Mansa News: Bathinda Vigilance Bureau; ਪੰਜਾਬ ਸਰਕਾਰ ਵੱਲੋ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਡਾਕਟਰ ਸ਼ਰਦ ਸੱਤਿਆ ਚੌਹਾਨ ਦੇ ਦਿਸ਼ਾਂ ਨਿਰਦੇਸ਼ ਅਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਦਿਗਵਿਜੇ ਕਪਿਲ ਪੀ.ਪੀ.ਐਸ. ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਵੱਲੋਂ ਪੰਜਾਬ ਰਾਜ ਬੀਜ ਪ੍ਰਮਾਣਤ ਸੰਸਥਾ ਲੁਧਿਆਣਾ ਦੇ ਸੀਡ ਸਰਟੀਫਿਕੇਸ਼ਨ ਅਫਸਰ ਅਮ੍ਰਿਤਪਾਲ ਸਿੰਘ ਨੂੰ ਫਸਲ ਦੀ ਇੰਸਪੈਕਸ਼ਨ ਕਰਨ ਬਦਲੇ 50,000 ਰੁਪਏ ਰਿਸ਼ਵਤ ਹਾਸਲ ਕਰਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਰਾਕੇਸ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਵਾਰਡ ਨੰ: 10, ਮਾਨਸਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਗਾਇਆ ਸੀ ਕਿ ਉਹ ਸੀਡ ਪ੍ਰਡਿਉਸਰ ਦੀ ਮੈਸਰਜ ਪੰਜਾਬ ਐਗਰੀ ਸੀਡ ਫਾਰਮ ਮਾਨਸਾ ਵਿਖੇ ਚਲਾਉਦਾ ਹੈ ਅਤੇ ਉਨ੍ਹਾਂ ਦੀ ਫਰਮ ਦਾ ਕੰਮ ਪੰਜਾਬ ਜਾ ਪੰਜਾਬ ਰਾਜ ਤੋ ਬਾਹਰ ਦੀਆਂ ਐਗਰੀਕਲਚਰ ਯੂਨੀਵਰਸਿਟੀਆਂ ਪਾਸੋ ਬ੍ਰੀਡਰ ਸੀਡ (ਪਹਿਲੀ ਕਿਸਮ ਦਾ ਬੀਜਣ ਵਾਲਾ ਬੀਜ) ਹਾਸਲ ਕਰਕੇ ਕਿਸਾਨਾਂ ਨੂੰ ਬਿਜਾਈ ਕਰਵਾਈ ਜਾਂਦੀ ਹੈ ਤੇ ਮੁੜ ਉਹਨਾਂ ਕੋਲੋਂ ਬੀਜ ਦੀ ਫਸਲ ਖਰੀਦ ਕੇ ਖਰੀਦੀ ਗਈ ਫਸਲ ਤੋ ਬੀਜ ਤਿਆਰ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਫ਼ਰਮ ਰਾਹੀ 510 ਹੈਕਟੇਅਰ ਦੇ ਕਰੀਬ (1275 ਏਕੜ ਜਮੀਨ) ਵਿੱਚ ਕਣਕ ਦੇ ਬਿਜਾਈ ਕਰਵਾਈ ਗਈ ਸੀ।
ਇਹ ਵੀ ਪੜ੍ਹੋ Punjab Police ਨੂੰ ਮਿਲੀ ਵੱਡੀ ਸਫ਼ਲਤਾ; ਥਾਣਾ ਭਿੰਡੀ ਸੈਦਾ ਗ੍ਰਨੇਡ ਹਮਲੇ ‘ਚ 2 ਪਿਸਤੌਲਾਂ ਸਮੇਤ 6 ਗ੍ਰਿਫਤਾਰ
ਇਸ ਫਸਲੀ ਸੀਜਨ ਸਾਲ 2025-26 ਦੀ ਇੰਸਪੈਕਸ਼ਨ ਕਰਨ ਦੀ ਜਿੰਮੇਵਾਰੀ ਅਮ੍ਰਿਤਪਾਲ ਸਿੰਘ ਸੀਡ ਸਰਟੀਫਿਕੇਸ਼ਨ ਅਫਸਰ ਪੰਜਾਬ ਰਾਜ ਬੀਜ ਪ੍ਰਮਾਣਤ ਸੰਸਥਾ ਲੁਧਿਆਣਾ ਦੀ ਲੱਗੀ ਹੋਈ ਸੀ ਤੇ ਉਸਨੇ ਪ੍ਰਤੀ ਹੈਕਟੇਅਰ 200/—ਰੂਪੈ (510*200 =102000/—ਰੂਪੈ) ਦੀ ਰਿਸਵਤ ਦੀ ਮੰਗ ਕੀਤੀ ਅਤੇ ਕਿਹਾ ਕਿ ਜੇ ਤੁਸੀ ਰਿਸਵਤ ਨਹੀ ਦੇਵੋਗੇ ਤਾ ਮੈ ਤੁਹਾਡੀ ਇੰਸਪੈਕਸ਼ਨ ਗਲਤ ਕਰ ਦੇਵਾਗਾ।ਰਿਸ਼ਵਤ ਮੰਗਣ ਦੀ ਵੀਡੀਓ ਰਿਕਾਡਿੰਗ ਵੀ ਉਨ੍ਹਾਂ ਵੱਲੋਂ ਬਣਾਈ ਗਈ। ਇੰਸਪੈਕਸ਼ਨ ਖ਼ਤਮ ਹੋਣ ਤੋਂ ਬਾਅਦ ਉਹ ਪਹਿਲਾਂ 1 ਲੱਖ ਰੂਪੈ ਦੀ ਮੰਗ ‘ਤੇ ਅੜਿਆ ਰਿਹਾ ਅਤੇ ਫਿਰ 50000/—ਰੂਪੈ ਵਿੱਚ ਗੱਲ ਤਹਿ ਹੋ ਗਈੇ।ਪ੍ਰੰਤੂ ਉਹ ਰਿਸ਼ਵਤ ਦੇਣਾ ਨਹੀਂ ਚਾਹੁੰਦੇ ਸਨ, ਜਿਸਦੇ ਚੱਲਦੇ ਇਸਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ।
ਇਹ ਵੀ ਪੜ੍ਹੋ Bathinda Jail ਅੰਦਰ ਨਸ਼ਿਆਂ ਦੀ ਸਪਲਾਈ ਕਰਦਾ CRPF ਦਾ ਜਵਾਨ ਕਾਬੂ, ਨਸ਼ਾ ਬਰਾਮਦ
ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਮੁਕੱਦਮਾ ਨੰਬਰ 12 ਮਿਤੀ 13-04-2026 ਅ/ਧ 7 ਪੀ.ਸੀ.ਐਕਟ 1988 ਐਜ ਅਮੈਡਿਡ ਬਾਏ ਪੀ.ਸੀ. (ਅਮੈਡਮੈਂਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦਰਜ਼ ਕਰਕੇ ਅਮ੍ਰਿਤਪਾਲ ਸਿੰਘ ਸੀਡ ਸਰਟੀਫਿਕੇਸ਼ਨ ਅਫਸਰ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਅਤੇ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 50,000 ਰੁਪਏ ਦੀ ਰਿਸ਼ਵਤ ਹਾਸਲ ਕਰਦੇ ਹੋਏ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





