ਬਠਿੰਡਾ ਪੁਲਿਸ ਨੇ ਬੀੜ ਤਲਾਬ ਵਿਖੇ ਬਜ਼ੁਰਗ ਔਰਤ ਦੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਈ

0
5
86 Views

ਤਿੰਨ ਮੁਲਜਮਾਂ ਨੂੰ ਕੀਤਾ ਕਾਬੂ, ਚੋਰੀ ਕੀਤੇ ਮਾਲ ਨੂੰ ਵੀ ਕੀਤਾ ਬਰਾਮਦ
ਬਠਿੰਡਾ, 15 ਨਵੰਬਰ: ਲੰਘੀ 7-8 ਨਵੰਬਰ ਦੀ ਦਰਮਿਆਨੀ ਰਾਤ ਨੂੰ ਸਥਾਨਕ ਬਸਤੀ ਨੰਬਰ 01 ਬੀੜ ਤਲਾਬ ਬਠਿੰਡਾ ਵਿਖੇ ਘਰ ਵਿਚ ਇੱਕਲੀ ਰਹਿ ਰਹੀ ਬਜੁਰਗ ਔਰਤ ਦੇ ਹੋਏ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਇਹ ਕਤਲ ਮੁਲਜਮਾਂ ਵੱਲੋਂ ਚੋਰੀ ਕਰਨ ਦੌਰਾਨ ਔਰਤ ਦੇ ਜਾਗਣ ਕਾਰਨ ਹੋਇਆ ਸੀ, ਕਿਉਂਕਿ ਔਰਤ ਮੁਲਜਮ ਵਿਚੋਂ ਇੱਕ ਨੂੰ ਜਾਣਦੀ ਸੀ ਤੇ ਪਹਿਚਾਣਨ ਕਾਰਨ ਹੀ ਇੰਨ੍ਹਾਂ ਨੇ ਉਸਦਾ ਗਲਾਂ ਘੁੱਟ ਕੇ ਕਤਲ ਕਰ ਦਿੱਤਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਮਨਜੀਤ ਕੌਰ (ਉਮਰ ਕਰੀਬ 65 ਸਾਲ) ਪਤਨੀ ਲੇਟ ਗੁਰਵਿੰਦਰ ਸਿੰਘ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋਅੰਮ੍ਰਿਤਸਰ ਪੁਲਿਸ ਵੱਲੋਂ ਸਵਾ ਅੱਠ ਕਿਲੋ ਹੈਰੋਇਨ, 6 ਕਿਲੋ ਅਫ਼ੀਮ ਅਤੇ 4 ਪਿਸਤੌਲਾਂ ਸਹਿਤ ਦੋ ਕਾਬੂ

ਇਸ ਤੋ ਇਲਾਵਾ ਮੁਲਜਮ ਜਾਂਦੇ ਸਮੇਂ ਇਸ ਔਰਤ ਦੀਆਂ ਸੋਨੇ ਦੀਆਂ ਵਾਲੀਆਂ, ਕੁੱਝ ਸੋਨੇ ਦੇ ਗਹਿਣੇ ਅਤੇ ਨਗਦੀ ਵੀ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਥਾਣਾ ਸਦਰ ਵਿਖੇ 8 ਨਵੰਬਰ ਨੂੰ ਮੁਕੱਦਮਾ ਨੰਬਰ 172 ਅਧੀਨ 103 (1), 331 (8), 332A,307,3 (5) ਬੀਐਨਐਸ ਦਰਜ਼ ਕੀਤਾ ਗਿਆ ਸੀ। ਕਤਲ ਦੇ ਮਾਮਲੇ ਨੂੰ ਸੁਲਝਾਉਣ ਲਈ ਐਸਐਸਪੀ ਵੱਲੋਂ ਇੰਚਾਰਜ ਸੀ.ਆਈ.ਏ.ਸਟਾਫ-2 ਬਠਿੰਡਾ ਇੰਸਪੈਕਟਰ ਕਰਨਦੀਪ ਸਿੰਘ ਅਤੇ ਮੁੱਖ ਅਫਸਰ ਥਾਣਾ ਸਦਰ ਬਠਿੰਡਾ ਇੰਸਪੈਕਟਰ ਜਗਦੀਪ ਸਿੰਘ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਇੰਨਾਂ ਟੀਮਾਂ ਨੇ ਮਨਜੀਤ ਸਿੰਘ ਡੀ.ਐਸ.ਪੀ. (ਪੀ.ਬੀ.ਆਈ) ਬਠਿੰਡਾ ਅਤੇ ਸ੍ਰੀਮਤੀ ਹੀਨਾ ਗੁਪਤਾ ਡੀ.ਐਸ.ਪੀ. ਬਠਿੰਡਾ ਦਿਹਾਤੀ ਦੀ ਅਗਵਾਈ ਵਿੱਚ ਕੰਮ ਕਰਦਿਆਂ ਟੈਕਨੀਕਲ ਤਰੀਕਿਆਂ,

