਆਂ (6 ਪ੍ਰਕਾਰ ਦੀਆਂ) ਜੋ ਕਿ ਐਨ.ਡੀ.ਪੀ.ਐਸ. ਐਕਟ ਅਧੀਨ ਆਉਂਦੀਆਂ ਹਨ, ਡਰੱਗ ਇੰਸਪੈਕਟਰ ਦੀ ਹਾਜਰੀ ਵਿੱਚ ਬ੍ਰਾਮਦ ਹੋਈਆ ਹਨ ਅਤੇ 29,900 ਰੁਪਏ ਨਗਦੀ ਵੀ ਬਰਾਮਦ ਹੋਈ ਹੈ। ਜਿਸਦੇ ਅਧਾਰ ’ਤੇ ਤਰਸੇਮ ਚੰਦ ਉਰਫ ਢੱਪਈ ਵਿਰੁਧ 22ਬੀ ਐਨ.ਡੀ.ਪੀ.ਐਕਟ ਤਹਿਤ ਜੁਰਮ ਦਾ ਵਾਧਾ ਕੀਤਾ ਗਿਆ। ਇੱਥੇ ਇਹ ਗੱਲ ਵੀ ਦਸਣੀ ਬਣਦੀ ਹੈ ਕਿ ਉਕਤ ਤਰਸੇਮ ਚੰਦ ਪਹਿਨਾਂ ਵੀ ਕਥਿਤ ਤੌਰ ‘ਤੇ ਏਰੀਆ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲੀਆ ਦਵਾਈਆਂ, ਕੈਪਸੂਲ ਅਤੇ ਸਿਰਪ ਦੀ ਸਪਲਾਈ ਕਰਨ ਦੇ ਦੋਸ਼ਾਂ ਹੇਠ ਚਰਚਾ ਵਿਚ ਰਿਬਹਾ ਹੈ। ਉਸਦੇ ਵਿਰੁਧ ਪਹਿਲਾਂ ਵੀ ਕਰੀਬ 12 ਮੁਕੱਦਮੇ ਦਰਜ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਤਰਸੇਮ ਚੰਦ ਨੂੰ ਗ੍ਰਿਫਤਾਰ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਤੇ ਉਸਦੇ ਕੋਲੋਂ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।
Share the post "ਬਠਿੰਡਾ ਪੁਲਿਸ ਵੱਲੋਂ ਸਵਾ 5 ਕਰੋੜ ਤੋਂ ਵੱਧ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਦਾ ਜਖ਼ੀਰਾ ਬਰਾਮਦ"