ਬਠਿੰਡਾ, 4 ਦਸੰਬਰ: ਬੀਤੀ ਰਾਤ ਸੰਗਰੂਰ ਰੇਲਵੇ ਸਟੇਸ਼ਨ ਤੋਂ ਇੱਕ ਏਜੰਟ ਕੋਲੋਂ ਕਰੀਬ ਸਾਢੇ ਤਿੰਨ ਕਿਲੋਂ ਸੋਨਾ ਖੋਹ ਕੇ ਭੱਜੇ ਲੁਟੇਰਿਆਂ ਤੋਂ ਬਠਿੰਡਾ ਪੁਲਿਸ ਨੇ ਸੋਨਾ ਬਰਾਮਦ ਕਰਵਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਹਾਲਾਂਕਿ ਲੁਟੇਰੇ ਪੁਲਿਸ ਦੇ ਹੱਥੋਂ ਬਚ ਕੇ ਨਿਕਲਣ ਵਿਚ ਸਫ਼ਲ ਰਹੇ। ਇਸ ਘਟਨਾ ਵਿਚ ਸਾਮਲ ਲੁਟੇਰਿਆਂ ਵਿਚ ਕੁੱਝ ਪੁਲਿਸ ਮੁਲਾਜਮ ਵੀ ਦੱਸੇ ਜਾ ਰਹੇ ਹਨ, ਜਿਹੜੇ ਅਬੋਹਰ ਇਲਾਕੇ ਨਾਲ ਸਬੰਧਤ ਹਨ। ਸੋਮਵਾਰ ਨੂੂੰ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਨੇ ਦਸਿਆ ਕਿ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕਿ ਲੁਟੇਰੇ ਸੋਨੇ ਵਾਲਾ ਬੈਗ ਖੋਹ ਕਰਕੇ ਇਟਓਸ ਕਾਰ ਰਾਹੀਂ ਬਠਿੰਡਾ ਸ਼ਹਿਰ ਵੱਲ ਆ ਰਹੇ ਹਨ।
ਗਰੋਥ ਸੈਂਟਰ ’ਚ ਲੁੱਟ-ਖੋਹ: ਮੁਕਾਬਲੇ ਤੋਂ ਬਾਅਦ ਇੱਕ ਕਾਬੂ, ਇੱਕ ਫ਼ਰਾਰ
ਜਿਸਤੋਂ ਬਾਅਦ ਨਾਕੇਬੰਦੀ ਕਰਦਿਆਂ ਉਕਤ ਕਾਰ ਨੂੰ ਬੀਬੀ ਵਾਲਾ ਚੌਂਕ ਵਿਖੇ ਘੇਰ ਲਿਆ। ਇਸ ਦੌਰਾਨ ਉਕਤ ਕਾਰ ਵਿਚ 4 ਨੌਜਵਾਨ ਸਵਾਰ ਸਨ ਜਿੰਨਾਂ ਵਿਚੋਂ 2 ਨੌਜਵਾਨ ਪੁਲਿਸ ਵਰਦੀ ਵਿਚ ਸਨ, ਨੂੰ ਜਦ ਗ੍ਰਿਫਤਾਰ ਕਰਨ ਦੀ ਕੋਸਿਸ ਕੀਤੀ ਤਾਂ ਪੁਲਿਸ ਟੀਮ ਨਾਲ ਹੱਥੋਪਾਈ ਹੁੰਦਿਆਂ ਮੌਕੇ ਤੋਂ ਭੱਜਣ ਵਿਚ ਸਫ਼ਲ ਰਹੇ। ਇਸ ਦੌਰਾਨ ਪੁਲਿਸ ਪਾਰਟੀ ਨੇ ਲੁਟੇਰਿਆਂ ਕੋਲੋਂ ਸੋਨੇ ਦਾ ਲੁੱਟਿਆ ਹੋਇਆ ਬੈਗ ਬਰਾਮਦ ਕਰ ਲਿਆ। ਜਿਸ ਵਿੱਚ 54 ਡੱਬੇ ਪਲਾਸਟਿਕ ਸੋਨੇ/ਡਾਇਮੰਡ ਦੇ ਗਹਿਣਿਆ ਦੇ ਕੁੱਲ ਵਜਨ 03 ਕਿਲੋ 765 ਗ੍ਰਾਮ ਬ੍ਰਾਮਦ ਹੋਏ, ਜਿਹਨਾ ਦੀ ਕੀਮਤ 01 ਕਰੋੜ 75 ਲੱਖ ਰੁਪਏ ਸੀ। ਐਸ.