ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਨਵ-ਨਿਯੁਕਤ ਜੱਜ ਗੀਤਾਂਸ਼ੂ ਦਾ ਸਨਮਾਨ
ਬਠਿੰਡਾ, 27 ਮਾਰਚ: ਬਦਲਦੇ ਸਮਾਜ ਵਿੱਚ ਧੀਆਂ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਸਫ਼ਲਤਾ ਅਤੇ ਬੁਲੰਦੀਆਂ ਨੂੰ ਛੂਹਣ ਦੇ ਮਾਮਲੇ ਵਿੱਚ ਕਿਸੇ ਤੋਂ ਘੱਟ ਨਹੀਂ ਹਨ। ਇਸ ਦੀ ਮਿਸਾਲ ਬਠਿੰਡਾ ਦੇ ਇੱਕ ਸਾਧਾਰਨ ਕੈਮਿਸਟ ਪਰਿਵਾਰ ਦੀ ਧੀ ਗੀਤਾਂਸ਼ੂ ਨੇ ਕਾਇਮ ਕੀਤੀ ਹੈ, ਜਿਸ ਨੇ ਜੁਡੀਸ਼ਰੀ ਦਾ ਇਮਤਿਹਾਨ ਪਾਸ ਕਰਕੇ ਜੱਜ ਦਾ ਦਰਜਾ ਹਾਸਲ ਕੀਤਾ ਹੈ। ਇਸ ਧੀ ਨੂੰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਜੱਜ ਗੀਤਾਂਸ਼ੂ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ,
ਆਪ ਵਿਧਾਇਕਾਂ ਦਾ ਦਾਅਵਾ: ਭਾਜਪਾ ਪਾਰਟੀ ਤੋੜਣ ਲਈ ਦੇ ਰਹੀ 20-25 ਕਰੋੜ ਦੇ ਆਫਰ
ਜੋ ਕਿ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਕੈਸ਼ੀਅਰ ਵਰਿੰਦਰ ਗੋਇਲ ਦੀ ਭਤੀਜੀ ਅਤੇ ਗਾਂਧੀ ਮਾਰਕੀਟ ਵਿੱਚ ਸਭ ਤੋਂ ਪੁਰਾਣੀ ਹੋਲਸੇਲ ਦੁਕਾਨ ਚਲਾਉਣ ਵਾਲੇ ਜਤਿੰਦਰ ਗੋਇਲ ਅਤੇ ਕੋਮਲ ਦੀ ਬੇਟੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬਠਿੰਡਾ ਸ਼ਹਿਰ ਦੇ ਇੱਕ ਕੈਮਿਸਟ ਪਰਿਵਾਰ ਦੀ ਧੀ ਨੇ ਦੇਸ਼ ਭਰ ਦੇ ਕੈਮਿਸਟਾਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਜੱਜ ਮੈਡਮ ਗੀਤਾਂਸ਼ੂ ਦੇ ਪਿਤਾ ਜਤਿੰਦਰ ਗੋਇਲ ਨੇ ਸ਼ੁਭਕਾਮਨਾਵਾਂ ਦੇਣ ਵਾਲੇ ਕੈਮਿਸਟਾਂ ਅਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਹੁਣ ਪੀੜਤਾਂ ਨੂੰ ਇਨਸਾਫ਼ ਦੇਵੇਗੀ।
ਵੱਖਰਿਆਂ ਚੋਣ ਲੜਣ ਦੇ ਐਲਾਨ ਤੋਂ ਬਾਅਦ ਸੁਖਬੀਰ ਬਾਦਲ ਦਾ ਭਾਜਪਾ ’ਤੇ ਵੱਡਾ ਸਿਆਸੀ ਹਮਲਾ
ਨਵ-ਨਿਯੁਕਤ ਜੱਜ ਮੈਡਮ ਗੀਤਾਂਸ਼ੂ ਨੇ ਕਿਹਾ ਕਿ ਉਹ ਸਮਾਜ ਦੇ ਕਿਸੇ ਵੀ ਵਰਗ ਨਾਲ ਵਿਤਕਰਾ ਨਹੀਂ ਕਰਨਗੇ,ਸਗੋਂ ਗਵਾਹਾਂ ਅਤੇ ਤੱਥਾਂ ਦੇ ਆਧਾਰ ’ਤੇ ਪੀੜਤਾਂ ਨੂੰ ਕਾਨੂੰਨ ਅਨੁਸਾਰ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਨੂੰ ਕਾਨੂੰਨ ਅਨੁਸਾਰ ਇਨਸਾਫ਼ ਦਿਵਾਉਣ ਲਈ ਵਚਨਬੱਧ ਹਨ। ਇਸ ਮੌਕੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੋੜਾ, ਜ਼ਿਲ੍ਹਾ ਸਕੱਤਰ ਅਨਿਲ ਗਰਗ, ਹੋਲਸੇਲ ਦੇ ਸੰਗਠਨ ਸਕੱਤਰ ਹਰੀਸ਼ ਟਿੰਕੂ, ਕੈਸ਼ੀਅਰ ਵਰਿੰਦਰ ਗੋਇਲ, ਕ੍ਰਿਸ਼ਨ ਗੋਇਲ, ਬਲਜੀਤ ਸਿੰਘ, ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਮੀਤ ਪ੍ਰਧਾਨ ਗੁਰਜਿੰਦਰ ਸਿੰਘ ਸਾਹਨੀ, ਸਕੱਤਰ ਪੋਰਿੰਦਰ ਸਿੰਗਲਾ ਅਤੇ ਹੋਰ ਕੈਮਿਸਟ ਹਾਜ਼ਰ ਸਨ।