👉ਪੰਚਾਇਤ ਸੰਮਤੀ ਵਿਚ ਸਭ ਤੋਂ ਘੱਟ 3 ਵੋਟਾਂ ਨਾਲ ਜਿੱਤ ਅਕਾਲੀ ਦਲ ਦੇ ਹਿੱਸੇ ਆਈ
Bathinda News: ਬੀਤੀ ਦੇਰ ਸ਼ਾਮ ਜਿਲਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਸਾਹਮਣੇ ਆਏ ਨਤੀਜਿਆਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਉਮੀਦ ਮੁਤਾਬਿਕ ਜਿੱਤ ਨਹੀਂ ਮਿਲੀ ਹੈ, ਉੱਥੇ ਸਭ ਤੋਂ ਘੱਟ ਵੋਟਾਂ ਨਾਲ ਜਿੱਤ ਵੀ ਇਸੇ ਪਾਰਟੀ ਦੇ ਹਿੱਸੇ ਆਈ ਹੈ। ਚੋਣ ਨਤੀਜਿਆਂ ਦੇ ਮੁਤਾਬਕ ਪੱਕਾ ਕਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ ਸਿਰਫ 83 ਵੋਟਾਂ ਨਾਲ ਜਿੱਤ ਨਸੀਬ ਹੋਈ ਹੈ। ਉਹਨਾਂ ਸਖਤ ਮੁਕਾਬਲੇ ਵਿੱਚ ਅਕਾਲੀ ਦਲ ਦੇ ਜਸਵੀਰ ਸਿੰਘ ਨੂੰ ਹਰਾਇਆ। ਇਸੇ ਤਰ੍ਹਾਂ ਜੋਧਪੁਰ ਪਾਖਰ ਜੋਨ ਤੋਂ ਆਪ ਦੇ ਬੂਟਾ ਸਿੰਘ ਸੰਦੋਹਾ ਨੇ ਅਕਾਲੀ ਦਲ ਦੇ ਹਰਵਿੰਦਰ ਸਿੰਘ ਕਾਕਾ ਨੂੰ 393 ਵੋਟਾਂ ਦੇ ਅੰਤਰ ਨਾਲ ਮਾਤ ਦਿੱਤੀ ਹੈ।
ਇਹ ਵੀ ਪੜ੍ਹੋ Bathinda ‘ਚ ਅਕਾਲੀ ਦਲ ਦੀ ਹੁੰਝਾਫ਼ੇਰ ਜਿੱਤ; ਪੜ੍ਹੋ ਸਾਰੇ ਨਤੀਜ਼ੇ
ਦੂਜੇ ਪਾਸੇ ਜੇਕਰ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕਰਨ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਪੂਹਲਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਵਰਨ ਸਿੰਘ ਸਭ ਤੋਂ ਅੱਗੇ ਹਨ। ਉਹਨਾਂ ਕਾਗਰਸ ਦੇ ਉਮੀਦਵਾਰ ਨੂੰ 5213 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ।ਜਦਕਿ ਜਿਲ੍ਹੇ ਵਿੱਚ ਦੂਜੇ ਨੰਬਰ ‘ਤੇ ਸਭ ਤੋਂ ਵੱਡੀ ਜਿੱਤ ਜੈ ਸਿੰਘ ਵਾਲਾ ਜੋਨ ਦੇ ਅਕਾਲੀ ਉਮੀਦਵਾਰ ਗੁਰਇਕਬਾਲ ਸਿੰਘ ਬਰਾੜ ਦੇ ਹਿੱਸੇ ਆਈ ਹੈ, ਜਿਸ ਨੇ ਆਪਣੇ ਸਿਰਨਾਵੀਂਏ ਗੁਰਇਕਬਾਲ ਸਿੰਘ ਚਹਿਲ ਨੂੰ 5057 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ।
ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ-ਸੰਮਤੀ ਚੋਣ ਨਤੀਜ਼ੇ; ਵੱਡੇ ਦਿੱਗਜ਼ਾਂ ਦੇ ਪਿੰਡਾਂ ਵਿਚੋਂ ਮਿਲੀ ਹਾਰ, ਮੁੱਖ ਮੰਤਰੀ ਦੇ ਪਿੰਡ ‘ਚ ਮਿਲੀ ਵੱਡੀ ਜਿੱਤ
ਹਾਲਾਂਕਿ ਪੰਚਾਇਤ ਸੰਮਤੀ ਵਿਚ ਸਭ ਤੋਂ ਘੱਟ ਵੋਟਾਂ ਨਾਲ ਜਿੱਤ ਅਕਾਲੀ ਦਲ ਨੂੰ ਭਾਈ ਬਖਤੌਰ ਜੋਨ ਤੋਂ ਮਿਲੀ ਹੈ, ਜਿੱਥੇ ਇਸਦੇ ਉਮੀਦਵਾਰ ਨੇ 3 ਵੋਟਾਂ ਦੇ ਅੰਤਰ ਨਾਲ ਜਿੱਤ ਦਾ ਸਰਟੀਫਿਕੇਟ ਲਿਆ ਹੈ। ਜੇਕਰ ਇਕੱਲੇ ਜ਼ਿਲ੍ਹਾ ਪ੍ਰੀਸ਼ਦ ਵਿਚ ਹੀ ਪਾਰਟੀਆਂ ਨੂੰ ਮਿਲੀਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ 1,45,063, ਆਮ ਆਦਮੀ ਪਾਰਟੀ ਨੂੰ 1,01,432 ਅਤੇ ਕਾਂਗਰਸ ਨੂੰ 75,141 ਜਦਕਿ ਭਾਜਪਾ ਨੂੰ ਸਿਰਫ਼ 8581 ਵੋਟਾਂ ਹੀ ਮਿਲੀਆਂ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







