ਬਠਿੰਡਾ, 23 ਮਈ: ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਥਾਣਾ ਸੰਗਤ ਵੱਲੋਂ ਡੂੰਮਵਾਲੀ ਵਿਖੇ ਨਾਕਾਬੰਦੀ ਦੌਰਾਨ ਇੱਕ ਬੱਸ ਦੀ ਚੈਕਿੰਗ ਉਪਰੰਤ ਇੱਕ ਵਿਅਕਤੀ ਪਾਸੋਂ ਕਰੀਬ ਇੱਕ ਕਰੋੜ ਵੀਹ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਨਗਦੀ ਲੈ ਜਾਣ ਵਿਅਕਤੀ ਮੋਗਾ ਜ਼ਿਲ੍ਹੇ ਨਾਲ ਸਬੰਧਤ ਦਸਿਆ ਜਾ ਰਿਹਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਦਿਹਾਤੀ ਮਨਜੀਤ ਸਿੰਘ ਨੇ ਦਸਿਆ ਕਿ ਨਕਦੀ ਰੱਖਣ ਵਾਲਾ ਵਿਅਕਤੀ ਦੀ ਪਹਿਚਾਣ ਬਿੱਟੂ ਵਾਸੀ ਮੋਗਾ ਦੇ ਤੌਰ ‘ਤੇ ਹੋਈ ਹੈ।
ਵਸੀਕਾ ਨਵੀਸ ਤੇ ਉਸ ਦਾ ਸਹਾਇਕ 225000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਮੁਢਲੀ ਪੜਤਾਲ ਦੌਰਾਨ ਬਿੱਟੂ ਨੇ ਦਸਿਆ ਕਿ ਉਹ ਰਾਜ ਕੁਮਾਰ ਉਰਫ਼ ਲੱਕੀ ਵਾਸੀ ਮੋਗਾ ਦੀ ਮਨੀ ਐਕਸ਼ਚੈਂਜ ਦੇ ਤੌਰ ‘ਤੇ ਮੁਲਾਜਮ ਲੱਗਿਆ ਹੋਇਆ ਹੈ। ਉਸਨੇ ਦਸਿਆ ਕਿ ਲੱਕੀ ਦੇ ਕਹਿਣ ’ਤੇ ਹੀ ਉਹ ਡੱਬਵਾਲੀ ਦੇ ਕਰਨੈਲ ਸਿੰਘ ਅਤੇ ਦੋ ਹੋਰ ਵਿਅਕਤੀਆਂ ਕੋਲੋਂ ਇਹ ਰਾਸ਼ੀ ਲੈ ਕੇ ਵਾਪਸ ਜਾ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬਰਾਮਦ ਨਕਦੀ ਨੂੰ ਅਗਲੇਰੀ ਲੋੜੀਂਦੀ ਕਾਰਵਾਈ ਹਿੱਤ ਇਨਕਮ ਟੈਕਸ ਅਥਾਰਟੀ ਨੂੰ ਸੌਂਪ ਦਿੱਤੀ ਗਈ।