ਐਸ.ਪੀ ਨੇ ਦਸਿਆ ਕਿ ਇਸ ਲੁੱਟਖੋਹ ਦੀ ਘਟਨਾ ਵਿਚ ਕੁੱਝ ਪੁਲਿਸ ਮੁਲਾਜਮ ਹੋਣ ਦੀ ਵੀ ਸੰਭਾਵਨਾ ਹੈ, ਜਿਸਦੇ ਬਾਰੇ ਦੋਸੀਆਂ ਨੂੰ ਫ਼ਡਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ।
ਇੱਕ ਹੋਰ ਮਾਲ ਪਟਵਾਰੀ ਗ੍ਰਿਫਤਾਰ, 3000 ਰੁਪਏ ਲੈ ਰਿਹਾ ਸੀ ਰਿਸ਼ਵਤ
ਉਨ੍ਹਾਂ ਦਸਿਆ ਕਿ ਸੰਗਰੂਰ ਪੁਲਿਸ ਤੋਂ ਇਲਾਵਾ ਇੱਕ ਵੱਖਰਾ ਮੁਕੱਦਮਾ ਨੰ 335 04.12.2023 ਅ/ਧ 411 ਆਈ ਪੀ ਸੀ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਦਰਜ ਕੀਤਾ ਗਿਆ ਹੈ। ਐਸਐਸਪੀ ਨੇ ਦਾਅਵਾ ਕੀਤਾ ਕਿ ਲੁਟੇਰਿਆਂ ਦੇ ਕਈ ਸਾਰੇ ਸਿਨਾਖ਼ਤੀ ਦਸਤਾਵੇਜ਼ ਪੁਲਿਸ ਦੇ ਹੱਥ ਲੱਗੇ ਹਨ ਤੇ ਜਲਦੀ ਹੀ ਕਥਿਤ ਦੋਸੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਐਸਐਸਪੀ ਨੇ ਇਹ ਦਸਿਆ ਕਿ ਜੋਕਿ ਵਿਅਕਤੀ ਦਿੱਲੀ ਤੋਂ ਸੋਨਾ ਲੈ ਕੇ ਆ ਰਿਹਾ ਸੀ, ਉਸਦੀ ਪਹਿਚਾਣ ਰਾਜੂ ਰਾਮ ਪੁੱਤਰ ਗਵੋਰਧਨ ਵਾਸੀ ਬੀਕਾਨੇਰ ਰਾਜਸਥਾਨ ਦੇ ਤੌਰ ’ਤੇ ਹੋਈ ਹੈ, ਜੋ ਮਾਲਵਾ ਇਲਾਕੇ ਦੇ ਸੁਨਿਆਰਿਆਂ ਦਾ ਦਿੱਲੀ ਤੋਂ ਟਰੇਨ ਰਾਹੀਂ ਸੋਨੇ ਦੇ ਗਹਿਣੇ ਲੈ ਕੇ ਆੳਂੁਦਾ ਸੀ। ਉਨ੍ਹਾਂ ਦਸਿਆ ਕਿ ਰਾਜੂ ਰਾਮ ਜਿੰਨ੍ਹਾਂ ਸੁਨਿਆਰਿਆਂ ਦਾ ਸੋਨਾ ਲੈ ਕੇ ਆ ਰਿਹਾ ਸੀ, ਉਨ੍ਹਾਂ ਵਿਚ ਕੁੱਝ ਸੁਨਿਆਰੇ ਬਠਿੰਡਾ ਦੇ ਵੀ ਸ਼ਾਮਲ ਹਨ।
Share the post "ਸੰਗਰੂਰ ਤੋਂ ਖੋਹਿਆ ਸਾਢੇ ਤਿੰਨ ਕਿੱਲੋਂ ਸੋਨਾ ਬਠਿੰਡਾ ਪੁਲਿਸ ਨੇ ਕੀਤਾ ਬਰਾਮਦ, ਦੋਸ਼ੀ ਫ਼ਰਾਰ, ਘਟਨਾ ਵਿਚ ਪੁਲਿਸ ਵਾਲੇ ਵੀ ਸ਼ਾਮਲ"