ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਵਕਫ਼ ਬੋਰਡ ਦੇ ਸਥਾਨਕ ਦਫ਼ਤਰ ਦੇ ਰੈਂਟ ਕੁਲੈਕਟਰ ਕਮ ਈ.ਓ ਲਾਈਕ ਅਹਿਮਦ ਨੂੰ ਬੁੱਧਵਾਰ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਹੋੲੈ ਕਾਬੂ ਕੀਤਾ ਹੈ। ਕਥਿਤ ਮੁਜ਼ਰਮ ਇੱਕ ਪਲਾਟ ਦੀ ਲੀਜ਼ ਡੀਡ ਕਿਸੇ ਹੋਰ ਦੇ ਨਾਂ ’ਤੇ ਕਰਨ ਬਦਲੇ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਉਸਦੇ ਖਿਲਾਫ਼ ਬਠਿੰਡਾ ਸ਼ਹਿਰ ਦੇ ਹੀ ਨਰਿੰਦਰ ਮੌਂਗਾ ਨਾਂ ਦੇ ਵਿਅਕਤੀ ਨੇ ਵਿਜੀਲਂੈਸ ਕੋਲ ਸਿਕਾਇਤ ਕੀਤੀ ਸੀ।
ਅਦਾਲਤ ‘ਚ ਚਲਾਨ ਪੇਸ਼ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਕਾਬੂ
ਵਕਫ਼ ਬੋਰਡ ਦੇ ਵਿਚ ਮੌਕੇ ’ਤੇ ਪੁੱਜੇ ਪੱਤਰਕਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਠਿੰਡਾ ਯੂਨਿਟ ਦੇ ਡੀਐਸਪੀ ਕੁਲਵੰਤ ਸਿੰਘ ਨੇ ਦਸਿਆ ਕਿ ਸਿਕਾਇਤਕਰਤਾ ਨੇ ਅਪਣੀ ਸਿਕਾਇਤ ਵਿਚ ਦਾਅਵਾ ਕੀਤਾ ਸੀ ਕਿ ਅਮਰਪੁਰਾ ਵਿਚ ਸਥਿਤ ਵਕਫ਼ ਬੋਰਡ ਦੀ ਜਮੀਨ ਜੋਕਿ ਉਸਦੇ ਨਾਂ ਅਲਾਟ ਸੀ, ਨੂੰ ਅੱਗੇ ਹੋਰ ਕਿਸੇ ਦੇ ਨਾਮ ਤਬਦੀਲ ਕਰਨ ਦੇ ਬਦਲੇ 50 ਹਜ਼ਾਰ ਰੁਪਏ ਦੀ ਰਿਸਵਤ ਮੰਗ ਕੀਤੀ ਸੀ ਅਤੇ ਅੱਜ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਉਕਤ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Share the post "ਬਠਿੰਡਾ ਵਕਫ਼ ਬੋਰਡ ਦਾ ਈ.ਓ ਲਾਈਕ ਅਹਿਮਦ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ"