ਹਵਾਲੇ ਰਾਹੀਂ ਵਿਦੇਸ਼ ’ਚ ਪੈਸੇ ਭੈਜਣ ਵਾਲੇ ਨੈਟਵਰਕ ਦਾ ਕੀਤਾ ਪਰਦਾਫ਼ਾਸ, ਤਿੰਨ ਹੋਰ ਕਾਬੁੂ
ਬਠਿੰਡਾ, 30 ਜਨਵਰੀ: ਨਸ਼ੇ ਦਾ ਪੈਸਾ ਇਕੱਠਾ ਕਰਕੇ ਹਵਾਲਾ ਰਾਹੀਂ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲੇ ਬਠਿੰਡਾ ਸ਼ਹਿਰ ਦੇ ਲਾਈਨੋਪਾਰ ਇਲਾਕੇ ਨਾਲ ਸਬੰਧਤ ‘ਬਿੱਕਰ’ ਦੀ ਸਿਨਾਖ਼ਤ ’ਤੇ ਬਠਿੰਡਾ ਪੁਲਿਸ ਨੇ ਹੁਣ ਇਸ ਪੂਰੇ ਗਿਰੋਹ ਦਾ ਪਰਦਾਫ਼ਾਸ ਕੀਤਾ ਹੈ। ਇਸਤੋਂ ਇਲਾਵਾ ਇਸ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰਦਿਆਂ ਕਰੋੜਾਂ ਰੁਪਏ ਦੀ ਰਾਸ਼ੀ ਜਬਤ ਕੀਤੀ ਹੈ। ਮੰਗਲਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਡੀ ਅਜੈ ਗਾਂਧੀ ਨੇ ਦਸਿਆ ਕਿ ਪਿਛਲੇ ਸਾਲ ਸੀਆਈਏ ਸਟਾਫ਼ -1 ਦੀ ਟੀਮ ਨੇ ਇੱਕ ਆਡੀ ਕਾਰ ’ਤੇ ਸਵਾਰ ਚਾਰ ਮੁਲਜਮਾਂ ਬਲਜਿੰਦਰ ਸਿੰਘ ਉਰਫ ਬਿੰਦਰੀ , ਬਲਜਿੰਦਰ ਸਿੰਘ ਉਰਫ ਰੈਂਚ, ਮਨਪ੍ਰੀਤ ਸਿੰਘ ਉਰਫ ਮਨੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 270 ਗ੍ਰਾਮ ਹੈਰੋਇਨ, ਇੱਕ ਪਿਸਟਲ 30 ਬੋਰ ਅਤੇ 18 ਲੱਖ 70 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਸੀ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਵਜੋਂ ਜਸਪ੍ਰੀਤ ਸਿੰਘ ਨੇ ਸੰਭਾਲਿਆ ਚਾਰਜ
ਇਸ ਸਬੰਧ ਵਿਚ ਥਾਣਾ ਕੈਨਾਲ ਕਲੌਨੀ ਵਿਚ ਮੁਕੱਦਮਾ ਨੰਬਰ 134 ਮਿਤੀ 14.7.2023 ਅ/ਧ 21ਸੀ,29/61/ਐਨਡੀਪੀਐਸ ਐਕਟ ਤਹਿਤ ਦਰਜ਼ ਕੀਤਾ ਸੀ। ਕਾਬੂ ਕੀਤੇ ਕਥਿਤ ਦੋਸ਼ੀਆਂ ਦੀ ਪੁਛਗਿਛ ਤੋਂ ਬਾਅਦ ਬਿੱਕਰ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ, ਕਿੰਦਰਬੀਰ ਸਿੰਘ ਉਰਫ ਸੰਨੀ ਦਿਆਲ ਵਾਸੀ ਪੱਟੀ ਜਿਲ੍ਹਾ ਤਰਨਤਾਰਨ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਸੀ। ਇਸ ਦੌਰਾਨ ਕਥਿਤ ਦੋਸ਼ੀ ਬਿੱਕਰ ਸਿੰਘ ਨੇ ਪੁਲਿਸ ਤੋਂ ਬਚਣ ਲਈ ਜਮਾਨਤ ਦੀ ਅਰਜੀ ਵੀ ਲਗਾਈ ਪ੍ਰੰਤੂ ਪੱਕੀ ਜਮਾਨਤ ਨਾ ਮਿਲਣ ਕਾਰਨ ਫ਼ਰਾਰ ਹੋ ਗਿਆ ਸੀ। ਜਿਸਤੋਂ ਬਾਅਦ ਹੁਣ ਪਿਛਲੇ ਸਾਲ ਆਗਰਾ ਜ਼ਿਲ੍ਹੇ ਦੀ ਤਾਜ਼ਗੰਜ ਪੁਲਿਸ ਨੇ ਬਿੱਕਰ ਸਿੰਘ ਅਤੇ ਉਸਦੇ ਇੱਕ ਸਾਥੀ ਰਵਿੰਦਰ ਸਿੰਘ ਨੂੰ ਏਟੀਐਮ ਤੋੜਣ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਸੀ। ਪਤਾ ਲੱਗਣ ’ਤੇ ਲੰਘੀ 23 ਜਨਵਰੀ ਨੂੰ ਬਠਿੰਡਾ ਪੁਲਿਸ ਕਥਿਤ ਦੋਸ਼ੀ ਬਿੱਕਰ ਸਿੰਘ ਨੂੰ ਆਗਰਾ ਜੇਲ ਵਿੱਚੋ ਪ੍ਰੋਡੰਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਜਿਸਤੋਂ ਬਾਅਦ ਉਸਤੋਂ ਸੀਆਈਏ ਸਟਾਫ਼ ਵਿਚ ਰੱਖ ਕੇ ਡੂੰਘਾਈ ਨਾਲ ਜਾਂਚ ਤੋਂ ਬਾਅਦ ਇੱਕ ਹੋਰ ਵਿਅਕਤੀ ਤਾਰਾ ਚੰਦ ਪਾਰਿਕ ਵਾਸੀ ਟਰੰਕ ਬਜਾਰ ਨੇੜੇ ਚੌੜਾ ਬਜਾਰ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਨਸ਼ਾ ਤਸਕਰੀ ਦੇ 1,78,00,000 /-ਰੁਪਏ (ਇੱਕ ਕਰੋੜ ਅਠੱਤਰ ਲੱਖ ਰੁਪਏ) ਬਰਾਮਦ ਕੀਤੇ ਗਏ।
ਹੁਣ ਪਤਨੀ, ਪਤੀ ਦੀ ਥਾਂ ਪੁੱਤਰ ਜਾਂ ਧੀ ਨੂੰ ਵੀ ਦੇ ਸਕਦੀ ਹੈ ਪੈਨਸ਼ਨ ਦਾ ਹੱਕ
ਤਾਰਾ ਚੰਦ ਦੇ ਖ਼ੁਲਾਸੇ ਤੋਂ ਬਾਅਦ ਬੀਤੇ ਕੱਲ ਦੋ ਹੋਰ ਕਥਿਤ ਦੋਸ਼ੀਆਂ ਸਿਮਰਨਜੀਤ ਸਿੰਘ ਉਰਫ ਸਿਮਰ ਅਤੇ ਹਰਮਿੰਦਰ ਸਿੰਘ ਉਰਫ ਗੁੱਲੂ ਵਾਸੀ ਅੰਮ੍ਰਿਤਸਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਐਸ.ਪੀ ਨੇ ਦਸਿਆ ਕਿ ਮੁਢਲੀ ਪੁਛਗਿਛ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਕੌਮਾਤਰੀ ਪੱਧਰ ਦਾ ਨਸ਼ਾ ਤਸਕਰ ਕਿੰਦਰਵੀਰ ਸਿੰਘ ਉਰਫ ਸੰਨੀ ਦਿਆਲ ਅਮਰੀਕਾ ਵਿੱਚ ਬੈਠ ਕੇ ਇੰਟਰਨੈਸ਼ਨ ਪੱਧਰ ਪਰ ਪੰਜਾਬ ਵਿੱਚ ਬਹੁਤ ਵੱਡਾ ਡਰੱਗ ਰੈਕਟ ਚਲਾ ਰਿਹਾ ਹੈ। ਜਿਸਦੇ ਵਿਰੁਧ ਪੌਣੀ ਦਰਜ਼ਨ ਦੇ ਕਰੀਬ ਪਰਚੇ ਦਰਜ਼ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਸੰਨੀ ਦਿਆਲ ਦੀ ਕਮਾਂਡ ਹੇਠ ਇੱਕ ਗਰੁੱਪ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰਦਾ ਸੀ ਤੇ ਇਸਤੋਂ ਬਾਅਦ ਇੱਕ ਗਰੁੱਪ ਅੱਗੇ ਛੋਟੇ ਨਸ਼ਾ ਤਸਕਰਾਂ ਨੂੰ ਇਹ ਨਸ਼ਾ ਡਿਲੀਵਰ ਕਰਦਾ ਸੀ। ਜਦੋਂਕਿ ਤੀਜ਼ਾ ਗਰੁੱਪ, ਜਿਸਦੇ ਵਿਚ ਬਿੱਕਰ, ਸਿਮਰ, ਗੁੱਲੂ ਤੇ ਤਾਰਾ ਚੰਦ ਆਦਿ ਸ਼ਾਮਲ ਹਨ, ਇਹ ਨਸ਼ਾ ਤਸਕਰਾਂ ਦਾ ਪੈਸਾ ਹਵਾਲਾ ਰਾਹੀਂ ਵਿਦੇਸ਼ ਭੇਜਣ ਦਾ ਕੰਮ ਕਰਦੇ ਸਨ।
Share the post "ਨਸ਼ਾ ਤਸਕਰੀ ਦੇ ਕੇਸ ’ਚ ‘ਬਿੱਕਰ’ ਦੀ ਸਿਨਾਖ਼ਤ ’ਤੇ ਬਠਿੰਡਾ ਪੁਲਿਸ ਵਲੋਂ ਕਰੋੜਾਂ ਦੀ ਰਾਸ਼ੀ ਜਬਤ"