ਇਹ ਵੀ ਪੜ੍ਹੋਸੰਘਣੀ ਧੁੰਦ ਕਾਰਨ ਪੰਜਾਬ ’ਚ ਤੜਕਸਾਰ ਵਾਪਰਿਆਂ ਵੱਡਾ ਹਾਦਸਾ, ਦੋ ਬੱਸਾਂ ਦੀ ਹੋਈ ਟੱਕਰ

ਸੀ.ਸੀ.ਟੀ.ਵੀ. ਕੈਮਰਿਆਂ ਅਤੇ ਆਪਣੇ ਸੋਰਸਾਂ ਦੀ ਮੱਦਦ ਨਾਲ ਕਾਰਵਾਈ ਕਰਦਿਆਂ ਹੁਣ ਇਸ ਮਾਮਲੇ ਵਿਚ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜਮਾਂ ਦੀ ਪਹਿਚਾਣ ਸੰਦੀਪ ਸਿੰਘ ਉਰਫ ਸੀਪਾ ਵਾਸੀ ਬਸਤੀ ਨੰਬਰ 01 ਬੀੜ ਤਲਾਬ ਬਠਿੰਡਾ, ਦਲੇਰ ਸਿੰਘ ਅਤੇ ਸੁਖਦੀਪ ਸਿੰਘ ਉਰਫ ਡੌਨ ਵਾਸੀਆਨ ਪਿੰਡ ਮੁਲਤਾਨੀਆ ਜਿਲਾ ਬਠਿੰਡਾ ਦੇ ਤੌਰ ‘ਤੇ ਹੋਈ ਹੈ। ਪੁਲਿਸ ਨੇ ਇੰਨ੍ਹਾਂ ਵੱਲੋਂ ਕਤਲ ਤੋਂ ਬਾਅਦ ਔਰਤ ਦੀਆਂ ਉਤਾਰੀਆਂ ਗਈਆਂ 1 ਜ਼ੋੜਾ ਸੋਨੇ ਦੀਆਂ ਦੀਆਂ ਵਾਲੀਆਂ, ਇੱਕ ਜ਼ੋੜਾ ਸੋਨਾ ਟੋਪਸ, ਦੋ ਹਜਾਰ ਰੁਪਏ ਅਤੇ ਮ੍ਰਿਤਕ ਔਰਤ ਦੇ ਜਰੂਰੀ ਕਾਗਜਾਤ ਵੀ ਬਰਾਮਦ ਕਰਵਾ ਲਏ ਹਨ। ਮੁਢਲੀ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇੰਨ੍ਹਾਂ ਮੁਲਜਮਾਂ ਵਿਰੁਧ ਪਹਿਲਾਂ ਵੀ ਪਰਚੇ ਦਰਜ਼ ਹਨ।

 

LEAVE A REPLY

Please enter your comment!
Please enter your name here