Bathinda News: ਕਿਸੇ ਵਿਅਕਤੀ ਲਈ ਉਸ ਦੀ ਗੁੰਮ ਹੋਈ ਚੀਜ਼ ਸਿਰਫ਼ ਇੱਕ ਵਸਤੂ ਨਹੀਂ ਹੁੰਦੀ, ਸਗੋਂ ਉਸ ਨਾਲ ਕਈ ਯਾਦਾਂ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਜੁੜੀਆਂ ਹੁੰਦੀਆਂ ਹਨ। ਅਜਿਹੇ ਸਮੇਂ ਜਦੋਂ ਕੋਈ ਉਮੀਦ ਨਜ਼ਰ ਨਹੀਂ ਆਉਂਦੀ, ਤਾਂ ਪੁਲਿਸ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਵੀ ਕਿਸੇ ਲਈ ਵੱਡੀ ਰਾਹਤ ਬਣ ਜਾਂਦੀ ਹੈ।ਅਜਿਹੀ ਹੀ ਇੱਕ ਮਿਸਾਲ ਬਠਿੰਡਾ ਪੁਲਿਸ ਦੀ ਪੀ.ਸੀ.ਆਰ. ਪਾਰਟੀ ਵੱਲੋਂ ਪੇਸ਼ ਕੀਤੀ ਗਈ, ਜਦੋਂ ਬਸੰਤ ਵਿਹਾਰ ਨਗਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਵੱਲੋਂ ਆਪਣੀ ਸਕੂਟਰੀ ਗੁੰਮ ਹੋਣ ਸਬੰਧੀ 112 ਹੈਲਪਲਾਈਨ ਨੰਬਰ ‘ਤੇ ਸੂਚਨਾ ਦਿੱਤੀ ਗਈ।ਸ੍ਰੀ ਸੁਹੇਲ ਕਾਸਿਮ ਮੀਰ , ਐੱਸ.ਐੱਸ.ਪੀ. ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਠਿੰਡਾ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਅਪਰਾਧਾਂ ਨੂੰ ਰੋਕਣ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ 👉ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕਾਂ ਦਾ ਪਰਦਾਫਾਸ਼
ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ ਗਲੀਆਂ-ਮੁਹੱਲਿਆਂ ਵਿੱਚ ਹੋਣ ਵਾਲੀਆਂ ਸਨੈਚਿੰਗ ਅਤੇ ਹੋਰ ਅਪਰਾਧਿਕ ਵਾਰਦਾਤਾਂ ਨੂੰ ਰੋਕਣ ਲਈ ਪੀ.ਸੀ.ਆਰ. ਪਾਰਟੀਆਂ ਵੱਲੋਂ ਦਿਨ-ਰਾਤ ਗਸ਼ਤ ਕੀਤੀ ਜਾ ਰਹੀ ਹੈ।ਇਸੇ ਮੁਸਤੈਦੀ ਦਾ ਪ੍ਰਗਟਾਵਾ ਕਰਦਿਆਂ 112 ਹੈਲਪਲਾਈਨ ‘ਤੇ ਸੂਚਨਾ ਮਿਲਦੇ ਹੀ ਪੀ.ਸੀ.ਆਰ. ਪਾਰਟੀ ਨੇ ਬਿਨਾਂ ਸਮਾਂ ਗਵਾਏ ਸਕੂਟਰੀ ਦੀ ਭਾਲ ਸ਼ੁਰੂ ਕਰ ਦਿੱਤੀ।ਆਸ-ਪਾਸ ਦੇ ਇਲਾਕੇ ਦੀ ਜਾਂਚ ਕੀਤੀ ਗਈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਪੁਲਿਸ ਮੁਲਾਜ਼ਮਾਂ ਵੱਲੋਂ ਲਗਾਤਾਰ ਕੀਤੀ ਗਈ ਕੋਸ਼ਿਸ਼ ਰੰਗ ਲਿਆਈ ਅਤੇ ਸਕੂਟਰੀ ਇੱਕ ਸੁੰਨਸਾਨ ਜਗ੍ਹਾ ‘ਤੇ ਖੜ੍ਹੀ ਮਿਲ ਗਈ।ਪੀ.ਸੀ.ਆਰ. ਪਾਰਟੀ ਵੱਲੋਂ ਸਕੂਟਰੀ ਦੀ ਪਛਾਣ ਅਤੇ ਲੋੜੀਂਦੀ ਜਾਂਚ ਕਰਨ ਉਪਰੰਤ ਇਸ ਦੇ ਅਸਲ ਮਾਲਕ ਅਰਸ਼ਦੀਪ ਸਿੰਘ ਦੀ ਭਾਲ ਕਰਕੇ ਸਕੂਟਰੀ ਉਸ ਦੇ ਹਵਾਲੇ ਕਰ ਦਿੱਤੀ ਗਈ।
ਇਹ ਵੀ ਪੜ੍ਹੋ 👉ਐਕਸ਼ਨ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਪਰਵਿੰਦਰ ਝੋਟਾ ਦੇ ਸੰਸਕਾਰ ਦੀ ਬਣੀ ਸਹਿਮਤੀ , ਜਾਣੋ ਪਰਿਵਾਰ ਦੀ ਸ਼ਰਤ…!
ਆਪਣੀ ਗੁੰਮ ਹੋਈ ਸਕੂਟਰੀ ਵਾਪਸ ਮਿਲਣ ‘ਤੇ ਅਰਸ਼ਦੀਪ ਸਿੰਘ ਦੇ ਚਿਹਰੇ ‘ਤੇ ਖੁਸ਼ੀ ਅਤੇ ਸੰਤੁਸ਼ਟੀ ਦੇਖਣ ਨੂੰ ਮਿਲੀ। ਉਸ ਵੱਲੋਂ ਬਠਿੰਡਾ ਪੁਲਿਸ ਦੀ ਇਸ ਤੁਰੰਤ ਕਾਰਵਾਈ ਅਤੇ ਮੁਸਤੈਦੀ ਦੀ ਸ਼ਲਾਘਾ ਕਰਦਿਆਂ ਸਮੁੱਚੀ ਬਠਿੰਡਾ ਪੁਲਿਸ ਦਾ ਦਿਲੋਂ ਧੰਨਵਾਦ ਕੀਤਾ ਗਿਆ।ਇਹ ਕਾਰਵਾਈ ਦਰਸਾਉਂਦੀ ਹੈ ਕਿ ਬਠਿੰਡਾ ਪੁਲਿਸ ਸਿਰਫ਼ ਅਪਰਾਧਾਂ ਵਿਰੁੱਧ ਕਾਰਵਾਈ ਕਰਨ ਤੱਕ ਹੀ ਸੀਮਤ ਨਹੀਂ, ਸਗੋਂ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਸਮੇਂ ਉਨ੍ਹਾਂ ਦੇ ਨਾਲ ਖੜ੍ਹ ਕੇ ਉਨ੍ਹਾਂ ਦੀ ਮਦਦ ਕਰਨ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ।ਬਠਿੰਡਾ ਪੁਲਿਸ –ਤੁਹਾਡੀ ਸੁਰੱਖਿਆ,ਸਾਡੀ ਜ਼ਿੰਮੇਵਾਰੀ।ਐਮਰਜੈਂਸੀ ਸਹਾਇਤਾ ਲਈ 112 ‘ਤੇ ਸੰਪਰਕ ਕਰੋ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




