ਬਠਿੰਡਾ, 12 ਜੂਨ: ਜ਼ਿਲ੍ਹਾ ਪੁਲਿਸ ਵੱਲੋਂ ਬੀਤੇ ਕੱਲ ਸਥਾਨਕ ਸ਼ਹਿਰ ਵਿੱਚ ਮੋਬਾਇਲ ਦੀ ਦੁਕਾਨ ‘ਤੇ ਹੋਈ ਚੋਰੀ ਦੇ ਕੇਸ ਨੂੰ ਟਰੇਸ ਕਰਦਿਆਂ ਦੋ ਸਕੇ ਭਰਾਵਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਪਰਸਰਾਮ ਨਗਰ ਵਿਖੇ ਮੋਬਾਈਲ ਦੀ ਦੁਕਾਨ ‘ਤੇ ਹੋਈ ਚੋਰੀ ਦੇ ਸਬੰਧੀ ਨਾਮਲੂਮ ਵਿਅਕਤੀਆਂ ਵਿਰੁੱਧ ਥਾਣਾ ਕੈਨਾਲ ਕਲੌਨੀ ਵਿੱਚ ਮੁਕੱਦਮਾ ਨੰ: 89 ਮਿਤੀ 11.06.2024 ਅ/ਧ 457,380 ਆਈ.ਪੀ.ਸੀ ਦਰਜ ਕੀਤਾ ਗਿਆ ਸੀ।ਇਸ ਕੇਸ ਨੂੰ ਟਰੇਸ ਕਰਨ ਲਈ ਐਸਐਸਪੀ ਦੀਪਕ ਪਾਰੀਕ ਵੱਲੋਂ ਉਨ੍ਹਾਂ ਦੀ ਸੁਪਰਵੀਜਨ ਅਤੇ ਰਾਜੇਸ਼ ਕੁਮਾਰ ਡੀ. ਐੱਸ.ਪੀ ਇੰਨਵੈਸਟੀਗੇਸ਼ਨ ਬਠਿੰਡਾ ਤੇ ਡੀ.ਐੱਸ.ਪੀ ਸਬ ਡਿਵੀਜਨ ਸਿਟੀ-1 ਬਠਿੰਡਾ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-2 ਅਤੇ ਥਾਣਾ ਕੈਨਾਲ ਕਲੋਨੀ ਦੀਆਂ ਟੀਮਾਂ ਬਣਾਈਆਂ ਗਈਆਂ ਸਨ।
ਡਿਬਰੂਗੜ ਜੇਲ ‘ਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਦੀ ਸਿਹਤ ਵਿਗੜੀ, ਹਸਪਤਾਲ ਭਰਤੀ
ਪੁਲਿਸ ਪਾਰਟੀਆਂ ਵੱਲੋਂ ਟੈਕਨੀਕਲ ਅਧਾਰ ‘ਤੇ ਸੀ.ਆਈ.ਏ ਸਟਾਫ-2 ਅਤੇ ਥਾਣਾ ਕੈਨਾਲ ਕਲੋਨੀ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਸੀ.ਸੀ.ਟੀ.ਵੀ ਕੈਮਰਿਆ ਨੂੰ ਦੀ ਫੁਟੇਜ ਅਤੇ ਖੁਫੀਆ ਸੋਰਸਾਂ ਉਪਰ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਇਸ ਮੁਕੱਦਮੇ ਵਿੱਚ ਨਾਮਜਦ ਕੀਤਾ। ਇੰਨ੍ਹਾਂ ਦੀ ਪਛਾਣ ਸਾਜਨ ਅਤੇ ਸਾਗਰ ਪੁੱਤਰ ਦੀਪਾ ਉਰਫ ਬਾਬਾ ਵਾਸੀ ਗਲੀ ਨੰਬਰ 6 ਅਮਰਪੁਰਾ ਬਸਤੀ ਨਰੂਆਣਾ ਰੋਡ ਬਠਿੰਡਾ ਵਜੋ ਹੋਈ। ਇੰਨ੍ਹਾਂ ਕੋਲੋਂ ਪੁੱਛਗਿੱਛ ਦੇ ਆਧਾਰ ‘ਤੇ ਚੋਰੀ ਕੀਤਾ ਸਮਾਨ 34 ਵੱਖ ਵੱਖ ਮਾਰਕਾ ਮੋਬਾਈਲ ਫੋਨ, 2 ਸਟੈੱਪਲਰ, ਦੋ ਕੱਪੜੇ ਕਰਨ ਵਾਲੀਆਂ ਪ੍ਰੈੱਸਾਂ,ਇੱਕ ਬੂਫਰ, ਇੱਕ ਸਪਲਿਟ ਏ.ਸੀ, ਇੱਕ ਐੱਲ.ਈ.ਡੀ ਅਸੈਂਬਲ ਅਤੇ ਇੱਕ ਈ.ਰਿਕਸ਼ਾ ਬਰਾਮਦ ਕੀਤਾ ਗਿਆ।ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਜਿਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Share the post "ਬਠਿੰਡਾ ਪੁਲਿਸ ਦੀ ਫੁਰਤੀ: ਲੱਖਾਂ ਦੀ ਚੋਰੀ ਨੂੰ 24 ਘੰਟਿਆ ਵਿੱਚ ਕੀਤਾ ਟਰੇਸ, ਦੋ ਸਕੇ ਭਰਾ ਕਾਬੂ"